Last Updated: November 6, 2026

Dainik Savera Times Logo

ਕਬੱਡੀ ਪ੍ਰੋਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ‘ਚ ਵੱਡਾ ਖੁਲਾਸਾ ਤਿੰਨ ਸ਼ੂਟਰ ਬੰਗਾਲ ਤੋਂ ਗ੍ਰਿਫਤਾਰ

13 January 2026 ਅੱਪਡੇਟ ਕੀਤਾ ਗਿਆ

ਕਬੱਡੀ ਪ੍ਰੋਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ‘ਚ ਵੱਡਾ ਖੁਲਾਸਾ ਤਿੰਨ ਸ਼ੂਟਰ ਬੰਗਾਲ ਤੋਂ ਗ੍ਰਿਫਤਾਰ

ਪੰਜਾਬ ਡੈਸਕ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਬੱਡੀ ਪ੍ਰੋਮੋਟਰ ਕਨਵਰ ਦਿਗਵਿਜੈ ਸਿੰਘ ਉਰਫ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਅਧਿਕਾਰਕ ਜਾਣਕਾਰੀ ਅਨੁਸਾਰ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਦੋ ਸ਼ੂਟਰ ਵੀ ਸ਼ਾਮਲ ਹਨ। ਇਹ ਗ੍ਰਿਫਤਾਰੀ ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ ਤੋਂ ਕੀਤੀ ਗਈ ਹੈ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਕਰਨ ਪਾਠਕ ਅਤੇ ਤਰਨਦੀਪ ਸਿੰਘ ਵਜੋਂ ਹੋਈ ਹੈ ਜਦਕਿ ਤੀਜਾ ਮੁਲਜ਼ਮ ਆਕਾਸ਼ਦੀਪ ਦੱਸਿਆ ਜਾ ਰਿਹਾ ਹੈ ਜੋ ਕਿ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਦਾ ਨਜ਼ਦੀਕੀ ਸਾਥੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਡਿਜੀਟਲ ਸਰਗਰਮੀਆਂ ਦੇ ਆਧਾਰ ‘ਤੇ ਇਨ੍ਹਾਂ ਦੀ ਪੂਰੀ ਲੋਕੇਸ਼ਨ ਟਰੇਸ ਕਰਕੇ ਉਨ੍ਹਾਂ ਤੱਕ ਪਹੁੰਚ ਬਣਾਈ।

ਹੱਥ ਫੜੇ ਹੱਸਦੇ ਦਿਸ਼ਾ ਤੇ ਤਲਵਿੰਦਰ ਦੀ ਵੀਡੀਓ ਨੇ ਇੰਟਰਨੈੱਟ ‘ਤੇ ਮਚਾਇਆ ਧਮਾਲ

ਜਾਣਕਾਰੀ ਮੁਤਾਬਕ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਨੇ ਕਈ ਸ਼ਹਿਰਾਂ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਮੁੰਬਈ, ਬੈਂਗਲੁਰੂ, ਸਿੱਲੀਗੁੜੀ ਅਤੇ ਸਿੱਕਿਮ ਸ਼ਾਮਲ ਹਨ ਅਤੇ ਆਖਿਰਕਾਰ ਇਹ ਹਾਵੜਾ ਪਹੁੰਚੇ ਜਿੱਥੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ।

ਇਸ ਸਮੇਂ ਤਿੰਨੇ ਮੁਲਜ਼ਮਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਪੁੱਛਗਿੱਛ ਕੀਤੀ ਜਾਵੇਗੀ। ਇਹ ਮਾਮਲਾ 15 ਦਸੰਬਰ 2025 ਨੂੰ ਐਸ. ਏ. ਐਸ ਨਗਰ ਦੇ ਸੋਹਣਾ ਵਿਖੇ ਹੋਏ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹੋਈ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਸੀ।

ਦਹੇਜ ਦੀ ਲਾਲਚ ‘ਚ ਨਿੱਜਤਾ ਦੀ ਹੱਦ ਪਾਰ: ਵਿਆਹਿਤ ਔਰਤ ਦੇ ਕਮਰੇ ‘ਚ ਲਗਾਏ ਲੁਕਵੇਂ ਕੈਮਰੇ

ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਇਹ ਮਾਮਲਾ ਸਿਰਫ਼ ਇੱਕ ਕਤਲ ਨਹੀਂ ਸਗੋਂ ਪੰਜਾਬ ਵਿੱਚ ਗੈਂਗਸਟਰ ਗਤੀਵਿਧੀਆਂ ਦੇ ਵਧ ਰਹੇ ਜਾਲ ਨੂੰ ਵੀ ਉਜਾਗਰ ਕਰਦਾ ਹੈ।

big-revelation-kabaddi-promoter-rana-balachauria-murder-case

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.