Last Updated: October 7, 2026

Dainik Savera Times Logo

ਸ਼ਾਨਦਾਰ ਸੇਵਾਵਾਂ ਲਈ ਵੱਡਾ ਸਨਮਾਨ ,SSP Dr.. Darpan Ahluwalia ਵੱਲੋਂ ਇੰਸਪੈਕਟਰ Rajwant Kaur ਨੂੰ DGP Commendation Disc ਨਾਲ ਸਨਮਾਨਿਤ

3 months ਪਹਿਲਾ

ਸ਼ਾਨਦਾਰ ਸੇਵਾਵਾਂ ਲਈ ਵੱਡਾ ਸਨਮਾਨ ,SSP Dr.. Darpan Ahluwalia ਵੱਲੋਂ ਇੰਸਪੈਕਟਰ Rajwant Kaur ਨੂੰ DGP Commendation Disc ਨਾਲ ਸਨਮਾਨਿਤ

ਖੰਨਾ ਪੁਲਿਸ ਦੇ ਇੰਸਪੈਕਟਰ ਰਾਜਵੰਤ ਕੌਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ, ਸ਼ਲਾਘਾਯੋਗ ਕਾਰਗੁਜ਼ਾਰੀ ਲਈ ਡੀ.ਜੀ.ਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਵੱਲੋਂ ਪ੍ਰਦਾਨ ਕੀਤਾ ਗਿਆ, ਜਿਸਨੂੰ ਪੁਲਿਸ ਜ਼ਿਲ੍ਹਾ ਖੰਨਾ ਦੀ ਐਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਇੰਸਪੈਕਟਰ ਰਾਜਵੰਤ ਕੌਰ ਦੀ ਯੂਨੀਫਾਰਮ ‘ਤੇ ਡਿਸਕ ਲਗਾ ਕੇ ਰਸਮੀ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਐਸ.ਪੀ (ਐਚ) ਹਰਪਿੰਦਰ ਕੌਰ ਗਿੱਲ ਵੀ ਮੌਜੂਦ ਰਹੇ।

ਸਨਮਾਨ ਸਮਗਮ ਦੌਰਾਨ ਐਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਇੰਸਪੈਕਟਰ ਰਾਜਵੰਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਬਲ ਵਿੱਚ ਇਸ ਤਰ੍ਹਾਂ ਦੇ ਮਿਹਨਤੀ ਅਤੇ ਜ਼ਿੰਮੇਵਾਰ ਕਰਮਚਾਰੀ ਵਿਭਾਗ ਦੀ ਅਸਲੀ ਤਾਕਤ ਹੁੰਦੇ ਹਨ ਜੋ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹਨ। ਰਾਜਵੰਤ ਕੌਰ ਇੰਸਪੈਕਟਰ ਦੀ ਮਿਹਨਤ ਅਤੇ ਸਮਰਪਣ ਹੋਰ ਪੁਲਿਸ ਮੁਲਾਜ਼ਮਾਂ ਲਈ ਵੀ ਪ੍ਰੇਰਣਾ ਸਰੋਤ ਹੈ।

ਵਿਆਹ ਤੋਂ 24 ਘੰਟੇ ਬਾਅਦ ਹੀ ਦੁਲਹਨ ਗਹਿਣੇ ਨਗਦੀ ਲੈ ਜੀਜੇ ਨਾਲ ਹੋਈ ਫਰਾਰ, ਪਤੀ ਤੇ ਪਰਿਵਾਰ ਰਹਿ ਗਿਆ ਸੁੱਤਾ

ਐਸ.ਪੀ (ਐਚ) ਹਰਪਿੰਦਰ ਕੌਰ ਗਿੱਲ ਨੇ ਵੀ ਇੰਸਪੈਕਟਰ ਰਾਜਵੰਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਸਖ਼ਤ ਮਿਹਨਤ ਅਤੇ ਇਮਾਨਦਾਰ ਸੇਵਾਵਾਂ ਨੂੰ ਹਮੇਸ਼ਾ ਸਨਮਾਨਿਤ ਕੀਤਾ ਜਾਂਦਾ ਹੈ।

ਇੰਸਪੈਕਟਰ ਰਾਜਵੰਤ ਕੌਰ ਨੇ ਇਸ ਸਨਮਾਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਧੇਰੇ ਲਗਨ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਖੰਨਾ ਪੁਲਿਸ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇੰਸਪੈਕਟਰ ਰਾਜਵੰਤ ਕੌਰ ਨੂੰ ਇਸ ਸਨਮਾਨ ‘ਤੇ ਵਧਾਈਆਂ ਦਿੱਤੀਆਂ।

ਰੀਲ ਬਣਾਉਣ ਦਾ ਖ਼ਤਰਨਾਕ ਸਟੰਟ: ਮਰੇ ਸੱਪ ਨੂੰ ਮੂੰਹ ਵਿੱਚ ਪਾਇਆ, ਜ਼ਹਿਰ ਨਾਲ ਹਾਲਤ ਗੰਭੀਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.