skip to content

Last Updated: October 5, 2026

Dainik Savera Times Logo

ਮਾਤਾ ਵੈਸ਼ਨੋ ਦੇਵੀ ਮੰਦਿਰ ‘ਚ ਨਕਲੀ ਚਾਂਦੀ ਦਾ ਚੜ੍ਹਾਵਾ, ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ

5 months ਪਹਿਲਾ

ਮਾਤਾ ਵੈਸ਼ਨੋ ਦੇਵੀ ਮੰਦਿਰ ‘ਚ ਨਕਲੀ ਚਾਂਦੀ ਦਾ ਚੜ੍ਹਾਵਾ, ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ

ਜੰਮੂ-ਕਸ਼ਮੀਰ ਦੇ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਚੜ੍ਹਾਵੇ ਦੇ ਨਾਮ ‘ਤੇ ਇੱਕ ਵੱਡੀ ਗੜਬੜ ਸਾਹਮਣੇ ਆਈ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇਹ ਮੰਨ ਕੇ ਚਾਂਦੀ ਚੜ੍ਹਾਉਂਦੇ ਹਨ ਕਿ ਉਹ ਮਾਤਾ ਦੇਵੀ ਨੂੰ ਪਵਿੱਤਰ ਭੇਟ ਦੇ ਰਹੇ ਹਨ, ਪਰ ਹਕੀਕਤ ਵਿੱਚ ਉਨ੍ਹਾਂ ਨਾਲ ਯੋਜਨਾਬੱਧ ਢੰਗ ਨਾਲ ਧੋਖਾਧੜੀ ਹੋ ਰਹੀ ਸੀ।

ਸਰਕਾਰੀ ਟਕਸਾਲ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਕਿ ਮੰਦਰ ਤੋਂ ਇਕੱਠੀ ਕੀਤੀ ਗਈ ਚਾਂਦੀ ਵਰਗੀ ਦਿਖਣ ਵਾਲੀ ਭੇਟਾਂ ਵਿੱਚੋਂ ਸਿਰਫ਼ 5–6% ਹੀ ਅਸਲ ਚਾਂਦੀ ਸੀ। ਬਾਕੀ ਹਿੱਸੇ ਵਿੱਚ ਸਸਤੀ ਧਾਤਾਂ ਜਿਵੇਂ ਕੈਡਮੀਅਮ ਅਤੇ ਲੋਹਾ ਮਿਲਿਆ ਹੋਇਆ ਸੀ। ਇਹ ਧਾਤਾਂ ਚਾਂਦੀ ਵਰਗੀਆਂ ਦਿਖਾਈ ਦਿੰਦੀਆਂ ਹਨ, ਇਸ ਕਰਕੇ ਆਮ ਨਜ਼ਰ ਨਾਲ ਫਰਕ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਜਦੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਨੇ ਲਗਭਗ 20 ਟਨ ਚਾਂਦੀ ਟਕਸਾਲ ਨੂੰ ਪਿਘਲਾਉਣ ਅਤੇ ਜਾਂਚ ਲਈ ਭੇਜੀ, ਤਾਂ ਸ਼ੁਰੂਆਤੀ ਪਰਖਾਂ ਨੇ ਸਾਰੇ ਅੰਦਾਜ਼ੇ ਬਦਲ ਦਿੱਤੇ। ਮਾਹਿਰਾਂ ਅਨੁਸਾਰ, ਜਿਸ ਚਾਂਦੀ ਦੀ ਕੀਮਤ ਲਗਭਗ ₹500–550 ਕਰੋੜ ਹੋਣੀ ਚਾਹੀਦੀ ਸੀ, ਉਸ ਦੀ ਅਸਲ ਕੀਮਤ ਸਿਰਫ਼ ₹30 ਕਰੋੜ ਦੇ ਕਰੀਬ ਨਿਕਲ ਰਹੀ ਹੈ।

ਚਾਂਦੀ ਦੀ ਮੌਜੂਦਾ ਕੀਮਤ ਲਗਭਗ ₹2.75 ਲੱਖ ਪ੍ਰਤੀ ਕਿਲੋਗ੍ਰਾਮ ਹੈ, ਜਦਕਿ ਕੈਡਮੀਅਮ ਵਰਗੀ ਸਸਤੀ ਧਾਤ ਸਿਰਫ਼ ₹400–500 ਪ੍ਰਤੀ ਕਿਲੋਗ੍ਰਾਮ ਵਿੱਚ ਮਿਲ ਜਾਂਦੀ ਹੈ। ਇਸ ਕਰਕੇ ਵੱਡੇ ਪੱਧਰ ‘ਤੇ ਆਰਥਿਕ ਧੋਖੇ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ।

ਇਸ ਤੋਂ ਇਲਾਵਾ, ਕੈਡਮੀਅਮ ਇੱਕ ਖਤਰਨਾਕ ਧਾਤ ਮੰਨੀ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੈ ਅਤੇ ਇਸਦੀ ਵਰਤੋਂ ਕਈ ਉਤਪਾਦਾਂ ਵਿੱਚ ਮਨਾਹੀ ਹੈ ਕਿਉਂਕਿ ਇਹ ਜ਼ਹਿਰੀਲੇ ਪ੍ਰਭਾਵ ਛੱਡ ਸਕਦੀ ਹੈ।

ਇਹ ਮਾਮਲਾ ਸਿਰਫ਼ ਆਰਥਿਕ ਧੋਖਾਧੜੀ ਨਹੀਂ, ਸਗੋਂ ਸ਼ਰਧਾ ਅਤੇ ਭਰੋਸੇ ਨਾਲ ਜੁੜਿਆ ਇੱਕ ਗੰਭੀਰ ਮਸਲਾ ਬਣ ਗਿਆ ਹੈ, ਜਿਸ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.