Last Updated: November 26, 2026

Dainik Savera Times Logo

ਕਰਨਾਟਕ ਰਾਜਨੀਤੀ ਵਿੱਚ ਵੱਡਾ ਧਮਾਕਾ: ਸਿੱਧਾਰਮਈਆ ਦਾ ਅਸਤੀਫਾ, ਡੀਕੇ ਸ਼ਿਵਕੁਮਾਰ ਬਣੇ ਨਵੇਂ CM

28 May 2026 ਅੱਪਡੇਟ ਕੀਤਾ ਗਿਆ

ਕਰਨਾਟਕ ਰਾਜਨੀਤੀ ਵਿੱਚ ਵੱਡਾ ਧਮਾਕਾ: ਸਿੱਧਾਰਮਈਆ ਦਾ ਅਸਤੀਫਾ, ਡੀਕੇ ਸ਼ਿਵਕੁਮਾਰ ਬਣੇ ਨਵੇਂ CM

ਨੈਸ਼ਨਲ ਨਿਊਜ਼ : ਕਰਨਾਟਕ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਸਿੱਧਾਰਮਈਆ ਨੇ ਅਹੁਦੇ ਤੋਂ ਅਸਤੀਫਾ ਦੇ ਕੇ ਰਾਜਪਾਲ ਨੂੰ ਸੌਂਪ ਦਿੱਤਾ ਹੈ, ਜਿਸ ਤੋਂ ਬਾਅਦ ਡੀਕੇ ਸ਼ਿਵਕੁਮਾਰ ਦੇ ਨਵੇਂ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ। ਇਹ ਫੈਸਲਾ ਕਾਂਗਰਸ ਅੰਦਰ ਚੱਲ ਰਹੀ ਲੰਮੀ ਨੇਤ੍ਰਿਤਵ ਖਿੱਚ-ਤਾਣ ਤੋਂ ਬਾਅਦ ਸਾਹਮਣੇ ਆਇਆ ਹੈ।

ਸੂਤਰਾਂ ਮੁਤਾਬਕ ਦਿੱਲੀ ਵਿੱਚ ਹਾਈਕਮਾਨ ਨਾਲ ਹੋਈਆਂ ਕਈ ਮੀਟਿੰਗਾਂ ਤੋਂ ਬਾਅਦ ਇਹ ਤਬਦੀਲੀ ਤੈਅ ਹੋਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਅੰਦਰ ਸਮਝੌਤੇ ਤਹਿਤ ਰਾਜ ਸਭਾ ਸੀਟ ਵਰਗੇ ਵਿਕਲਪਾਂ ‘ਤੇ ਵੀ ਚਰਚਾ ਹੋਈ ਹੈ।

ਅਸਤੀਫੇ ਦੇ ਐਲਾਨ ਤੋਂ ਬਾਅਦ ਸਮਰਥਕਾਂ ਵਿੱਚ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ, ਜਦਕਿ ਕਾਂਗਰਸ ਨੇ ਪਾਰਟੀ ਏਕਤਾ ਦਾ ਸੁਨੇਹਾ ਜਾਰੀ ਕੀਤਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.