Last Updated: October 7, 2026

Dainik Savera Times Logo

ਇਟਲੀ ਪੁਲਿਸ ਵਿੱਚ ਪੰਜਾਬੀ ਧੀ ਦੀ ਵੱਡੀ ਉਡਾਣ, ਹਰਪ੍ਰੀਤ ਕੌਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ

3 months ਪਹਿਲਾ

ਇਟਲੀ ਪੁਲਿਸ ਵਿੱਚ ਪੰਜਾਬੀ ਧੀ ਦੀ ਵੱਡੀ ਉਡਾਣ, ਹਰਪ੍ਰੀਤ ਕੌਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਇਟਲੀ: ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨਾਲ ਜੁੜੇ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਨੂੰ ਇਟਲੀ ਦੇ ਵੈਰੋਨਾ ਨੇੜੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਮਹੱਤਵਪੂਰਨ ਡਿਊਟੀ ਸੌਂਪੀ ਗਈ ਹੈ।

ਹਰਪ੍ਰੀਤ ਕੌਰ ਦਾ ਜਨਮ ਅਤੇ ਪਰਵਰਿਸ਼ ਇਟਲੀ ਵਿੱਚ ਹੀ ਹੋਈ। ਉਹ ਸਵਰਗੀ ਹਰਦੀਪ ਸਿੰਘ ਅਤੇ ਬਲਵਿੰਦਰ ਕੌਰ ਦੀ ਧੀ ਹੈ ਅਤੇ ਉਨ੍ਹਾਂ ਨੇ ਕਾਨੂੰਨ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਪੇਸ਼ਾਵਰ ਸਫ਼ਰ ਸ਼ੁਰੂ ਕੀਤਾ। ਪੁਲਿਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਇਟਲੀ ਦੀ ਫੌਜ ਵਿੱਚ ਵੀ ਸੇਵਾਵਾਂ ਨਿਭਾ ਚੁੱਕੀ ਹੈ।

ਮਾਸਪੇਸ਼ੀਆਂ ਬਣਾਉਣ ਲਈ ਕੀ ਹੈ ਬਿਹਤਰ -ਪਨੀਰ ਜਾਂ ਅੰਡਾ? ਜਾਣੋ ਮਾਹਿਰ ਦੀ ਰਾਏ

ਸਾਲ 2022 ਵਿੱਚ ਇਟਲੀ ਪੁਲਿਸ ਵਿੱਚ ਉਨ੍ਹਾਂ ਦੀ ਭਰਤੀ ਹੋਈ ਸੀ। ਕਈ ਸਖ਼ਤ ਪ੍ਰੀਖਿਆਵਾਂ ਅਤੇ ਟ੍ਰੇਨਿੰਗ ਪੜਾਅ ਸਫ਼ਲਤਾਪੂਰਵਕ ਪਾਰ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਉਨ੍ਹਾਂ ਦੀ ਮਿਹਨਤ, ਯੋਗਤਾ ਅਤੇ ਸਮਰਪਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

ਮੌਜੂਦਾ ਸਮੇਂ ਹਰਪ੍ਰੀਤ ਕੌਰ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਸੰਧੂ ਨਾਲ ਵਿਚੈਂਸਾ ਨੇੜਲੇ ਆਰਜੀਨਿਆਨੋ ਸ਼ਹਿਰ ਵਿੱਚ ਰਹਿ ਰਹੀ ਹੈ। ਉਨ੍ਹਾਂ ਦੇ ਪਤੀ ਦਾ ਸਬੰਧ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਨਾਲ ਹੈ। ਇਸ ਨਿਯੁਕਤੀ ਤੋਂ ਬਾਅਦ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਅਤੇ ਗਰਵ ਦਾ ਮਾਹੌਲ ਹੈ।

ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਜ਼ਿੰਮੇਵਾਰੀ ਸੰਭਾਲਣ ਮੌਕੇ ਸਥਾਨਕ ਮੇਅਰ ਲਿਓਨਾਰਦੋ ਫਰੀਗੋ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Big Achievement for Punjabi Daughter in Italy Police

Big Achievement for Punjabi Daughter in Italy Police

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.