Last Updated: November 7, 2026

Dainik Savera Times Logo

BCCI ਨੇ T-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, 21 ਤਰੀਕ ਤੋਂ ਸ਼ੁਰੂ ਹੋਵੇਗੀ ਮੁਕਾਬਲਾ ਰੋਮਾਂਚਕ ਸੀਰੀਜ਼

10 December 2025 ਅੱਪਡੇਟ ਕੀਤਾ ਗਿਆ

BCCI ਨੇ T-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, 21 ਤਰੀਕ ਤੋਂ ਸ਼ੁਰੂ ਹੋਵੇਗੀ ਮੁਕਾਬਲਾ ਰੋਮਾਂਚਕ ਸੀਰੀਜ਼

ਸਪੋਰਟਸ ਨਿਊਜ਼ : ਬੀਸੀਸੀਆਈ ਨੇ ਸ਼੍ਰੀਲੰਕਾ ਵਿਰੁੱਧ ਆਉਣ ਵਾਲੀ ਘਰੇਲੂ ਟੀ-20 ਸੀਰੀਜ਼ ਲਈ 15 ਮੈਂਬਰੀ ਮਹਿਲਾ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਸੀਰੀਜ਼ ਖਾਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ 2025 ਮਹਿਲਾ ਵਨਡੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਦੀ ਪਹਿਲੀ ਦੌਰਾ-ਸੀਰੀਜ਼ ਹੋਵੇਗੀ। ਟੀ-20 ਮੁਕਾਬਲੇ 21 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ।

ਹਰਮਨਪ੍ਰੀਤ ਕੌਰ ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਉਪ-ਕਪਤਾਨ

ਭਾਰਤ ਦੀ ਕਪਤਾਨੀ ਇੱਕ ਵਾਰ ਫਿਰ ਹਰਮਨਪ੍ਰੀਤ ਕੌਰ ਕਰੇਗੀ, ਜਦੋਂ ਕਿ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟੀਮ ਵਿੱਚ ਅਨੁਭਵ ਅਤੇ ਨੌਜਵਾਨ ਟੈਲੈਂਟ ਦਾ ਸ਼ਾਨਦਾਰ ਮਿਲਾਪ ਹੈ, ਜੋ ਇਸ ਸੀਰੀਜ਼ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ।

ਨਵੇਂ ਚਿਹਰੇ ਕਮਲਿਨੀ ਅਤੇ ਵੈਸ਼ਨਵੀ ਸ਼ਰਮਾ ਨੂੰ ਮਿਲਿਆ ਮੌਕਾ

2025 ਵਨਡੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਫਾਰਮ ਵਿੱਚ ਰਹੀ ਸ਼ੈਫਾਲੀ ਵਰਮਾ ਨੂੰ ਦੁਬਾਰਾ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸਦੇ ਨਾਲ ਹੀ ਵਿਕਟਕੀਪਰ-ਬੱਲੇਬਾਜ਼ ਜੀ. ਕਮਲਿਨੀ ਅਤੇ 19 ਸਾਲਾਂ ਦੀ ਸਪਿਨਰ ਵੈਸ਼ਨਵੀ ਸ਼ਰਮਾ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਲਈ ਚੁਣਿਆ ਗਿਆ ਹੈ। ਦੋਵੇਂ ਖਿਡਾਰਨੀਆਂ ਹਾਲ ਹੀ ਦੇ ਅੰਡਰ-19 ਵਿਸ਼ਵ ਕੱਪ ਵਿੱਚ ਆਪਣਾ ਪ੍ਰਦਰਸ਼ਨ ਦਿਖਾ ਚੁੱਕੀਆਂ ਹਨ।

READ ALSO : ਪੰਜਾਬ ਵਿੱਚ ਸਮਾਰਟ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਹੰਗਾਮਾ : ਪੰਜਾਬੀ ਦੇਣ ਧਿਆਨ ਹੋਇਆ ਨਵਾਂ ਐਲਾਨ

ਟੀ-20 ਸੀਰੀਜ਼ ਲਈ ਭਾਰਤ ਦੀ 15 ਮੈਂਬਰੀ ਟੀਮ

ਹਰਮਨਪ੍ਰੀਤ ਕੌਰ (ਕਪਤਾਨ)

ਸਮ੍ਰਿਤੀ ਮੰਧਾਨਾ (ਉਪ-ਕਪਤਾਨ)

ਦੀਪਤੀ ਸ਼ਰਮਾ

ਸਨੇਹ ਰਾਣਾ

ਜੇਮਿਮਾ ਰੌਡਰਿਗਜ਼

ਸ਼ੈਫਾਲੀ ਵਰਮਾ

ਹਰਲੀਨ ਦਿਓਲ

ਅਮਨਜੋਤ ਕੌਰ

ਅਰੁੰਧਤੀ ਰੈੱਡੀ

ਕ੍ਰਾਂਤੀ ਗੌੜ

ਰੇਣੂਕਾ ਸਿੰਘ ਠਾਕੁਰ

ਰਿਚਾ ਘੋਸ਼ (ਵਿਕਟਕੀਪਰ)

ਜੀ. ਕਮਲਿਨੀ (ਵਿਕਟਕੀਪਰ)

ਸ੍ਰੀ ਚਰਣੀ

ਵੈਸ਼ਣਵੀ ਸ਼ਰਮਾ

ਭਾਰਤੀ ਮਹਿਲਾ ਕ੍ਰਿਕਟ ਟੀਮ 2025 ਦੇ ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਮਜ਼ਬੂਤ ਮਨੋਬਲ ਨਾਲ ਮੈਦਾਨ ਵਿੱਚ ਉਤਰ ਰਹੀ ਹੈ। ਨਵੇਂ ਅਤੇ ਪੁਰਾਣੇ ਖਿਡਾਰਨੀਆਂ ਦੇ ਮਿਲਾਪ ਨਾਲ ਇਹ ਸੀਰੀਜ਼ ਭਾਰਤੀ ਫੈਨਾਂ ਲਈ ਕਾਫ਼ੀ ਰੋਮਾਂਚਕ ਹੋਵੇਗੀ। 21 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਟੀ-20 ਸੀਰੀਜ਼ ਦੋਵਾਂ ਦੇਸ਼ਾਂ ਵਿਚਕਾਰ ਮੁੱਕਾਬਲਿਆਂ ਦਾ ਨਵਾਂ ਅਧਿਆਇ ਲਿਖੇਗੀ ।

Jagraon ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕੀ-ਕੀ ਤਿਆਰੀਆਂ

BCCI announces Indian team

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.