Last Updated: October 7, 2026

Dainik Savera Times Logo

FIFA World Cup: ਅਰਜਨਟੀਨਾ ਦੇ ਮਹਾਨ ਫੁੱਟਬਾਲਰ ਪਲੇਅਰ ਮੇਸੀ ਨੇ ਰਚਿਆ ਨਵਾਂ ਰਿਕਾਰਡ

4 months ਪਹਿਲਾ

FIFA World Cup: ਅਰਜਨਟੀਨਾ ਦੇ ਮਹਾਨ ਫੁੱਟਬਾਲਰ ਪਲੇਅਰ ਮੇਸੀ ਨੇ ਰਚਿਆ ਨਵਾਂ ਰਿਕਾਰਡ

ਅੰਤਰਰਾਸ਼ਟਰੀ ਡੈਕਸ: ਆਸਟਰੀਆ ਦੇ ਖ਼ਿਲਾਫ਼ ਮੈਚ ਵਿੱਚ ਪਹਿਲੇ ਹਾਫ਼ ਦੇ ਅੰਤ ਵਿੱਚ ਮੇਸੀ ਨੇ ਗੋਲ ਕਰਕੇ ਅਰਜਨਟੀਨਾ ਨੂੰ ਬੜ੍ਹਤ ਦਿਵਾਈ ਅਤੇ ਟੀਮ ਦੀ ਜਿੱਤ ਜਾਰੀ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ। ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕੱਪ ਵਿੱਚ ਆਪਣਾ 17ਵਾਂ ਗੋਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਨਾਲ ਉਸਨੇ ਜਰਮਨੀ ਦੇ ਸਾਬਕਾ ਖਿਡਾਰੀ ਮੀਰੋਸਲਾਵ ਕਲੋਜ਼ ਦਾ 16 ਗੋਲਾਂ ਦਾ ਰਿਕਾਰਡ ਪਿੱਛੇ ਛੱਡ ਦਿੱਤਾ।

 

ਮੇਸੀ ਨੇ ਵਿਸ਼ਵ ਕੱਪ 2026 ਦੀ ਸ਼ੁਰੂਆਤ ਅਲਜੀਰੀਆ ਖ਼ਿਲਾਫ਼ ਸ਼ਾਨਦਾਰ ਹੈਟ੍ਰਿਕ ਨਾਲ ਕੀਤੀ ਸੀ। ਉਸ ਮੈਚ ਵਿੱਚ ਤਿੰਨ ਗੋਲ ਕਰਕੇ ਉਸਨੇ ਕਲੋਜ਼ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਬਾਅਦ ਆਸਟਰੀਆ ਖ਼ਿਲਾਫ਼ ਗੋਲ ਕਰਕੇ ਉਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ। ਆਸਟਰੀਆ ਦੇ ਖ਼ਿਲਾਫ਼ ਮੈਚ ਵਿੱਚ ਮੇਸੀ ਨੇ ਪਹਿਲੇ ਹਾਫ਼ ਦੇ ਅੰਤ ਵਿੱਚ ਗੋਲ ਕਰਕੇ ਅਰਜਨਟੀਨਾ ਨੂੰ ਬੜ੍ਹਤ ਦਿਵਾਈ ਅਤੇ ਟੀਮ ਦੀ ਜਿੱਤ ਦੀ ਲੜੀ ਜਾਰੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ।

 

ਇਹ ਵੀ ਪੜੋਂ:

ICC ਦਾ ਵੱਡਾ ਐਕਸ਼ਨ: ਇੰਗਲੈਂਡ ‘ਤੇ 50% ਜੁਰਮਾਨਾ, 12 WTC ਅੰਕ ਕੱਟੇ ਗਏ

ICC ਦਾ ਵੱਡਾ ਐਕਸ਼ਨ: ਇੰਗਲੈਂਡ ‘ਤੇ 50% ਜੁਰਮਾਨਾ, 12 WTC ਅੰਕ ਕੱਟੇ ਗਏ

ਆਸਟਰੀਆ ਖਿਲਾਫ ਮੈਚ ਤੋਂ ਪਹਿਲਾਂ ਅਰਜਨਟੀਨਾ ਦੇ ਮੁੱਖ ਕੋਚ ਨੇ ਕਿਹਾ;

 

“ਮੇਸੀ 24 ਜੂਨ ਨੂੰ ਆਪਣਾ 40ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਮੈਚ ਤੋਂ ਪਹਿਲਾਂ ਅਰਜਨਟੀਨਾ ਦੇ ਮੁੱਖ ਕੋਚ ਲਿਓਨਲ ਸਕਾਲੋਨੀ ਨੇ ਕਿਹਾ ਕਿ ਟੀਮ ਹਰ ਹਾਲਾਤ ਵਿੱਚ ਇਕੱਠੇ ਰਹਿੰਦੀ ਹੈ ਅਤੇ ਉਹ ਚਾਹੁੰਦੇ ਹਨ ਕਿ ਮੇਸੀ ਹਮੇਸ਼ਾ ਖੁਸ਼ ਰਹੇ। ਸਕਾਲੋਨੀ ਨੇ ਕਿਹਾ, “ਅਸੀਂ ਇੱਕ ਮਜ਼ਬੂਤ ਸਮੂਹ ਹਾਂ ਜੋ ਚੰਗੇ ਅਤੇ ਮਾੜੇ ਸਮਿਆਂ ਵਿੱਚ ਇਕੱਠੇ ਖੜ੍ਹਾ ਰਹਿੰਦਾ ਹੈ। ਅਸੀਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਲੀਓ ਖੁਸ਼ ਰਹੇ।” ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਲਾਗੂ ਕੀਤੇ ਗਏ ਨਵੇਂ ਹਾਈਡਰੇਸ਼ਨ ਬ੍ਰੇਕ ਨਿਯਮ ‘ਤੇ ਵੀ ਆਪਣੀ ਰਾਏ ਦਿੱਤੀ। ਸਕਾਲੋਨੀ ਦੇ ਅਨੁਸਾਰ, ਇਹ ਰੁਕਾਵਟਾਂ ਖੇਡ ਦੀ ਲਗਾਤਾਰ ਰਫ਼ਤਾਰ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਮੈਚ ਦੇ ਕੁਦਰਤੀ ਪ੍ਰਵਾਹ ਨੂੰ ਤੋੜ ਦਿੰਦੀਆਂ ਹਨ।”

 

 

 

 

 

 

 

What did Argentina coach say before Austria match

What did Argentina coach say before Austria match

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.