
ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਪੰਜਾਬ ਭਵਨ ’ਚ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਯਾਤਰਾ ਨੂੰ ਲੈ ਕੇ ਕਈ ਗੰਭੀਰ ਸਵਾਲ ਉਠਾਏ। ਅਰੋੜਾ ਨੇ ਕਿਹਾ ਕਿ ਸ਼ਾਹ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਕੇਂਦਰ ਵੱਲੋਂ ਰੋਕਿਆ ਗਿਆ 8,300 ਕਰੋੜ ਰੁਪਏ ਦਾ RDF ਫੰਡ ਕੀ ਅੱਜ ਜਾਰੀ ਕੀਤਾ ਜਾਵੇਗਾ ਜਾਂ ਫਿਰ ਕੋਈ ਨਵਾਂ ਜੁਮਲਾ ਸੁਣਾ ਕੇ ਵਾਪਸ ਚਲੇ ਜਾਣਗੇ।
Breaking: HMEL ਦਾ 2,600 ਕਰੋੜ ਦਾ ਬੂਸਟ—ਬਠਿੰਡਾ ਬਣੇਗਾ ਪੰਜਾਬ ਦਾ ਨਵਾਂ ਕੈਮਿਕਲ ਤੇ ਐਨਰਜੀ ਹੱਬ
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ GST ਮੁਆਵਜ਼ੇ ਕਾਰਨ ਪੰਜਾਬ ਨੂੰ ਹੋਏ 6,000 ਕਰੋੜ ਦੇ ਨੁਕਸਾਨ ਬਾਰੇ ਕੇਂਦਰ ਸਰਕਾਰ ਕਦੋਂ ਜਵਾਬ ਦੇਵੇਗੀ। ਅਰੋੜਾ ਨੇ ਯਾਦ ਦਿਵਾਇਆ ਕਿ ਹੜ੍ਹਾਂ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਲਈ 1,600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ—ਅਤੇ ਤਿੱਖੇ ਤੌਰ ’ਤੇ ਕਿਹਾ ਕਿ ਕੀ ਅਮਿਤ ਸ਼ਾਹ ਉਹ ਚੈੱਕ ਅੱਜ ਨਾਲ ਲੈ ਕੇ ਆ ਰਹੇ ਹਨ।
ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਹੜ੍ਹਾਂ ਦੌਰਾਨ ਐਲਾਨੇ ਗਏ 1,600 ਕਰੋੜ ਰੁਪਏ ਵਿੱਚੋਂ ਪੰਜਾਬ ਨੂੰ ਅਜੇ ਤੱਕ 16 ਰੁਪਏ ਵੀ ਨਹੀਂ ਮਿਲੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਲੱਗਦੇ ਰਾਜਾਂ ਵਿੱਚ ਉਦਯੋਗਾਂ ਲਈ ਖਾਸ ਰਾਹਤਾਂ ਅਤੇ ਸਹੂਲਤਾਂ ਦਿੱਤੀਆਂ, ਜਿਸ ਕਾਰਨ ਕਈ ਪੰਜਾਬੀ ਉਦਯੋਗਪਤੀ ਆਪਣੀਆਂ ਯੂਨਿਟਾਂ ਉੱਥੇ ਲੈ ਗਏ। ਇਸ ਨਾਲ ਪੰਜਾਬ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ, ਪਰ ਇਸ ਘਾਟੇ ਦੀ ਭਰਪਾਈ ਲਈ ਕੇਂਦਰ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ।
ਕਰਨ ਔਜਲਾ Concert ਤੇ ਜਾਰੀ ਕੀਤਾ ਨਵਾਂ Traffic advisory rule ਜਾਣੋਂ ਇਥੇਂ
ਅਮਨ ਅਰੋੜਾ ਨੇ ਮਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਆਖ਼ਿਰ ਕੀ ਕਾਰਨ ਸੀ ਜਿਸ ਕਰਕੇ ਮਨਰੇਗਾ ਵਰਗੀ ਮਹੱਤਵਪੂਰਨ ਸਕੀਮ ਨੂੰ ਬੰਦ ਕਰਕੇ ਉਸਦੀ ਥਾਂ ਨਵੀਂ ਤਬਦੀਲ ਕੀਤੀ ਹੋਈ ਯੋਜਨਾ ਲਾਗੂ ਕੀਤੀ ਗਈ। ਨਸ਼ਿਆਂ ਦੇ ਮੁੱਦੇ ’ਤੇ ਗੱਲ ਕਰਦਿਆਂ ਉਨ੍ਹਾਂ ਨੇ ਕੇਂਦਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਗੁਜਰਾਤ, ਰਾਜਸਥਾਨ ਵਰਗੇ ਰਾਜਾਂ—ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ—ਉਥੋਂ ਹੀ ਨਸ਼ੇ ਦੀਆਂ ਵੱਡੀਆਂ ਖੇਪਾਂ ਬਾਰ-ਬਾਰ ਫੜੀਆਂ ਗਈਆਂ ਹਨ। ਅਰੋੜਾ ਨੇ ਇਹ ਵੀ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਨਿਗਰਾਨੀ ਕੇਂਦਰ ਦੇ ਹੱਥ ਵਿੱਚ ਹੈ, ਫਿਰ ਵੀ ਨਸ਼ੇ ਦੀ ਤਸਕਰੀ ਕਿਉਂ ਨਹੀਂ ਰੁਕ ਰਹੀ। ਗੈਸ ਸਿਲੰਡਰ ਦੀ ਮੌਜੂਦਾ ਕਮੀ ਅਤੇ ਮਹਿੰਗਾਈ ਲਈ ਵੀ ਉਨ੍ਹਾਂ ਨੇ ਕੇਂਦਰ ਦੀਆਂ ਗਲਤ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ।