skip to content

Last Updated: November 23, 2026

Dainik Savera Times Logo

ਅਮਾਲ ਦੀ ਅਵਾਜ਼: 40 ਫਿਲਮਾਂ ਤੋਂ ਹਟਾਇਆ ਗਿਆ ਪਰ ਸੰਗੀਤ ਜਿਉਂਦਾ ਰਿਹਾ

3 February 2026 ਅੱਪਡੇਟ ਕੀਤਾ ਗਿਆ

ਅਮਾਲ ਦੀ ਅਵਾਜ਼: 40 ਫਿਲਮਾਂ ਤੋਂ ਹਟਾਇਆ ਗਿਆ ਪਰ ਸੰਗੀਤ ਜਿਉਂਦਾ ਰਿਹਾ

ਨੈਸ਼ਨਲ ਡੈਸਕ: ਮਸ਼ਹੂਰ ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਮਾਲ ਮਲਿਕ ਇੱਕ ਵਾਰ ਫਿਰ ਚਰਚਾ ਵਿੱਚ ਹਨ। ਪਿਛਲੇ ਸਾਲ ਉਹ ਰਿਐਲਿਟੀ ਸ਼ੋ ‘ਬਿਗ ਬੌਸ 19’ ਵਿੱਚ ਨਜ਼ਰ ਆਏ ਸਨ ਜਿੱਥੇ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਬਾਰੇ ਖੁਲਾਸੇ ਕੀਤੇ ਸਨ। ਹੁਣ ਇੱਕ ਹਾਲੀਆ ਇੰਟਰਵਿਊ ਵਿੱਚ ਉਨ੍ਹਾਂ ਨੇ ਭਾਰਤੀ ਮਿਊਜ਼ਿਕ ਇੰਡਸਟਰੀ ਦੀਆਂ ਅੰਦਰੂਨੀ ਕਮਜ਼ੋਰੀਆਂ ਅਤੇ ਅਨਿਆਂਵਾਂ ‘ਤੇ ਗੰਭੀਰ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ ਕਿ ਕਿਵੇਂ 2015 ਦੀ ਫਿਲਮ ‘ਰੌਇ’ ਦਾ ਪ੍ਰਸਿੱਧ ਗੀਤ ‘ਸੂਰਜ ਡੂਬਾ ਹੈ’ ਸਿਰਫ਼ 8 ਤੋਂ 9 ਲੱਖ ਰੁਪਏ ਦੇ ਬਜਟ ਵਿੱਚ ਬਣਾਇਆ ਗਿਆ ਸੀ ਪਰ ਉਸ ਗੀਤ ਤੋਂ ਮਿਊਜ਼ਿਕ ਲੇਬਲ ਨੇ ਲਗਭਗ 60 ਤੋਂ 70 ਕਰੋੜ ਰੁਪਏ ਦੀ ਕਮਾਈ ਕੀਤੀ। ਅਮਾਲ ਅਨੁਸਾਰ ਉਨ੍ਹਾਂ ਨੂੰ ਇਸ ਕਾਮਯਾਬੀ ਵਿੱਚੋਂ ਕੋਈ ਹਿੱਸਾ ਨਹੀਂ ਮਿਲਿਆ ਸਿਵਾਏ ਕੁਝ ਪਬਲਿਸ਼ਿੰਗ ਰਾਈਟਸ ਦੇ ਜਿਨ੍ਹਾਂ ਦੀ ਕੀਮਤ ਇੱਕ ਕਰੋੜ ਰੁਪਏ ਤੋਂ ਵੀ ਘੱਟ ਸੀ।

ਭਾਰਤ-ਅਮਰੀਕਾ ਵਪਾਰਕ ਡੀਲ ‘ਤੇ ਰਾਕੇਸ਼ ਟਿਕੈਤ ਦੀ ਚੇਤਾਵਨੀ—MSP ਅਤੇ ਖੇਤੀਬਾੜੀ ‘ਤੇ ਆ ਸਕਦਾ ਹੈ ਸੰਕਟ

 

ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਪੈਸਿਆਂ ਲਈ ਨਹੀਂ ਹੈ ਸਗੋਂ ਕਲਾ ਅਤੇ ਕਲਾਕਾਰ ਦੇ ਹੱਕਾਂ ਲਈ ਹੈ। ਉਨ੍ਹਾਂ ਅਨੁਸਾਰ ਮਿਊਜ਼ਿਕ ਇੰਡਸਟਰੀ ਵਿੱਚ ਕ੍ਰੈਡਿਟ ਦੇਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਹੈ ਅਤੇ ਕਈ ਵਾਰ ਕਲਾਕਾਰਾਂ ਨੂੰ ਉਨ੍ਹਾਂ ਦੇ ਕੰਮ ਦਾ ਯੋਗ ਮਾਨਤਾ ਨਹੀਂ ਮਿਲਦੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪੈਸਾ ਇਸ ਲਈ ਕਮਾਉਣਾ ਚਾਹੁੰਦੇ ਹਨ ਤਾਂ ਜੋ ਲੋਕਾਂ ਦੀ ਮਦਦ ਕਰ ਸਕਣ ਪਰ ਇਹ ਤਦੋਂ ਹੀ ਸੰਭਵ ਹੈ ਜਦੋਂ ਉਨ੍ਹਾਂ ਕੋਲ ਆਪਣੇ ਕੰਮ ‘ਤੇ ਪੂਰਾ ਹੱਕ ਹੋਵੇ।

ਅਮਾਲ ਮਲਿਕ ਨੇ ਹਿੰਦੀ ਮਿਊਜ਼ਿਕ ਇੰਡਸਟਰੀ ਦੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਕਲਾਕਾਰਾਂ ਨੂੰ ਨਾ ਸਿਰਫ਼ ਘੱਟ ਫੀਸ ਮਿਲਦੀ ਹੈ ਸਗੋਂ ਉਹ ਆਪਣੇ ਹੱਕ ਵੀ ਗੁਆ ਬੈਠਦੇ ਹਨ।

ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੀ ਅੱਧਮੂਰਤੀ ਦੀ ਸਥਾਪਨਾ

amaal-malik-suraj-dooba

amaal-malik-suraj-dooba

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.