ਮੱਧ ਪੂਰਬ ਵਿੱਚ ਵੱਧ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਗੰਭੀਰ ਅਸਰ ਪੈਣਾ ਸ਼ੁਰੂ ਹੋ ਗਿਆ ਹੈ। Israel–Iran conflict ਦੇ ਮੱਦੇਨਜ਼ਰ ਇਰਾਕ ਅਤੇ ਈਰਾਨ ਸਮੇਤ ਕਈ ਦੇਸ਼ਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਹਵਾਈ ਖੇਤਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸ ਕਦਮ ਨਾਲ ਵਿਸ਼ਵ ਪੱਧਰ ‘ਤੇ ਹਵਾਈ ਸੇਵਾਵਾਂ ਵਿੱਚ ਵੱਡਾ ਵਿਘਨ ਪੈਦਾ ਹੋਇਆ ਹੈ।
3,400 ਤੋਂ ਵੱਧ ਉਡਾਣਾਂ ਰੱਦ
1 ਮਾਰਚ ਨੂੰ ਦੁਨੀਆ ਭਰ ਵਿੱਚ 3,400 ਤੋਂ ਵੱਧ ਉਡਾਣਾਂ ਰੱਦ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹਵਾਈ ਖੇਤਰ ਬੰਦ ਹੋਣ ਕਾਰਨ ਕਈ ਜਹਾਜ਼ਾਂ ਨੂੰ ਵਿਕਲਪਿਕ ਅਤੇ ਲੰਬੇ ਰੂਟ ਅਪਣਾਉਣੇ ਪੈ ਰਹੇ ਹਨ, ਜਿਸ ਨਾਲ ਯਾਤਰਾ ਸਮੇਂ ਵਿੱਚ ਵਾਧਾ ਹੋ ਰਿਹਾ ਹੈ। ਇਸਦੇ ਨਾਲ ਹੀ ਇੰਧਨ ਖਰਚ ਵੱਧਣ ਕਾਰਨ ਟਿਕਟਾਂ ਦੀਆਂ ਕੀਮਤਾਂ ‘ਚ ਵੀ ਉਛਾਲ ਦੇ ਆਸਾਰ ਹਨ।
READ ALSO : Holiday Confusion Clear: ਪੰਜਾਬ ਵਿਚ ਸਰਕਾਰੀ ਛੁੱਟੀ ਕਦੋਂ ਹੈ 3 ਜਾਂ 4 ਮਾਰਚ?
Air India ਦੀਆਂ 50 ਤੋਂ ਵੱਧ ਉਡਾਣਾਂ ਰੱਦ
ਭਾਰਤ ਦੀ ਪ੍ਰਮੁੱਖ ਏਅਰਲਾਈਨ Air India ਅਤੇ Air India Express ਨੇ ਮਿਲ ਕੇ ਲਗਭਗ 50 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। 1 ਮਾਰਚ ਲਈ ਰੱਦ ਕੀਤੀਆਂ ਗਈਆਂ ਸੇਵਾਵਾਂ ਵਿੱਚ ਮੁੰਬਈ-ਲੰਡਨ (ਹੀਥਰੋ), ਦਿੱਲੀ-ਬਰਮਿੰਘਮ, ਦਿੱਲੀ-ਐਮਸਟਰਡਮ, ਦਿੱਲੀ-ਜ਼ਿਊਰਿਖ, ਦਿੱਲੀ-ਮਿਲਾਨ, ਦਿੱਲੀ-ਵਿਆਨਾ-ਬੈਂਗਲੁਰੂ, ਦਿੱਲੀ-ਕੋਪਨਹੇਗਨ ਅਤੇ ਦਿੱਲੀ-ਫ੍ਰੈਂਕਫਰਟ ਵਰਗੇ ਮਹੱਤਵਪੂਰਨ ਰੂਟ ਸ਼ਾਮਲ ਹਨ।ਇਸਦੇ ਨਾਲ ਹੀ IndiGo ਨੇ ਵੀ ਪ੍ਰਭਾਵਿਤ ਯਾਤਰੀਆਂ ਲਈ ਸਹੂਲਤਾਂ ਦਾ ਐਲਾਨ ਕੀਤਾ ਹੈ।
ਯਾਤਰੀਆਂ ਲਈ ਰਾਹਤ ਕਦਮ
ਏਅਰਲਾਈਨਾਂ ਨੇ ਅਸੁਵਿਧਾ ਲਈ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਸੂਚਨਾ ਭੇਜੀ ਜਾ ਰਹੀ ਹੈ। ਯਾਤਰੀਆਂ ਨੂੰ ਬਿਨਾਂ ਵਾਧੂ ਸ਼ੁਲਕ ਦੇ ਦੁਬਾਰਾ ਬੁਕਿੰਗ ਜਾਂ ਪੂਰਾ ਰਿਫੰਡ ਲੈਣ ਦਾ ਵਿਕਲਪ ਦਿੱਤਾ ਗਿਆ ਹੈ।
ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਵਿਸ਼ਵ ਹਵਾਈ ਯਾਤਰਾ ਖੇਤਰ ਵਿੱਚ ਅਸਥਿਰਤਾ ਬਣੀ ਹੋਈ ਹੈ। ਜਦ ਤੱਕ ਮੱਧ ਪੂਰਬ ਵਿੱਚ ਤਣਾਅ ਘਟਦਾ ਨਹੀਂ, ਤਦ ਤੱਕ ਅੰਤਰਰਾਸ਼ਟਰੀ ਉਡਾਣਾਂ ‘ਤੇ ਇਸਦਾ ਪ੍ਰਭਾਵ ਜਾਰੀ ਰਹਿਣ ਦੀ ਸੰਭਾਵਨਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜ਼ਰੂਰ ਚੈੱਕ ਕਰਨ।