
Ropar News : ਰੂਪਨਗਰ ਦੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਜੱਸੜਾਂ ਵਿੱਚ ਇੱਕ ਬਹੁਤ ਮੰਦਭਾਗੀ ਖਬਰ ਨਾਲ ਸ਼ੌਕ ਦਾ ਮਾਹੌਲ ਬਣ ਗਿਆ ਹੈ। ਇਸ ਪਿੰਡ ਦਾ ਰਹਿਣ ਵਾਲਾ ਸੰਦੀਪ ਸਿੰਘ ਜੱਸੜਾਂ, ਜੋ ਕਿ ਨਿਊਜ਼ੀਲੈਂਡ ਵਿੱਚ ਰਹਿੰਦਾ ਸੀ, ਦੀ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਵਿੱਚ ਅਤੇ ਪੂਰੇ ਇਲਾਕੇ ਦੇ ਵਿੱਚ ਇਸ ਖਬਰ ਨਾਲ ਸ਼ੋਕ ਦੀ ਲਹਿਰ ਛਾ ਗਈ ਹੈ।
Amritsar : ਲੋਪੋਕੇ ਸਿਵਲ ਹਸਪਤਾਲ ’ਚ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਡਾਕਟਰਾਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼
ਮ੍ਰਿਤਕ ਸੰਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਕੱਲ੍ਹ ਰਾਤ ਨੂੰ ਹੀ ਲਗਭਗ 12 ਵਜੇ ਨਿਊਜ਼ੀਲੈਂਡ ਤੋਂ ਫੋਨ ਆਇਆ ਕਿ ਸੰਦੀਪ ਸਿੰਘ ਦੀ ਉੱਥੇ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਸੰਦੀਪ ਸਿੰਘ ਨਿਊਜ਼ੀਲੈਂਡ ਗਿਆ ਸੀ ਅਤੇ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ਵਿੱਚ ਰਹਿੰਦਾ ਸੀ। ਉਹ ਨਵੰਬਰ ਵਿੱਚ ਹੀ ਭਾਰਤ ਇੱਕ ਵਿਆਹ ਸਮਾਗਮ ਵਿੱਚ ਆਇਆ ਸੀ ਅਤੇ 13 ਦਸੰਬਰ ਨੂੰ ਹੀ ਵਾਪਸ ਨਿਊਜ਼ੀਲੈਂਡ ਗਿਆ ਸੀ।
Arunachal Sela lake : ਬਰਫ਼ ਨਾਲ ਜੰਮੀ ਮਸ਼ਹੂਰ ਸੇਲਾ ਝੀਲ ‘ਚ ਡਿੱਗਣ ਕਾਰਨ ਕੇਰਲ ਦੇ ਦੋ ਸੈਲਾਨੀਆਂ ਦੀ ਮੌਤ
ਮਾਂਗਟ ਨੇ ਦੱਸਿਆ ਕਿ ਸੰਦੀਪ, ਸਵੇਰੇ ਆਪਣੀ ਕਾਰ ਦੇ ਵਿੱਚ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾਂ ਗਲਤ ਪਾਸੇ ਤੋਂ ਇੱਕ ਸਪੋਰਟਸ ਕਾਰ, ਜਿਸ ਵਿੱਚ ਦੋ ਗੋਰੇ ਜਵਾਨ ਬੱਚੇ ਸਵਾਰ ਸਨ, ਉਹਨਾਂ ਵੱਲੋਂ ਬਹੁਤ ਹੀ ਸਪੀਡ ਨਾਲ ਸਿੱਧੀ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਸੰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਕਿਹਾ ਕਿ ਸੰਦੀਪ ਸਿੰਘ ਦੇ ਨਿਊਜ਼ੀਲੈਂਡ ਦੇ ਵਿੱਚ ਮਿੱਤਰਾਂ-ਦੋਸਤਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਗਭਗ ਇੱਕ ਹਫਤੇ ਤੱਕ ਮ੍ਰਿਤਕ ਸੰਦੀਪ ਸਿੰਘ ਦੀ ਮ੍ਰਿਤਕ ਦੇ ਚਮਕੌਰ ਸਾਹਿਬ ਪਹੁੰਚੇਗੀ।


मेष: दिन शुभ रहेगा...