
Arunachal Sela lake : ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ ਕੇਰਲ (Kerala youth died in Arunachal) ਦੇ ਦੋ ਸੈਲਾਨੀਆਂ ਦੀ ਮੌਤ ਹੋ ਗਈ। ਇਹ ਘਟਨਾ ਮਸ਼ਹੂਰ ਸੇਲਾ ਝੀਲ ‘ਤੇ ਵਾਪਰੀ, ਜਿੱਥੇ ਸੈਲਾਨੀ ਬਰਫੀਲੇ ਪਾਣੀ ਵਿੱਚ ਡਿੱਗ ਗਏ, ਜਦੋਂ ਉਹ ਜੰਮੀ ਹੋਈ ਝੀਲ ਦੀ ਸਤ੍ਹਾ ‘ਤੇ ਸੈਰ ਕਰ ਰਹੇ ਸਨ ਤਾਂ ਬਰਫ਼ ਅਚਾਨਕ ਟੁੱਟ ਗਈ। ਤਵਾਂਗ ਦੇ ਪੁਲਿਸ ਸੁਪਰਡੈਂਟ ਡੀਡਬਲਯੂ ਥੁੰਗਨ ਦੇ ਅਨੁਸਾਰ, ਕੇਰਲ ਦੇ ਸੱਤ ਸੈਲਾਨੀਆਂ ਦਾ ਇੱਕ ਸਮੂਹ ਦੁਪਹਿਰ 2:30 ਤੋਂ 3:00 ਵਜੇ ਦੇ ਵਿਚਕਾਰ ਇੱਥੇ ਰੁਕਿਆ ਸੀ। ਝੀਲ ਦੀ ਸਤ੍ਹਾ ਕਮਜ਼ੋਰ ਹੋਣ ਕਾਰਨ, ਤਿੰਨ ਲੋਕ ਫਿਸਲ ਕੇ ਅੰਦਰ ਡਿੱਗ ਗਏ। ਉਨ੍ਹਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ, ਪਰ ਬਾਕੀ ਦੋ ਝੀਲ ਦੇ ਡੂੰਘੇ ਪਾਣੀ ਵਿੱਚ ਡੁੱਬ ਗਏ।
ਸ਼ਰਮਨਾਕ ਕਾਰਾ : ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਨੌਜਵਾਨ ਨੇ ਸੁੱਟਿਆ ਮਾਸ, ਪੁਲਿਸ ਨੇ CCTV ਰਾਹੀਂ ਫੜਿਆ ਮੁਲਜ਼ਮ
ਹਾਦਸੇ ਤੋਂ ਤੁਰੰਤ ਬਾਅਦ ਭਾਰਤੀ ਫੌਜ, ਸਸ਼ਤਰ ਸੀਮਾ ਬਲ (SSB), NDRF ਅਤੇ ਸਥਾਨਕ ਪੁਲਿਸ ਨੇ ਇੱਕ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ। ਬਰਾਮਦ ਕੀਤੀ ਗਈ ਲਾਸ਼ ਦੀ ਪਛਾਣ ਕੇਰਲ ਦੇ ਕੋਲਮ ਦੇ ਰਹਿਣ ਵਾਲੇ ਬੀਨੂ ਪ੍ਰਕਾਸ਼ (ਦਿਨੂ 26) ਵਜੋਂ ਹੋਈ ਹੈ। ਦੂਜੇ ਸੈਲਾਨੀ, ਜਿਸਦੀ ਪਛਾਣ ਮਹਾਵੀਰ ਵਜੋਂ ਹੋਈ ਹੈ। ਘਟਨਾ ਦੀ ਰੌਂਗਟੇ ਖੜੇ ਕਰਨ ਵਾਲੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਨੌਜਵਾਨ ਬਰਫੀਲੇ ਪਾਣੀ ਵਿੱਚ ਡਿੱਗਣ ਤੋਂ ਬਾਅਦ ਮਦਦ ਲਈ ਚੀਕਦੇ ਅਤੇ ਬਚਣ ਲਈ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਹੋਰ ਲੋਕ ਝੀਲ ਦੇ ਕੰਢੇ ਵਾਪਰਦੇ ਭਿਆਨਕ ਦ੍ਰਿਸ਼ ਨੂੰ ਦੇਖਦੇ ਦਿਖਾਈ ਦਿੱਤੇ।
Amritsar : ਲੋਪੋਕੇ ਸਿਵਲ ਹਸਪਤਾਲ ’ਚ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਡਾਕਟਰਾਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼
