Last Updated: October 4, 2026

Dainik Savera Times Logo

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ‘ਚ ਆਈ AAP ਸਰਕਾਰ ਘਿਰੀ…

9 months ਪਹਿਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ‘ਚ ਆਈ AAP ਸਰਕਾਰ ਘਿਰੀ…

ਪੰਜਾਬ ਡੈਕਸ: ਪੰਜਾਬ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਸਿੱਖ ਧਾਰਮਿਕ ਭਾਵਨਾਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰਤਾ ਪ੍ਰਤੀ ਬੇਹੱਦ ਲਾਪਰਵਾਹੀ ਅਤੇ ਅਣਸਵੀਕਾਰਯੋਗ ਰਵੱਈਆ ਦਿਖਾਉਣ ਦੇ ਦੋਸ਼ਾਂ ‘ਚ ਘਿਰੀ ਹੋਈ ਹੈ। ਇਹ ਗੰਭੀਰ ਆਰੋਪ ਭਾਜਪਾ ਦੇ ਰਾਜ ਪ੍ਰਵਕਤਾ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਸ਼ਨੀਵਾਰ ਨੂੰ ਮੀਡੀਆ ਸਾਹਮਣੇ ਲਾਏ।

ਇਹ ਵੀ ਪੜੋਂ: Big Breaking: ਕੇਂਦਰੀ ਖਜਾਨਾਂ ਮੰਤਰੀ ਨਾਲ ਮੀਟਿੰਗ ‘ਚ ਪੰਜਾਬ ਦੇ ਮੰਤਰੀ ਹਰਪਾਲ ਚੀਮਾ ਨੇ ਦਿੱਤਾ ਹੜ੍ਹਾਂ ਦਾ ਹਵਾਲਾ, ਰੱਖੀ ਵੱਡੀ ਮੰਗ..

ਭਾਜਪਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਆਰੋਪ ਲਾਇਆ ਹੈ ਕਿ ਨਸ਼ਾ ਵਿਰੋਧੀ ਮੁਹਿੰਮ ‘ਵਾਰ ਅਗੇਨਸਟ ਡਰੱਗਸ–II’ ਹੇਠ ਚਲਾਏ ਗਏ ‘ਵਿਲੇਜ ਗਾਰਡਜ਼’ ਪ੍ਰੋਗਰਾਮ ਦੌਰਾਨ ਵੰਡੇ ਗਏ ਪੈਂਫਲਟਾਂ ਅਤੇ ਵਿਜ਼ੂਅਲ ਸਮੱਗਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਮ ਕਿਤਾਬ ਵਾਂਗ ਅਤੇ ਕਾਰਟੂਨ ਰੂਪ ਵਿੱਚ ਦਰਸਾ ਕੇ ਸਿੱਧੀ ਬੇਅਦਬੀ ਕੀਤੀ ਗਈ। ਇਸ ਦੇ ਨਾਲ ਹੀ ਗ੍ਰੰਥੀ ਸਿੰਘ ਦੀ ਭੂਮਿਕਾ ਨੂੰ ਵੀ ਤਿਰਸਕਾਰਜਨਕ ਢੰਗ ਨਾਲ ਪੇਸ਼ ਕੀਤਾ ਗਿਆ ਜੋ ਸਿੱਖ ਮਰਯਾਦਾ ਅਤੇ ਰਵਾਇਤਾਂ ਦੀ ਉਲੰਘਣਾ ਹੈ। ਇਹ ਮਾਮਲਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਅਤੇ ਧਾਰਮਿਕ ਤਣਾਅ ਪੈਦਾ ਕਰਨ ਵਾਲਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜੋਂ: ਚੰਨੀ ਬਣੇ ਕਾਂਗਰਸ ਦੀ ਆਸ, ਵੜਿੰਗ-ਰੰਧਾਵਾ ਨੇ ਛੱਡਿਆ CM ਦਾਅਵਾ

ਬਲਿਆਵਾਲ ਨੇ ਕਿਹਾ ਕਿ ਇਹ ਘਟਨਾ ਸਿਰਫ ਪੰਜਾਬ ਨਹੀਂ ਸਗੋਂ ਵਿਦੇਸ਼ਾਂ ਤੱਕ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਉਨ੍ਹਾਂ ਇਸਨੂੰ ਲਾਪਰਵਾਹੀ ਅਤੇ ਸਿੱਖ ਧਰਮ ਪ੍ਰਤੀ ਅਣਗੰਭੀਰਤਾ ਕਰਾਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਜੀਵੰਤ ਗੁਰੂ ਹਨ ਅਤੇ ਉਨ੍ਹਾਂ ਦੀ ਤਸਵੀਰਕਾਰੀ ਬੇਅਦਬੀ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਮੌਜੂਦ ਹੋਣ ਦੇ ਬਾਵਜੂਦ ਕਿਸੇ ਨੇ ਵੀ ਇਸ ਅਣਉਚਿਤ ਪ੍ਰਸਤੁਤੀ ਨੂੰ ਨਹੀਂ ਰੋਕਿਆ ਜੋ ਨਿੰਦਨਯੋਗ ਹੈ।

ਭਾਜਪਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਬਲਿਆਵਾਲ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੁਰੰਤ ਸਿੱਖ ਸੰਗਤ ਤੋਂ ਬਿਨਾਂ ਸ਼ਰਤ ਮਾਫੀ ਮੰਗੇ ਅਤੇ ਸਾਰੀ ਵਿਵਾਦਤ ਸਮੱਗਰੀ ਨੂੰ ਤੁਰੰਤ ਵਾਪਸ ਲਿਆ ਜਾਵੇ। ਨਾਲ ਹੀ ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ।

aap-government-under-fire-over-allegations

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.