skip to content

Last Updated: October 4, 2026

Dainik Savera Times Logo

ਵਾਇਰਲ ਵੀਡੀਓ: ਵਿਦਿਆਰਥਣ ਦੀ ਰੀਲ ਵਿੱਚ ਅਚਾਨਕ ਨਜ਼ਰ ਆਏ ਮੰਤਰੀ ਨਾਰਾ ਲੋਕੇਸ਼ ,ਹੈਰਾਨੀ ਭਰੀ ਪ੍ਰਤੀਕਿਰਿਆ ਨੇ ਜਿੱਤੇ ਦਿਲ

3 months ਪਹਿਲਾ

ਵਾਇਰਲ ਵੀਡੀਓ: ਵਿਦਿਆਰਥਣ ਦੀ ਰੀਲ ਵਿੱਚ ਅਚਾਨਕ ਨਜ਼ਰ ਆਏ ਮੰਤਰੀ ਨਾਰਾ ਲੋਕੇਸ਼ ,ਹੈਰਾਨੀ ਭਰੀ ਪ੍ਰਤੀਕਿਰਿਆ ਨੇ ਜਿੱਤੇ ਦਿਲ

ਨੈਸ਼ਨਲ ਨਿਊਜ਼ : ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਮੰਤਰੀ ਇੱਕ ਵਿਦਿਆਰਥਣ ਦੀ ਰੀਲ ਬਣਾਉਂਦੇ ਸਮੇਂ ਅਚਾਨਕ ਫਰੇਮ ਵਿੱਚ ਆ ਜਾਂਦੇ ਹਨ, ਜਿਸ ਤੋਂ ਬਾਅਦ ਵਿਦਿਆਰਥਣ ਦੀ ਹੈਰਾਨੀ ਭਰੀ ਪ੍ਰਤੀਕਿਰਿਆ ਨੇ ਲੋਕਾਂ ਦਾ ਧਿਆਨ ਖਿੱਚ ਲਿਆ।

ਇਹ ਵੀਡੀਓ ਮੰਗਲਾਗਿਰੀ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਨਾਲ ਜੁੜੇ “ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ” ਪ੍ਰੋਗਰਾਮ ਦੌਰਾਨ ਦਾ ਦੱਸਿਆ ਜਾ ਰਿਹਾ ਹੈ। ਸਮਾਗਮ ਵਿੱਚ ਸਿੱਖਿਆ ਮੰਤਰੀ ਲੋਕੇਸ਼ ਨਾਰਾ ਅਤੇ ਕੇਂਦਰੀ ਰਾਜ ਮੰਤਰੀ ਚੰਦਰਸ਼ੇਖਰ ਪੇਮਾਸਾਨੀ ਵੀ ਮੌਜੂਦ ਸਨ। ਇਸ ਦੌਰਾਨ ਵਿਦਿਆਰਥਣ ਪੂਰਵੀ ਰੈੱਡੀ ਆਪਣੀ ਰੀਲ ਰਿਕਾਰਡ ਕਰ ਰਹੀ ਸੀ, ਜਦੋਂ ਮੰਤਰੀ ਪਿੱਛੋਂ ਆ ਕੇ ਵੀਡੀਓ ਦਾ ਹਿੱਸਾ ਬਣ ਗਏ।


ਵਿਕਰਮ-1 ਦੀ ਸਫਲ ਉਡਾਣ ’ਤੇ PM ਮੋਦੀ ਨੇ ਸਕਾਈਰੂਟ ਟੀਮ ਨੂੰ ਦਿੱਤੀ ਵਧਾਈ, ਕਿਹਾ, ਭਾਰਤ ਨੂੰ ਤੁਹਾਡੇ ’ਤੇ ਮਾਣ ਹ

ਵਿਦਿਆਰਥਣ ਦੀ ਅਚਾਨਕ ਹੈਰਾਨੀ ਵਾਲੀ ਪ੍ਰਤੀਕਿਰਿਆ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਸੋਸ਼ਲ ਮੀਡੀਆ ’ਤੇ ਕਈ ਯੂਜ਼ਰਾਂ ਨੇ ਮੰਤਰੀ ਦੇ ਸਾਦੇ ਅਤੇ ਦੋਸਤਾਨਾ ਅੰਦਾਜ਼ ਦੀ ਪ੍ਰਸ਼ੰਸਾ ਕੀਤੀ। ਕੁਝ ਲੋਕਾਂ ਨੇ ਇਸ ਪਲ ਨੂੰ “ਸੁਪਰ ਕਿਊਟ” ਦੱਸਿਆ।

ਵੀਡੀਓ ਪੂਰਵੀ ਰੈੱਡੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝਾ ਕੀਤਾ ਗਿਆ, ਜਿਸ ’ਤੇ ਹਜ਼ਾਰਾਂ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਲੋਕੇਸ਼ ਨਾਰਾ ਨੇ ਸਮਾਗਮ ਵਿੱਚ ਕਿਹਾ ਕਿ ਸਰਕਾਰ ਰਾਜ ਵਿੱਚ ਉਦਯੋਗ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਕੰਮ ਕਰ ਰਹੀ ਹੈ ਅਤੇ ਆਂਧਰਾ ਪ੍ਰਦੇਸ਼ ਨੂੰ ਵਿਕਾਸ ਦੇ ਮਾਮਲੇ ਵਿੱਚ ਅੱਗੇ ਲਿਜਾਣ ਦਾ ਟੀਚਾ ਹੈ।

ਸੋਨਮ ਵਾਂਗਚੁਕ ਦੀ ਸਿਹਤ ‘ਤੇ ਵੱਡਾ ਅਪਡੇਟ, 20 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਹਸਪਤਾਲ ਨੇ ਦੱਸੀ ਹਾਲਤ”

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.