skip to content

Last Updated: November 24, 2026

Dainik Savera Times Logo

ਚੰਡੀਗੜ੍ਹ ‘ਚ ਮੋਦੀ ਦੀ ਵੱਡੀ ਰੈਲੀ ਦੀ ਤਿਆਰੀ, 2 ਕਰੋੜ ਦੇ ਟੈਂਟ ‘ਚ ਜਲੰਧਰ ਤੋਂ ਪੱਟੀ ਦੋਆਬਾ ‘ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼

16 July 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ‘ਚ ਮੋਦੀ ਦੀ ਵੱਡੀ ਰੈਲੀ ਦੀ ਤਿਆਰੀ, 2 ਕਰੋੜ ਦੇ ਟੈਂਟ ‘ਚ ਜਲੰਧਰ ਤੋਂ ਪੱਟੀ ਦੋਆਬਾ ‘ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼

PM Modi’s Punjab tour: ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਚੰਡੀਗੜ੍ਹ ਵਿੱਚ ਪ੍ਰੋਗਰਾਮ ਤੋਂ ਬਾਅਦ ਜਲੰਧਰ ਵਿੱਚ ਕਈ ਵਿਕਾਸ ਕਾਰਜਾਂ ਨਾਲ ਜੁੜੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਚੰਡੀਗੜ੍ਹ ਵਿੱਚ ਉਨ੍ਹਾਂ ਲਈ ਏਅਰ ਕੰਡੀਸ਼ਨਡ ਟੈਂਟ ਤਿਆਰ ਕੀਤਾ ਗਿਆ ਹੈ, ਜਿੱਥੇ ਉਹ ਰੈਲੀ ਨੂੰ ਸੰਬੋਧਨ ਕਰਨਗੇ।

ਹਾਲਾਂਕਿ ਦੌਰੇ ਦਾ ਮੁੱਖ ਉਦੇਸ਼ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਦੱਸਿਆ ਜਾ ਰਿਹਾ ਹੈ, ਪਰ ਸਿਆਸੀ ਮਾਹਿਰ ਇਸ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੇ ਹਨ। ਖ਼ਾਸ ਤੌਰ ‘ਤੇ ਜਲੰਧਰ ਅਤੇ ਦੋਆਬਾ ਖੇਤਰ ‘ਤੇ ਭਾਜਪਾ ਦਾ ਧਿਆਨ ਕੇਂਦਰਿਤ ਦਿਖਾਈ ਦੇ ਰਿਹਾ ਹੈ।

ਪੰਜਾਬ ਪੁਲਿਸ ਦੇ DSP ਖ਼ਿਲਾਫ ਮਾਮਲਾ ਦਰਜ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਦੋਆਬਾ ਖੇਤਰ ਵਿੱਚ ਵੱਡੀ ਦਲਿਤ ਆਬਾਦੀ ਹੋਣ ਕਾਰਨ ਭਾਜਪਾ ਇਸ ਦੌਰੇ ਰਾਹੀਂ ਨਵੇਂ ਸਮਾਜਿਕ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਪ੍ਰਧਾਨ ਮੰਤਰੀ ਵੱਲੋਂ ਸ਼੍ਰੀ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਾ ਵੀ ਸਿਆਸੀ ਅਤੇ ਸਮਾਜਿਕ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਰਾਜਨੀਤਿਕ ਵਿਸ਼ਲੇਸ਼ਕਾਂ ਮੁਤਾਬਕ ਭਾਜਪਾ ਇਸ ਦੌਰੇ ਰਾਹੀਂ ਕੇਂਦਰ ਦੇ ਵਿਕਾਸ ਕੰਮਾਂ ਨੂੰ ਉਭਾਰਨ, ਦਲਿਤ ਭਾਈਚਾਰੇ ਤੱਕ ਪਹੁੰਚ ਵਧਾਉਣ ਅਤੇ ਵਿਰੋਧੀ ਪਾਰਟੀਆਂ ਦੀਆਂ ਚੁਣੌਤੀਆਂ ਦਾ ਲਾਭ ਲੈਣ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਚੋਣੀ ਸਫਲਤਾ ਲਈ ਸੰਗਠਨ ਦੀ ਜ਼ਮੀਨੀ ਮਜ਼ਬੂਤੀ ਅਹਿਮ ਰਹੇਗੀ।

ISRO ਦੇ ਵੱਡੇ ਮਿਸ਼ਨਾਂ ‘ਤੇ ਅਸਰ? 100+ ਵਿਗਿਆਨੀਆਂ ਨੇ ਛੱਡੀ ਨੌਕਰੀ,ਜਾਣੋ ਕਾਰਨ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.