ਜਲਾਲਾਬਾਦ ਦੇ DSP ਗੁਰਸੇਵਕ ਸਿੰਘ ਬਰਾੜ ਖ਼ਿਲਾਫ਼ ਇੱਕ ਗੰਭੀਰ ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਬਿਜਲੀ ਵਿਭਾਗ ਦੇ JE ਨਾਲ ਜੁੜੇ ਮਾਮਲੇ ਵਿੱਚ ਕਥਿਤ ਤੌਰ ‘ਤੇ ਝੂਠਾ NDPS ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ DSP ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।
ਮਾਮਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ JE ਅਮਿਤ ਕੁਮਾਰ ਨਾਲ ਸਬੰਧਤ ਹੈ। ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਡਿਊਟੀ ‘ਤੇ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ। ਕਾਰ ਵਿੱਚੋਂ ਇੱਕ ਪੈਕੇਟ ਮਿਲਣ ਦਾ ਦਾਅਵਾ ਕੀਤਾ ਗਿਆ, ਪਰ ਬਾਅਦ ਵਿੱਚ ਜਾਂਚ ਦੌਰਾਨ ਉਸ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ।
ISRO ਦੇ ਵੱਡੇ ਮਿਸ਼ਨਾਂ ‘ਤੇ ਅਸਰ? 100+ ਵਿਗਿਆਨੀਆਂ ਨੇ ਛੱਡੀ ਨੌਕਰੀ,ਜਾਣੋ ਕਾਰਨ
ਸ਼ਿਕਾਇਤ ਮੁਤਾਬਕ ਕੁਝ ਲੋਕਾਂ ਨੇ ਕਥਿਤ ਸਾਜ਼ਿਸ਼ ਤਹਿਤ ਕਾਰ ਵਿੱਚ ਪੈਕੇਟ ਰੱਖ ਕੇ JE ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਪਹਿਲਾਂ ਤਿੰਨ ਲੋਕਾਂ ਖ਼ਿਲਾਫ਼ FIR ਦਰਜ ਕੀਤੀ ਗਈ ਸੀ।
ਜਾਂਚ ਦੌਰਾਨ ਮੁਲਜ਼ਮਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ DSP ਗੁਰਸੇਵਕ ਸਿੰਘ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਬਜ਼ੁਰਗ ਤੇ ਗੰਭੀਰ ਬਿਮਾਰ ਕੈਦੀਆਂ ਲਈ ਵੱਡੀ ਰਾਹਤ! ਸੁਪਰੀਮ ਕੋਰਟ ਦਾ ਸਰਕਾਰ ਨੂੰ 3 ਮਹੀਨਿਆਂ ਦਾ ਅਲਟੀਮੇਟਮ
मेष: दिन शुभ रहेगा...