ਜਪਾਨ: ਜਾਪਾਨ ਦੇ ਇਬਾਰਾਕੀ ਪ੍ਰੀਫੈਕਚਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੂੰ ਆਪਣੇ ਰੂਮਮੇਟ ਦੇ ਬੁੱਲ੍ਹ ਸੂਈ ਅਤੇ ਧਾਗੇ ਨਾਲ ਸਿਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਪੀੜਤਾ ਕਿਸੇ ਤਰ੍ਹਾਂ ਘਰ ਤੋਂ ਨਿਕਲ ਕੇ ਨੇੜਲੀ ਦੁਕਾਨ ‘ਤੇ ਪਹੁੰਚੀ ਅਤੇ ਇੱਕ ਕਾਗਜ਼ ‘ਤੇ ਸਿਰਫ਼ ਦੋ ਸ਼ਬਦ ਲਿਖੇ ,”ਕਿਰਪਾ ਕਰਕੇ ਮਦਦ ਕਰੋ”। ਇਸ ਸੰਦੇਸ਼ ਤੋਂ ਬਾਅਦ ਦੁਕਾਨ ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਮੁਤਾਬਕ 49 ਸਾਲਾ ਮਾਸੇ ਸਾਕੁਰਾਈ ਨੂੰ ਹਮਲੇ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਸ ਨੇ 42 ਸਾਲਾ ਰੂਮਮੇਟ ਨਾਲ ਝਗੜੇ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸਦੇ ਬੁੱਲ੍ਹ ਸੂਈ ਅਤੇ ਧਾਗੇ ਨਾਲ ਸਿਲ ਦਿੱਤੇ। ਇਹ ਘਟਨਾ 29 ਜੂਨ ਨੂੰ ਕੋਗਾ ਸ਼ਹਿਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਛੋਟੇ ਜਿਹੇ ਵਿਵਾਦ ਤੋਂ ਬਾਅਦ ਦੋਸ਼ੀ ਬੇਕਾਬੂ ਹੋ ਗਈ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਇਹ ਵੀ ਪਤਾ ਲਗਾ ਰਹੇ ਹਨ ਕਿ ਕੀ ਇਸ ਘਰ ਵਿੱਚ ਹੋਰ ਕੋਈ ਵਿਅਕਤੀ ਵੀ ਰਹਿੰਦਾ ਸੀ ਅਤੇ ਕੀ ਪੀੜਤਾ ਨਾਲ ਪਹਿਲਾਂ ਵੀ ਅਜਿਹਾ ਦੁਰਵਿਵਹਾਰ ਹੋਇਆ ਸੀ।
ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਜਾਪਾਨ ਵਿੱਚ ਘਰੇਲੂ ਹਿੰਸਾ ਅਤੇ ਸੁਰੱਖਿਆ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕ ਇਸ ਘਟਨਾ ‘ਤੇ ਹੈਰਾਨੀ ਜਤਾਉਂਦੇ ਹੋਏ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
मेष: दिन शुभ रहेगा...