ਅਰਮੀਨੀਆ: ਅਰਮੀਨੀਆ ਪੱਛਮੀ ਏਸ਼ੀਆ ਦੇ ਕਾਕੇਸਸ ਖੇਤਰ ਵਿੱਚ ਸਥਿਤ ਇੱਕ ਛੋਟਾ ਦੇਸ਼ ਹੈ। ਇਹ ਇੱਕ ਭੂ-ਅਵਰੁੱਧ (landlocked) ਦੇਸ਼ ਹੈ ਜਿਸਦੇ ਚਾਰ ਪਾਸੇ ਤੁਰਕੀ, ਜਾਰਜੀਆ, ਅਜ਼ਰਬੈਜਾਨ ਅਤੇ ਇਰਾਨ ਹਨ। ਇਸ ਦੀ ਰਾਜਧਾਨੀ ਯਰੇਵਾਨ ਹੈ। ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਲੌਹਕਾ ਦੀ ਇੱਕ ਪੰਜਾਬੀ ਲੜਕੀ ਦੀ ਅਰਮੀਨੀਆ ਵਿੱਚ ਬਿਮਾਰੀ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਲੜਕੀ ਦੀ ਪਛਾਣ ਨਗੀਤਾ ਵਜੋਂ ਹੋਈ ਹੈ।
ਰੋਜ਼ਗਾਰ ਲਈ ਇੱਕ ਸਾਲ ਪਹਿਲਾਂ ਗਈ ਸੀ ਵਿਦੇਸ਼
ਜਾਣਕਾਰੀ ਮੁਤਾਬਕ ਨਗੀਤਾ ਕਰੀਬ ਇੱਕ ਸਾਲ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਅਤੇ ਰੋਜ਼ੀ-ਰੋਟੀ ਕਮਾਉਣ ਦੇ ਮਕਸਦ ਨਾਲ ਅਰਮੀਨੀਆ ਗਈ ਸੀ। ਉਸ ਨੇ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਕਰੀਬ ਸਾਢੇ ਚਾਰ ਲੱਖ ਰੁਪਏ ਖਰਚ ਕੀਤੇ ਸਨ।
ਪ੍ਰੀਤੀ ਜ਼ਿੰਟਾ ਨੂੰ ਡੀਪਫੇਕ ਮਾਮਲੇ ‘ਚ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਫਰਜ਼ੀ ਵੀਡੀਓ ਹਟਾਉਣ ਦੇ ਦਿੱਤੇ ਹੁਕਮ
ਇਲਾਜ ਦੌਰਾਨ ਹੋਈ ਮੌਤ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਗੀਤਾ ਦੀ ਸਿਹਤ ਅਚਾਨਕ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰਿਵਾਰ ਵੱਲੋਂ ਇਲਾਜ ਲਈ ਪੈਸੇ ਵੀ ਭੇਜੇ ਗਏ, ਪਰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ 6 ਧੀਆਂ ਅਤੇ ਇੱਕ ਪੁੱਤਰ ਹੈ। ਨਗੀਤਾ ਪਰਿਵਾਰ ਦੀ ਆਰਥਿਕ ਮਦਦ ਲਈ ਵਿਦੇਸ਼ ਗਈ ਸੀ। ਉਸ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਮਦਦ ਮੰਗੀ
ਪਿੰਡ ਦੇ ਸਰਪੰਚ ਗੁਰਜੀਤ ਸਿੰਘ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਐਨਆਰਆਈ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਨਗੀਤਾ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਸਰਕਾਰੀ ਪੱਧਰ ‘ਤੇ ਕਾਰਵਾਈ ਤੇਜ਼ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਪਰਿਵਾਰ ਆਪਣੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।

illness-in-armenia
मेष: दिन शुभ रहेगा...