skip to content

Last Updated: November 7, 2026

Dainik Savera Times Logo

IRCTC ਦੀ ਨਵੀਂ ਵੈੱਬਸਾਈਟ 15 ਜੁਲਾਈ ਨੂੰ ਲਾਂਚ, ਟਿਕਟ ਬੁਕਿੰਗ ਹੋਵੇਗੀ ਹੋਰ ਤੇਜ਼ ਤੇ ਆਸਾਨ

15 June 2026 ਅੱਪਡੇਟ ਕੀਤਾ ਗਿਆ

IRCTC ਦੀ ਨਵੀਂ ਵੈੱਬਸਾਈਟ 15 ਜੁਲਾਈ ਨੂੰ ਲਾਂਚ, ਟਿਕਟ ਬੁਕਿੰਗ ਹੋਵੇਗੀ ਹੋਰ ਤੇਜ਼ ਤੇ ਆਸਾਨ

ਨੈਸ਼ਨਲ ਨਿਊਜ਼ : ਲੱਖਾਂ ਰੇਲ ਯਾਤਰੀਆਂ ਲਈ ਖੁਸ਼ਖਬਰੀ ਹੈ ਕਿਉਂਕਿ IRCTC ਆਪਣੀ ਨਵੀਂ ਅਤੇ ਅਪਗ੍ਰੇਡ ਕੀਤੀ ਵੈੱਬਸਾਈਟ 15 ਜੁਲਾਈ 2026 ਨੂੰ ਲਾਂਚ ਕਰਨ ਜਾ ਰਿਹਾ ਹੈ। ਰੇਲਵੇ ਮੰਤਰਾਲੇ ਮੁਤਾਬਕ ਇਸ ਦਾ ਮਕਸਦ ਟਿਕਟ ਬੁਕਿੰਗ ਨੂੰ ਤੇਜ਼, ਸੁਰੱਖਿਅਤ ਅਤੇ ਯੂਜ਼ਰ-ਫ੍ਰੈਂਡਲੀ ਬਣਾਉਣਾ ਹੈ।

ਨਵੀਂ ਵੈੱਬਸਾਈਟ ਵਿੱਚ ਸਭ ਤੋਂ ਵੱਡਾ ਬਦਲਾਅ UI (User Interface) ਅਤੇ ਸਿਸਟਮ ਦੀ ਗਤੀ ਵਿੱਚ ਕੀਤਾ ਜਾ ਰਿਹਾ ਹੈ, ਤਾਂ ਜੋ ਪੀਕ ਟ੍ਰੈਫਿਕ ਅਤੇ ਤਤਕਾਲ ਟਿਕਟ ਬੁਕਿੰਗ ਦੌਰਾਨ ਵੀ ਸਰਵਰ ਡਾਊਨ ਨਾ ਹੋਵੇ।

Google CEO ਸੁੰਦਰ ਪਿਚਾਈ ਦੇ ਭਾਸ਼ਣ ਵਿਚਕਾਰ “ਫ੍ਰੀ ਫਲਸਤੀਨ” ਦੇ ਨਾਅਰਿਆਂ ਗੂਜਿੰਆਂ ਹਾਲ

IRCTC ਦੇ ਅਨੁਸਾਰ, ਨਵਾਂ ਪਲੇਟਫਾਰਮ ਹੌਲੀ ਸਪੀਡ, ਕੈਪਚਾ ਸਮੱਸਿਆ ਅਤੇ ਸਰਵਰ ਕਰੈਸ਼ ਵਰਗੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰੇਗਾ।

ਤਤਕਾਲ ਟਿਕਟ ਬੁਕਿੰਗ, PNR ਸਟੇਟਸ, ਰਿਫੰਡ ਅਤੇ ਹੋਰ ਸੇਵਾਵਾਂ ਹੁਣ ਹੋਰ ਸੁਚਾਰੂ ਢੰਗ ਨਾਲ ਚੱਲਣਗੀਆਂ। ਰੇਲਵੇ ਦਾ ਦਾਅਵਾ ਹੈ ਕਿ ਨਵਾਂ ਸਿਸਟਮ ਭਾਰੀ ਟ੍ਰੈਫਿਕ ਨੂੰ ਵੀ ਆਸਾਨੀ ਨਾਲ ਸੰਭਾਲ ਸਕੇਗਾ।ਇਸ ਅਪਗ੍ਰੇਡ ਨਾਲ ਯਾਤਰੀਆਂ ਲਈ ਟਿਕਟ ਬੁਕਿੰਗ ਦਾ ਤਜਰਬਾ ਕਾਫ਼ੀ ਬਿਹਤਰ ਹੋਣ ਦੀ ਉਮੀਦ ਹੈ।

ਡਾ. ਸੇਜਲ ਪਵਾਰ ਦੀਆਂ ਵਧੀਆਂ ਮੁਸ਼ਕਲਾਂ,KEM ਕਾਲਜ ਨੇ 15 ਦਿਨਾਂ ਲਈ ਕੀਤਾ ਮੁਅੱਤਲ, ਕੈਂਪਸ ‘ਚ ਦਾਖ਼ਲੇ ‘ਤੇ ਰੋਕ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.