ਗੈਜੇਟ : ਸਮਾਰਟਫੋਨ ਪ੍ਰੇਮੀਆਂ ਲਈ ਵੱਡੀ ਖ਼ਬਰ ਹੈ। OnePlus 10 ਜੂਨ 2026 ਨੂੰ ਚੀਨੀ ਬਾਜ਼ਾਰ ਵਿੱਚ ਆਪਣੀ ਨਵੀਂ Turbo 6X ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ ਵਿੱਚ ਦੋ ਨਵੇਂ ਮਾਡਲ OnePlus Turbo 6X ਅਤੇ OnePlus Turbo 6X Pro ਸ਼ਾਮਲ ਹੋਣ ਦੀ ਉਮੀਦ ਹੈ।ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਮਾਈਕ੍ਰੋਸਾਈਟ ਲਾਈਵ ਕਰ ਦਿੱਤੀ ਹੈ ਅਤੇ ਦੋਵੇਂ ਫੋਨਾਂ ਲਈ ਪ੍ਰੀ-ਆਰਡਰ ਵੀ ਸ਼ੁਰੂ ਕਰ ਦਿੱਤੇ ਹਨ। ਲਾਂਚ ਤੋਂ ਪਹਿਲਾਂ ਲੀਕ ਹੋਈਆਂ ਜਾਣਕਾਰੀਆਂ ਨੇ ਇਨ੍ਹਾਂ ਡਿਵਾਈਸਾਂ ਨੂੰ ਲੈ ਕੇ ਉਤਸ਼ਾਹ ਹੋਰ ਵਧਾ ਦਿੱਤਾ ਹੈ।
OnePlus Turbo 6X ਅਤੇ Turbo 6X Pro ਕਦੋਂ ਹੋਣਗੇ ਲਾਂਚ?
ਕੰਪਨੀ ਦੇ ਅਨੁਸਾਰ OnePlus Turbo 6X ਅਤੇ Turbo 6X Pro ਨੂੰ 10 ਜੂਨ 2026 ਨੂੰ ਦੁਪਹਿਰ 2:30 ਵਜੇ (ਚੀਨ ਸਮੇਂ ਅਨੁਸਾਰ) ਲਾਂਚ ਕੀਤਾ ਜਾਵੇਗਾ। ਦੋਵੇਂ ਸਮਾਰਟਫੋਨ ਲਾਂਚ ਤੋਂ ਬਾਅਦ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵਿਕਰੀ ਲਈ ਉਪਲਬਧ ਹੋਣਗੇ।
READ ALSO : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ
OnePlus Turbo 6X Pro Specifications ਪ੍ਰੀਮੀਅਮ ਡਿਸਪਲੇਅ ਅਤੇ ਪਾਵਰਫੁਲ ਪਰਫਾਰਮੈਂਸ OnePlus Turbo 6X Pro ਵਿੱਚ 1.5K Samsung AMOLED ਡਿਸਪਲੇਅ ਦਿੱਤਾ ਜਾ ਸਕਦਾ ਹੈ, ਜੋ 144Hz ਰਿਫਰੈਸ਼ ਰੇਟ ਨਾਲ ਆਵੇਗਾ। ਇਹ ਉੱਚ ਰਿਫਰੈਸ਼ ਰੇਟ ਗੇਮਿੰਗ ਅਤੇ ਸਕ੍ਰੋਲਿੰਗ ਨੂੰ ਬਹੁਤ ਸਮੂਥ ਬਣਾਏਗੀ। ਫੋਨ ਵਿੱਚ MediaTek Dimensity 7400 Super ਪ੍ਰੋਸੈਸਰ ਮਿਲ ਸਕਦਾ ਹੈ, ਜੋ Android 16 ‘ਤੇ ਚੱਲੇਗਾ।
ਕੈਮਰਾ ਸੈੱਟਅਪ
ਫੋਟੋਗ੍ਰਾਫੀ ਲਈ Turbo 6X Pro ਵਿੱਚ 50MP ਪ੍ਰਾਇਮਰੀ ਕੈਮਰਾ ,8MP ਸੈਕੰਡਰੀ ਕੈਮਰਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16MP ਫਰੰਟ ਕੈਮਰਾ ,8000mAh ਬੈਟਰੀ ਦਾ ਧਮਾਕਾ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸਦੀ 8000mAh ਬੈਟਰੀ ਹੋ ਸਕਦੀ ਹੈ, ਜੋ ਲੰਬੇ ਸਮੇਂ ਦੀ ਵਰਤੋਂ ਲਈ ਬਿਹਤਰੀਨ ਮੰਨੀ ਜਾ ਰਹੀ ਹੈ।
ਸੁਰੱਖਿਆ ਅਤੇ ਡਿਜ਼ਾਈਨ
Optical In-Display Fingerprint Sensor
IP68/IP69/IP69K ਰੇਟਿੰਗ
ਧੂੜ ਅਤੇ ਪਾਣੀ ਤੋਂ ਸੁਰੱਖਿਆ
8.8mm ਮੋਟਾਈ
213 ਗ੍ਰਾਮ ਭਾਰ
OnePlus Turbo 6X Specifications
144Hz IPS LCD ਡਿਸਪਲੇਅ
OnePlus Turbo 6X ਵਿੱਚ 144Hz ਰਿਫਰੈਸ਼ ਰੇਟ ਵਾਲੀ IPS LCD ਡਿਸਪਲੇਅ ਦਿੱਤੀ ਜਾ ਸਕਦੀ ਹੈ, ਜੋ ਇਸ ਕੀਮਤ ਵਰਗ ਵਿੱਚ ਇੱਕ ਸ਼ਾਨਦਾਰ ਫੀਚਰ ਮੰਨੀ ਜਾ ਰਹੀ ਹੈ।
ਪ੍ਰੋਸੈਸਰ ਅਤੇ ਸਾਫਟਵੇਅਰ
ਫੋਨ ਵਿੱਚ MediaTek Dimensity 7360 Super ਚਿੱਪਸੈੱਟ ਮਿਲ ਸਕਦਾ ਹੈ। ਇਹ ਵੀ Android 16 ‘ਤੇ ਚੱਲਣ ਦੀ ਉਮੀਦ ਹੈ।
ਕੈਮਰਾ ਫੀਚਰ
Turbo 6X ਵਿੱਚ 50MP ਪ੍ਰਾਇਮਰੀ ਕੈਮਰਾ ,2MP ਸੈਕੰਡਰੀ ਕੈਮਰਾ
ਸੈਲਫੀ ਲਈ:
8MP ਫਰੰਟ ਕੈਮਰਾ
7000mAh ਬੈਟਰੀ ਅਤੇ 45W ਫਾਸਟ ਚਾਰਜਿੰਗ ਫੋਨ ਵਿੱਚ 7000mAh ਬੈਟਰੀ ਦਿੱਤੀ ਜਾ ਸਕਦੀ ਹੈ, ਜੋ 45W ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗੀ।
ਸੁਰੱਖਿਆ ਅਤੇ ਬਿਲਡ
Side-Mounted Fingerprint Sensor
IP64 ਰੇਟਿੰਗ
8.55mm ਮੋਟਾਈ
208 ਗ੍ਰਾਮ ਭਾਰ
OnePlus Turbo 6X vs Turbo 6X Pro
ਫੀਚਰ Turbo 6X Turbo 6X Pro
ਡਿਸਪਲੇਅ IPS LCD, 144Hz Samsung AMOLED, 144Hz
ਪ੍ਰੋਸੈਸਰ Dimensity 7360 Super Dimensity 7400 Super
ਰੀਅਰ ਕੈਮਰਾ 50MP + 2MP 50MP + 8MP
ਫਰੰਟ ਕੈਮਰਾ 8MP 16MP
ਬੈਟਰੀ 7000mAh 8000mAh
ਫਿੰਗਰਪ੍ਰਿੰਟ Side Mounted In-Display
IP Rating IP64 IP68/IP69/IP69K
ਕੀ Turbo 6X Series ਬਣੇਗੀ OnePlus ਦੀ ਅਗਲੀ ਹਿੱਟ?
ਵੱਡੀ ਬੈਟਰੀ, 144Hz ਡਿਸਪਲੇਅ, Android 16 ਅਤੇ ਨਵੇਂ MediaTek ਚਿੱਪਸੈੱਟ ਦੇ ਨਾਲ OnePlus Turbo 6X ਸੀਰੀਜ਼ ਮਿਡ-ਰੇਂਜ ਸਮਾਰਟਫੋਨ ਮਾਰਕੀਟ ਵਿੱਚ ਵੱਡਾ ਪ੍ਰਭਾਵ ਛੱਡ ਸਕਦੀ ਹੈ। ਹੁਣ ਸਭ ਦੀਆਂ ਨਜ਼ਰਾਂ 10 ਜੂਨ ਦੇ ਅਧਿਕਾਰਕ ਲਾਂਚ ਇਵੈਂਟ ‘ਤੇ ਟਿਕੀਆਂ ਹੋਈਆਂ ਹਨ।
READ ALSO : LPG ਸਿਲੰਡਰ ਮਹਿੰਗਾ ਹੋਇਆ ਤਾਂ ਅਪਣਾਓ ਇਹ ਸਮਾਰਟ ਕਿਚਨ ਟ੍ਰਿਕ,ਇੱਕੋ ਕੁੱਕਰ ਵਿੱਚ ਬਣਾਓ ਦਾਲ, ਚੌਲ ਅਤੇ ਭਰਤਾ! ਗੈਸ ਵੀ ਬਚੇਗੀ, ਸਮਾਂ ਵੀ ਬਚੇਗਾ