skip to content

Last Updated: November 24, 2026

Dainik Savera Times Logo

ਪੰਜਾਬ ਦੇ ਸੰਗਤ ਲਈ ਖੁਸ਼ਖਬਰੀ, ਵਿਸਾਖੀ ਯਾਤਰਾ ’ਚ ਵੱਡਾ ਬਦਲਾਅ P.O.K ਗੁਰਦੁਆਰਾ ਦਰਸ਼ਨ ਲਈ ਜਥੇ ਦਾ ਨਵਾਂ ਸ਼ਡਿਊਲ ਜਾਰੀ

5 April 2026 ਅੱਪਡੇਟ ਕੀਤਾ ਗਿਆ

ਪੰਜਾਬ ਦੇ ਸੰਗਤ ਲਈ ਖੁਸ਼ਖਬਰੀ, ਵਿਸਾਖੀ ਯਾਤਰਾ ’ਚ ਵੱਡਾ ਬਦਲਾਅ P.O.K ਗੁਰਦੁਆਰਾ ਦਰਸ਼ਨ ਲਈ ਜਥੇ ਦਾ ਨਵਾਂ ਸ਼ਡਿਊਲ ਜਾਰੀ

ਪੰਜਾਬ ਡੈਕਸ: ਵਿਸਾਖੀ ਪੰਜਾਬ ਵਿੱਚ ਨਵੀਂ ਫਸਲ (ਖਰੀਫ਼/ਗੈਂਹੂ) ਕੱਟਣ ਦੀ ਖੁਸ਼ੀ ਦਾ ਤਿਉਹਾਰ ਹੈ। ਇਸ ਦਿਨ ਕਿਸਾਨ ਆਪਣੀ ਮਿਹਨਤ ਦੀ ਕਮਾਈ ਲਈ ਰੱਬ ਦਾ ਧੰਨਵਾਦ ਕਰਦੇ ਹਨ। ਵਿਸਾਖੀ ਸਿੱਖ ਧਰਮ ਲਈ ਬਹੁਤ ਪਵਿੱਤਰ ਦਿਨ ਹੈ ਕਿਉਂਕਿ: 1699 ਵਿੱਚ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ।

 

ਪੰਜਾਬ ਦੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਵਫ਼ਦ ਦੇ ਸ਼ਡਿਊਲ ਵਿੱਚ ਸੋਧ ਕੀਤੀ ਗਈ ਹੈ। ਵਫ਼ਦ ਦੇ ਸ਼ਡਿਊਲ ਵਿੱਚ ਸੋਧ  ਦਾ ਅਰਥ ਇਹ ਹੈ ਕਿ ਜੋ ਜਥੇ (ਵਫ਼ਦ) ਦੇ ਜਾਣ–ਆਉਣ ਦਾ ਪਹਿਲਾਂ ਤੈਅ ਕੀਤਾ ਹੋਇਆ ਸਮਾਂ ਸੀ, ਉਸ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ।

 

West Asia ਦੇ ਚਲਦੇ ਤਣਾਅ ਕਾਰਨ, ਲੋਕਾਂ ਲਈ ਬੀਮਾ ਕਰਵਾਉਣਾਂ ਹੁਣ ਲਾਜ਼ਮੀ ਹੈ।

ਪਾਕਿਸਤਾਨ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਦਰਜਨਾਂ ਮਹੱਤਵਪੂਰਨ ਗੁਰਦੁਆਰੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਪੰਜਾ ਸਾਹਿਬ ਹਨ।

 

 

ਐਸਜੀਪੀਸੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੱਤੀ  ਹੈ ਕਿ ਪਹਿਲਾਂ ਜਥੇ ਦੀ ਰਵਾਨਗੀ 12 ਅਪ੍ਰੈਲ ਅਤੇ ਵਾਪਸੀ 21 ਅਪ੍ਰੈਲ ਨਿਰਧਾਰਤ ਸੀ, ਪਰ ਨਵੇਂ ਤਬਦੀਲ ਸ਼ਡਿਊਲ ਅਨੁਸਾਰ ਹੁਣ ਸੰਗਤ 10 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗੀ ਅਤੇ 19 ਅਪ੍ਰੈਲ ਨੂੰ ਵਾਪਸ ਭਾਰਤ ਆ ਜਾਵੇਗੀ।

 

1699 ਵਾਲੇ ਦਿਨ:

  • ਪੰਜ ਪਿਆਰੇ ਬਣੇ
  • ਖਾਲਸਾ ਪੰਥ ਦੀ ਨੀਂਹ ਰੱਖੀ ਗਈ
  • ਸਿੱਖਾਂ ਨੂੰ ਨਵੀਂ ਪਹਿਚਾਣ ਅਤੇ ਮਰਯਾਦਾ ਮਿਲੀ

 

ਲੁਧਿਆਣੇ ਦੇ ਕਤਲ ਮਾਮਲੇ ਚ ਨਵਾਂ ਖੁਲਾਸਾ, ਪਰਿਵਾਰ ਨੂੰ ਪਹਿਲਾਂ ਤੋਂ ਪਤਾ ਕੀ..

ਲੋਕ-ਰੰਗ ਅਤੇ ਮੇਲੇ

 

ਵਿਸਾਖੀ ਦੇ ਦਿਨ:

  • ਮੇਲੇ ਲੱਗਦੇ ਹਨ
  • ਭੰਗੜਾ–ਗਿੱਧਾ ਹੁੰਦਾ ਹੈ
  • ਗੁਰਦੁਆਰਿਆਂ ਵਿੱਚ ਕੀਰਤਨ ਅਤੇ ਲੰਗਰ ਹੁੰਦਾ ਹੈ
  • ਲੋਕ ਨਵੀਂ ਸ਼ੁਰੂਆਤ ਕਰਦੇ ਹਨ

 

 

ਮੁੱਖ ਸਕੱਤਰ ਕੁਲਵੰਤ ਸਿੰਘ  ਉਨ੍ਹਾਂ ਅੱਗੇ ਦੱਸਿਆ ਕਿ ਐਸਜੀਪੀਸੀ (SGPC) ਨੇ ਇਸ ਯਾਤਰਾ ਲਈ 1,860 ਪਾਸਪੋਰਟ ਜਮ੍ਹਾਂ ਕਰਵਾਏ ਹਨ, ਅਤੇ ਲਗਭਗ 1,800 ਸ਼ਰਧਾਲੂਆਂ ਨੂੰ ਵੀਜ਼ਾ ਮਿਲਣ ਦੀ ਉਮੀਦ ਹੈ। 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਮੌਕੇ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

punjab-sangat-baisakhi-yatra-major-change

punjab-sangat-baisakhi-yatra-major-change

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.