
ਪੰਜਾਬ ਡੈਸਕ (ਦੈਨਿਕ ਸਵੇਰਾ): ਸੰਗੀਤ ਜਗਤ ਤੋਂ ਇੱਕ ਚੌਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਹਰਿਆਣਾ ਦੇ ਪਾਣੀਪਤ ਵਿੱਚ ਮਨੀ ਐਕਸਚੇਂਜ ਸੈਂਟਰ ‘ਤੇ ਹੋਈ ਤਾਬੜਤੋੜ ਫਾਇਰਿੰਗ ਤੋਂ ਬਾਅਦ ਹੁਣ ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਵਿੱਚ ਪਾਣੀਪਤ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਿਆਂ ਬਾਦਸ਼ਾਹ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਵਾਰ ਨਿਸ਼ਾਨਾ ਉਨ੍ਹਾਂ ਦਾ ਕਲੱਬ ਨਹੀਂ, ਸਗੋਂ ਉਹ ਖੁਦ ਹੋਣਗੇ।
Breaking: ਮੋਗਾ ਤੋਂ ਵੱਡਾ ਖੁਲਾਸਾ, ਹੈਪੀ ਸਰਪੰਚ ਕਤਲ ਮਾਮਲੇ ‘ਚ ਚਾਰ ਗ੍ਰਿਫ਼ਤਾਰ
ਪਾਣੀਪਤ ਦੇ ਅਸੰਧ ਰੋਡ ‘ਤੇ ਸਥਿਤ ‘ਹਸਤ ਫੋਰੈਕਸ ਪ੍ਰਾਈਵੇਟ ਲਿਮਿਟਡ’ ਮਨੀ ਐਕਸਚੇਂਜ ਸੈਂਟਰ ਵਿੱਚ ਸ਼ਨੀਵਾਰ ਦੁਪਹਿਰ ਕਰੀਬ 3:15 ਵਜੇ ਮੋਟਰਸਾਈਕਲ ‘ਤੇ ਆਏ ਤਿੰਨ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੁਕਾਨ ਦੇ ਸ਼ੀਸ਼ਿਆਂ ‘ਤੇ ਲੱਗੀਆਂ ਸੱਤ ਗੋਲੀਆਂ ਨਾਲ ਸਾਰਾ ਕੱਚ ਟੁੱਟ ਕੇ ਬਿਖਰ ਗਿਆ। ਘਟਨਾ ਵੇਲੇ ਮੌਜੂਦ ਕਰਮਚਾਰੀ ਹਰੀਸ਼ ਅਤੇ ਪ੍ਰੀਤੀ ਨੇ ਤੁਰੰਤ ਕਾਊਂਟਰ ਦੇ ਪਿੱਛੇ ਛੁਪ ਕੇ ਆਪਣੀ ਜਾਨ ਬਚਾਈ।
ਪੋਸਟ ਵਾਇਰਲ
ਫਾਇਰਿੰਗ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰਣਦੀਪ ਮਲਿਕ ਅਤੇ ਅਨਿਲ ਪੰਡਿਤ ਦੇ ਨਾਮ ਨਾਲ ਇੱਕ ਪੋਸਟ ਵਾਇਰਲ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਹਵਾਲਾ ਕਾਰੋਬਾਰੀਆਂ ਲਈ ਸਿਰਫ਼ ਇੱਕ ‘ਟ੍ਰੇਲਰ’ ਸੀ। ਪੋਸਟ ਦੇ ਅੰਤ ਵਿੱਚ ਰੈਪਰ ਬਾਦਸ਼ਾਹ ਨੂੰ ਨਿਸ਼ਾਨਾ ਬਣਾਉਂਦਿਆਂ ਲਿਖਿਆ ਗਿਆ ਹੈ, “ਬਾਦਸ਼ਾਹ, ਤੂੰ ਹਰਿਆਣਾ ਦੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। 2024 ਵਿੱਚ ਤੇਰੇ ਕਲੱਬ ‘ਤੇ ਟ੍ਰੇਲਰ ਦਿਖਾਇਆ ਸੀ, ਹੁਣ ਸਿੱਧਾ ਤੇਰੇ ਮੱਥੇ ਵਿੱਚ ਗੋਲੀ ਮਾਰਾਂਗੇ।” ਯਾਦ ਰਹੇ ਕਿ 2024 ਵਿੱਚ ਚੰਡੀਗੜ੍ਹ ਦੇ ਸੈਕਟਰ-26 ਵਿੱਚ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਏ ਸਨ, ਜਿਸਦਾ ਹਵਾਲਾ ਇਸ ਪੋਸਟ ਵਿੱਚ ਦਿੱਤਾ ਗਿਆ ਹੈ।
मेष: दिन शुभ रहेगा...