skip to content

Last Updated: October 14, 2026

Dainik Savera Times Logo

Breaking: ਮੋਗਾ ਤੋਂ ਵੱਡਾ ਖੁਲਾਸਾ, ਹੈਪੀ ਸਰਪੰਚ ਕਤਲ ਮਾਮਲੇ ‘ਚ ਚਾਰ ਗ੍ਰਿਫ਼ਤਾਰ

7 months ਪਹਿਲਾ

Breaking: ਮੋਗਾ ਤੋਂ ਵੱਡਾ ਖੁਲਾਸਾ, ਹੈਪੀ ਸਰਪੰਚ ਕਤਲ ਮਾਮਲੇ ‘ਚ ਚਾਰ ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੋਗਾ ਸ਼ਹਿਰ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਮੋਗਾ ਪੁਲਿਸ ਨੇ ਹਰਵਿੰਦਰ ਸਿੰਘ ਉਰਫ਼ ਹੈਪੀ ਸਰਪੰਚ ਦੇ ਅੰਨ੍ਹੇ ਕਤਲ ਮਾਮਲੇ ਦੀ ਗੁੱਥੀ ਖੋਲ੍ਹਦਿਆਂ ਚਾਰ ਦੋਸ਼ੀਆਂ ਨੂੰ ਲੇਹ (ਜੰਮੂ-ਕਸ਼ਮੀਰ) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕਪਤਾਨ ਬਾਲ ਕ੍ਰਿਸ਼ਨ ਸਿੰਗਲਾ, ਉਪ ਕਪਤਾਨ ਸੁਖਅਮਿਤ ਸਿੰਘ ਰੰਧਾਵਾ ਅਤੇ ਸੀ.ਆਈ.ਏ. ਸਟਾਫ ਇੰਚਾਰਜ ਦਲਜੀਤ ਸਿੰਘ ਦੀ ਟੀਮ ਨੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ।

 

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਬਬਲੂ (ਜੈਮਲਵਾਲਾ), ਜਸਨਪ੍ਰੀਤ ਸਿੰਘ ਜੱਸੂ (ਚੰਦ ਪੁਰਾਣਾ), ਯੁਗੇਸ਼ ਸ਼ਰਮਾ ਉਰਫ਼ ਬਾਹਮਣ (ਮੋਗਾ) ਅਤੇ ਹਰਮਿੰਦਰ ਸਿੰਘ ਉਰਫ਼ ਹਿੰਦਾ (ਜੈ ਸਿੰਘ ਵਾਲਾ) ਵਜੋਂ ਹੋਈ ਹੈ।

ਲੁਧਿਆਣਾ ‘ਚ ਲੱਗਾ ਲੰਬਾ ਬਿਜਲੀ ਕੱਟ, ਕਈ ਇਲਾਕੇ ਪ੍ਰਭਾਵਿਤ..

ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਬਬਲੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਹੈਪੀ ਸਰਪੰਚ ਨਾਲ ਸਬੰਧ ਹਨ। ਇਸ ਰੰਜਿਸ਼ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਦੀ ਯੋਜਨਾ ਬਣਾਈ। 6 ਮਾਰਚ 2026 ਨੂੰ ਸਵੇਰੇ ਕਰੀਬ 11 ਵਜੇ ਇਨ੍ਹਾਂ ਨੇ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਹੈਪੀ ਸਰਪੰਚ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।

 

ਵਾਰਦਾਤ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਨੇ ਕਿਰਾਏ ਦੀ ਫਾਰਚੂਨਰ ਗੱਡੀ ਦੀ ਵਰਤੋਂ ਕੀਤੀ, ਜਿਸਨੂੰ ਉਹਨਾਂ ਨੇ ਬਾਅਦ ਵਿੱਚ ਜਗਰਾਓਂ ਖੇਤਰ ਵਿੱਚ ਛੱਡ ਦਿੱਤਾ। ਪੁਲਿਸ ਤੋਂ ਬਚਣ ਲਈ ਉਹ ਆਪਣੀ ਨਿੱਜੀ ਫਾਰਚੂਨਰ ‘ਤੇ ਜਾਅਲੀ ਨੰਬਰ ਪਲੇਟ ਲਗਾ ਕੇ ਲੇਹ ਵੱਲ ਭੱਜ ਗਏ, ਪਰ ਮੋਗਾ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਜਾ ਕੇ ਗ੍ਰਿਫ਼ਤਾਰ ਕਰ ਲਿਆ।

ਲੁਧਿਆਣਾ ਵਿੱਚ ਅਮਨ ਦਾ ਸੰਦੇਸ਼ ਦੇਂਦੀ “Run for Humanity” ਦਾ ਆਯੋਜਨ

ਪੁਲਿਸ ਨੇ ਚਾਰਾਂ ਮੁਲਜ਼ਮਾਂ ਦਾ ਰਾਹਦਾਰੀ ਰਿਮਾਂਡ ਪ੍ਰਾਪਤ ਕਰ ਲਿਆ ਹੈ ਅਤੇ ਭਲਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਰਿਮਾਂਡ ਦੌਰਾਨ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

 

four-arrested-in-happy-sarpanch-murder-

four-arrested-in-happy-sarpanch-murder-

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.