ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਵਿੱਚ ਸਖ਼ਤ ਨਵੇਂ ਨਿਯਮ ਲਾਗੂ ਹੋਏ ਹਨ ਅਤੇ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਸ਼ਹਿਰ ਦੀ ਕਾਨੂੰਨ ਵਵਸਥਾ ਅਤੇ ਰਾਤ ਦੇ ਸਮੇਂ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਇਹ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੀਆਂ। ਹੁਕਮਾਂ ਅਨੁਸਾਰ ਸ਼ਹਿਰ ਦੇ ਰੈਸਟੋਰੈਂਟ ਕਲੱਬ ਅਤੇ ਖਾਣ ਪੀਣ ਵਾਲੇ ਸਥਾਨ ਰਾਤ ਬਾਰ੍ਹਾਂ ਵਜੇ ਤੱਕ ਹੀ ਖੁੱਲ੍ਹੇ ਰਹਿ ਸਕਣਗੇ। ਰਾਤ ਸਵਾ ਗਿਆਰਾਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਨਵਾਂ ਆਰਡਰ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਕਿਸੇ ਨਵੇਂ ਗਾਹਕ ਨੂੰ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।
ਸ਼ਰਾਬ ਦੇ ਅਹਾਤੇ ਵੀ ਰਾਤ ਬਾਰ੍ਹਾਂ ਵਜੇ ਤੱਕ ਬੰਦ ਕਰਨੇ ਲਾਜ਼ਮੀ ਹਨ ਜਾਂ ਫਿਰ ਆਪਣੇ ਲਾਇਸੈਂਸ ਵਿੱਚ ਦਰਜ ਸਮੇਂ ਦੀ ਪਾਲਣਾ ਕਰਨੀ ਹੋਵੇਗੀ। ਡੀਜੇ ਲਾਈਵ ਗਾਇਕੀ ਅਤੇ ਉੱਚੀ ਆਵਾਜ਼ ਵਾਲਾ ਸੰਗੀਤ ਰਾਤ ਦਸ ਵਜੇ ਤੋਂ ਬਾਅਦ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ ਅਤੇ ਦਸ ਵਜੇ ਤੋਂ ਬਾਅਦ ਕਿਸੇ ਵੀ ਸਥਾਨ ਦੀ ਆਵਾਜ਼ ਬਾਹਰ ਤੱਕ ਨਹੀਂ ਜਾਣੀ ਚਾਹੀਦੀ।
ਜਨਤਕ ਥਾਵਾਂ ਤੇ ਹਥਿਆਰ ਲਿਜਾਣਾ ਜਾਂ ਦਿਖਾਉਣਾ ਸਖ਼ਤੀ ਨਾਲ ਮਨਾਹੀ ਹੈ। ਇਹ ਪਾਬੰਦੀ ਵਿਆਹ ਸਮਾਰੋਹ ਧਾਰਮਿਕ ਸਥਾਨ ਹੋਟਲ ਪਾਰਟੀਆਂ ਅਤੇ ਮੈਰਿਜ ਪੈਲੇਸਾਂ ਤੇ ਵੀ ਲਾਗੂ ਰਹੇਗੀ। ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਫੇਸਬੁੱਕ ਵਟਸਐਪ ਸਨੈਪਚੈਟ ਅਤੇ ਇੰਸਟਾਗ੍ਰਾਮ ਤੇ ਹਥਿਆਰਾਂ ਨਾਲ ਤਸਵੀਰਾਂ ਜਾਂ ਵੀਡੀਓਆਂ ਪੋਸਟ ਕਰਨਾ ਵੀ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।
NCERT ਨੇ ਕਲਾਸ 8 ਦੀ ਕਿਤਾਬ ਵਾਪਸ ਤਾਂ ਲਈ, ਸਮਾਜਿਕ ਵਿਗਿਆਨ ਦੀ ਕਿਤਾਬ ਉੱਤੇ ਜਨਤਕ ਤੌਰ ਨਾਲ ਮੰਗੀ ਮਾਫ਼ੀ..
ਬੁਲੇਟ ਮੋਟਰਸਾਈਕਲਾਂ ਦੇ ਬਦਲੇ ਹੋਏ ਸਾਇਲੈਂਸਰ ਜੋ ਪਟਾਖਿਆਂ ਵਰਗੀ ਆਵਾਜ਼ ਪੈਦਾ ਕਰਦੇ ਹਨ ਉਹਨਾਂ ਦੀ ਵਰਤੋਂ ਮਨਾਹੀ ਹੈ। ਮਕੈਨਿਕ ਅਤੇ ਦੁਕਾਨਦਾਰ ਅਜਿਹੇ ਸਾਇਲੈਂਸਰ ਵੇਚਣ ਜਾਂ ਲਗਾਉਣ ਦੀ ਇਜਾਜ਼ਤ ਨਹੀਂ ਰੱਖਣਗੇ।
ਪੰਜਾਬ ਗੈਂਗਸਟਰਾਂ ਵਿਰੁੱਧ ਮੁਹਿੰਮ ਦਾ 48ਵਾਂ ਦਿਨ: 453 ਥਾਵਾਂ ’ਤੇ ਛਾਪੇ, 167 ਭਗੌੜੇ ਗ੍ਰਿਫ਼ਤਾਰ
ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਅੱਡੇ ਹਸਪਤਾਲ ਬਾਜ਼ਾਰ ਅਤੇ ਧਾਰਮਿਕ ਸਥਾਨਾਂ ਦੇ ਪਾਰਕਿੰਗ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ। ਪਾਰਕਿੰਗ ਚਲਾਉਣ ਵਾਲਿਆਂ ਨੂੰ ਹਰ ਵਾਹਨ ਦੀ ਜਾਣਕਾਰੀ ਨੰਬਰ ਪਲੇਟ ਅਤੇ ਡਰਾਈਵਰ ਦੀ ਤਸਵੀਰ ਰਿਕਾਰਡ ਕਰਨੀ ਹੋਵੇਗੀ ਅਤੇ ਇਹ ਫੁਟੇਜ ਪੈਂਤਾਲੀਹ ਦਿਨ ਤੱਕ ਸੰਭਾਲ ਕੇ ਰੱਖਣੀ ਹੋਵੇਗੀ। ਇਹ ਰਿਕਾਰਡ ਨਿਯਮਿਤ ਤੌਰ ਤੇ ਪੁਲਿਸ ਕਮਿਸ਼ਨਰ ਦੇ ਸੁਰੱਖਿਆ ਵਿਭਾਗ ਨਾਲ ਸਾਂਝਾ ਕਰਨਾ ਵੀ ਲਾਜ਼ਮੀ ਹੈ।
Nancy Grewal case ’ਚ ਵੱਡਾ ਮੋੜ: ਮਾਂ ਨੇ ਭਾਵੁਕ ਵੀਡੀਓ ਪਾਈ ਤੇ ਮੰਗੀ ਮਾਫ਼ੀ! ਕੀ ਕਾਰਨ ਰਹੇ ਹੱਥ ਜੋੜਣ ਦੇ ਜਾਣੋਂ..
ਇਹ ਸਾਰੇ ਨਿਯਮ 7 ਮਈ 2026 ਤੱਕ ਲਾਗੂ ਰਹਿਣਗੇ।
ਪੰਜਾਬ ਯੂਨੀਵਰਸਿਟੀ ‘ਚ ਰਾਜਨੀਤਿਕ ਤਣਾਅ — ਵਿਦਿਆਰਥੀਆਂ ਨੇ ਲਗਾਏ ਵਿਰੋਧ ਦੇ ਨਾਰੇ