skip to content

Last Updated: November 27, 2026

Dainik Savera Times Logo

ਗੁਜ਼ਾਰਾ ਭੱਤਾ ਨਾ ਦੇਣ ’ਤੇ ਸੁਪਰੀਮ ਕੋਰਟ ਦਾ ਤਿੱਖਾ ਵਾਰ—ਪਤੀ ਦੀ ਤਨਖਾਹ ’ਤੇ ਸਿੱਧੀ ਕਟੌਤੀ!

6 March 2026 ਅੱਪਡੇਟ ਕੀਤਾ ਗਿਆ

ਗੁਜ਼ਾਰਾ ਭੱਤਾ ਨਾ ਦੇਣ ’ਤੇ ਸੁਪਰੀਮ ਕੋਰਟ ਦਾ ਤਿੱਖਾ ਵਾਰ—ਪਤੀ ਦੀ ਤਨਖਾਹ ’ਤੇ ਸਿੱਧੀ ਕਟੌਤੀ!

ਪੰਜਾਬ ਡੈਸਕ (ਦੈਨਿਕ ਸਵੇਰਾ): ਸੁਪਰੀਮ ਕੋਰਟ ਨੇ ਸਖ਼ਤ ਰੁਖ ਦਿਖਾਉਂਦੇ ਹੋਏ ਪਤੀ ਦੀ ਕੰਪਨੀ ਨੂੰ ਆਦੇਸ਼ ਦਿੱਤਾ ਹੈ ਕਿ ਉਸ ਦੀ ਤਨਖਾਹ ਵਿਚੋਂ 25,000 ਰੁਪਏ ਹਰ ਮਹੀਨੇ ਕੱਟ ਕੇ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣ।

ਮਾਰਚ ਵਿੱਚ ਛੁੱਟੀਆਂ ਦੀ ਬਾਰਿਸ਼: ਵਿਦਿਆਰਥੀਆਂ ਨੂੰ ਮਿਲਣਗੇ 11 ਦਿਨਾਂ ਦਾ ਬ੍ਰੇਕ

ਅਦਾਲਤ ਨੇ ਸਖ਼ਤ ਰੁਖ ਦਿਖਾਉਂਦੇ ਹੋਏ ਕਿਹਾ ਕਿ ਪਤੀ ਨੇ ਨਾ ਤਾਂ ਹੁਕਮ ਮੰਨੇ, ਨਾ ਹੀ ਪਤਨੀ‑ਧੀ ਦੀ ਜ਼ਿੰਮੇਵਾਰੀ ਨਿਭਾਈ। ਚਾਰ ਸਾਲ ਦੀ ਧੀ ਦੀ ਪੂਰੀ ਦੇਖਭਾਲ ਮਾਂ ਕਰ ਰਹੀ ਹੈ, ਜਦਕਿ ਪਤੀ ਨੇ ਨਾ ਕੋਈ ਪੈਸਾ ਦਿੱਤਾ ਅਤੇ ਨਾ ਹੀ ਬੱਚੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਇਸੇ ਕਾਰਨ ਜਸਟਿਸ ਪਦਰੀਵਾਲ ਅਤੇ ਵਿਸ਼ਵਨਾਥ ਦੀ ਬੈਂਚ ਨੇ ਕੜਾ ਹੁਕਮ ਜਾਰੀ ਕੀਤਾ।

ਸਿੱਖਿਆ ਵਿਭਾਗ ਦੀ ਵੱਡੀ ਗਾਜ਼: 245 ਕਾਮਰਸ ਲੈਕਚਰਾਰ ਰਿਵਰਟ ਹੋ ਸਕਦੇ ਹਨ

ਅਦਾਲਤ ਨੇ ਕਿਹਾ ਕਿ ਬੱਚੇ ਦੀ ਭਲਾਈ ਸਭ ਤੋਂ ਪਹਿਲਾਂ ਹੈ, ਇਸ ਲਈ ਅਜਿਹੀ ਸਥਿਤੀ ਵਿੱਚ ਸਖ਼ਤ ਕਾਰਵਾਈ ਕਰਨੀ ਲਾਜ਼ਮੀ ਹੈ। ਦੋਵਾਂ ਪੱਖਾਂ ਨੂੰ ਪਹਿਲਾਂ ਵਿਚੋਲਗੀ ਲਈ ਭੇਜਿਆ ਗਿਆ ਸੀ, ਪਰ ਉਸ ਦੀ ਪਾਲਣਾ ਵੀ ਨਹੀਂ ਹੋਈ।

ਰਣਜੀਤ ਸਿੰਘ ਐਨਕਾਊਂਟਰ: ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਤਿੱਖੀ ਫਟਕਾਰ! ਅਗਲੀ ਸੁਣਵਾਈ 17 ਮਾਰਚ ਨੂੰ

ਵਿਚੋਲਗੀ ਦੌਰਾਨ ਪਤਨੀ ਅਤੇ ਬੱਚਿਆਂ ਦੇ ਯਾਤਰਾ ਖਰਚੇ ਲਈ ਪਤੀ ਨੂੰ 25,000 ਰੁਪਏ ਜਮ੍ਹਾ ਕਰਨ ਦਾ ਹੁਕਮ ਦਿੱਤਾ ਗਿਆ ਸੀ, ਪਰ ਉਸ ਨੇ ਇਹ ਆਦੇਸ਼ ਵੀ ਨਹੀਂ ਮੰਨਿਆ।

 

supreme-court-strict-action-for-non-payment

supreme-court-strict-action-for-non-payment

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.