ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਲਾਲੜੂ ਖੇਤਰ ਵਿੱਚ ਸਥਿਤ ਪਿੰਡ ਤੋਂਗਾਪੁਰ ਵਿੱਚ ਤਿੰਨ ਲੋਕਾਂ ਨੇ ਗੁਰੂਘਰ ਅੰਦਰ ਦਾਖ਼ਲ ਹੋ ਕੇ ਬੇਅਦਬੀ ਅਤੇ ਚੋਰੀ ਦੀ ਘਟਨਾ ਅੰਜਾਮ ਦਿੱਤੀ। ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਤੋਖਪੁਰਾ ਵਿੱਚ ਡਾਕਟਰ ਦੇ ਘਰ ਅਤੇ ਕਾਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਸ਼ਖ਼ਸਾਂ ਨੂੰ ਕਾਬੂ ਕਰ ਲਿਆ ਹੈ।
36 ਹਜ਼ਾਰ ਤੋਂ ਵੱਧ FIR, 51 ਹਜ਼ਾਰ ਗ੍ਰਿਫ਼ਤਾਰ—ਪੰਜਾਬ ਦੀ ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਕਾਰਵਾਈ
ਗ੍ਰਿਫ਼ਤਾਰ ਕੀਤੇ ਗਏ ਦੋਨਾਂ ਦੀ ਪਹਿਚਾਣ ਜਗਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਬਡਾਲਾ ਜੋਹਲ ਦੇ ਰਹਿਣ ਵਾਲੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਗਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਕੇਸ ਦਰਜ ਹੈ।
ਪੰਜਾਬ ਕੈਬਨਿਟ ਦਾ ਵਿਸਤਾਰ: ਪੰਜ ਨਵੇਂ ਮੰਤਰੀਆਂ ਨੇ ਰਾਜਪਾਲ ਕੋਲੋਂ ਸਹੁੰ ਚੁੱਕੀ
ਘਟਨਾ ਬਾਰੇ ਜਾਣਕਾਰੀ ਮੁਤਾਬਕ, 28 ਫ਼ਰਵਰੀ ਦੀ ਰਾਤ ਦੋ ਬਾਈਕ ਸਵਾਰ ਹਮਲਾਵਰਾਂ ਨੇ ਡਾਕਟਰ ਦੇ ਘਰ ਅਤੇ ਉਸ ਦੀ ਨਵੀਂ ਕਾਰ ‘ਤੇ ਕੁੱਲ 10 ਗੋਲੀਆਂ ਚਲਾਈਆਂ ਸਨ। ਵਾਰਦਾਤ ਵੇਲੇ ਮੁਲਜ਼ਮਾਂ ਦੀ ਮੋਟਰਸਾਈਕਲ ‘ਤੇ ਇੱਕ ਧਾਰਮਿਕ ਝੰਡਾ ਲੱਗਿਆ ਹੋਇਆ ਸੀ। ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਕਰਤਾਰਪੁਰ ਦੀ ਦਿਸ਼ਾ ਵੱਲ ਭੱਜ ਗਏ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ।