skip to content

Last Updated: November 25, 2026

Dainik Savera Times Logo

School Holiday: ਫਰਵਰੀ ਮਹੀਨੇ ਵਿੱਚ ਵਿਦਿਆਰਥੀਆਂ ਲਈ ਕਿਹੜੀਆਂ ਰਹਿਣਗੀਆਂ ਛੁੱਟੀਆਂ?

8 February 2026 ਅੱਪਡੇਟ ਕੀਤਾ ਗਿਆ

School Holiday: ਫਰਵਰੀ ਮਹੀਨੇ ਵਿੱਚ ਵਿਦਿਆਰਥੀਆਂ ਲਈ ਕਿਹੜੀਆਂ ਰਹਿਣਗੀਆਂ ਛੁੱਟੀਆਂ?

ਸਾਲ ਦਾ ਦੂਜਾ ਮਹੀਨਾ ਫਰਵਰੀ ਆਮ ਤੌਰ ’ਤੇ ਵਿਦਿਆਰਥੀਆਂ ਲਈ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦਸੰਬਰ ਅਤੇ ਜਨਵਰੀ ਵਿੱਚ ਸਰਦੀਆਂ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ, ਫਰਵਰੀ ਵਿੱਚ ਸਕੂਲਾਂ ਦਾ ਧਿਆਨ ਪਾਠਕ੍ਰਮ ਪੂਰਾ ਕਰਨ, ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਪ੍ਰੈਕਟਿਕਲ ਮੁਲਾਂਕਣਾਂ ’ਤੇ ਕੇਂਦਰਿਤ ਰਹਿੰਦਾ ਹੈ। ਇਸ ਕਰਕੇ ਇਸ ਮਹੀਨੇ ਛੁੱਟੀਆਂ ਦੀ ਗਿਣਤੀ ਤੁਲਨਾਤਮਕ ਤੌਰ ’ਤੇ ਘੱਟ ਹੁੰਦੀ ਹੈ।

ਹਾਲਾਂਕਿ, ਫਰਵਰੀ ਮਹੀਨੇ ਵਿੱਚ ਕੁਝ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰਾਂ ਕਾਰਨ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਮੌਕਾ ਮਿਲਦਾ ਹੈ। ਇਨ੍ਹਾਂ ਵਿੱਚ ਮਹਾਂ ਸ਼ਿਵਰਾਤਰੀ, ਲੋਸਰ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਸ਼ਾਮਲ ਹਨ। ਬਹੁਤ ਸਾਰੇ ਤਿਉਹਾਰ ਜਾਂ ਤਾਂ ਵੀਕਐਂਡ ’ਤੇ ਪੈਂਦੇ ਹਨ ਜਾਂ ਕੁਝ ਰਾਜਾਂ ਤੱਕ ਹੀ ਸੀਮਤ ਰਹਿੰਦੇ ਹਨ।

ਲੋਸਰ ਤਿਉਹਾਰ ਕੀ ਹੈ?

ਲੋਸਰ ਤਿੱਬਤੀ ਨਵਾਂ ਸਾਲ ਹੈ, ਜੋ ਹਰ ਸਾਲ 18 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਖ਼ਾਸ ਤੌਰ ’ਤੇ ਸਿੱਕਮ ਵਿੱਚ ਬਹੁਤ ਮਹੱਤਵ ਰੱਖਦਾ ਹੈ। ਇਸ ਮੌਕੇ ’ਤੇ ਸਿੱਕਮ ਦੇ ਸਕੂਲਾਂ ਵਿੱਚ ਛੁੱਟੀ ਰਹਿ ਸਕਦੀ ਹੈ ਜਾਂ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਹਾਲਾਂਕਿ, ਇਹ ਛੁੱਟੀ ਦਿੱਲੀ ਸਮੇਤ ਕਈ ਹੋਰ ਰਾਜਾਂ ਦੇ ਸਕੂਲਾਂ ਵਿੱਚ ਲਾਗੂ ਨਹੀਂ ਹੁੰਦੀ।

School Holiday: What are the holidays for students in February?

READ ALSO :ਪੰਜਾਬ: ਅੱਧਾ ਦਰਜਨ ਇਲਾਕਿਆਂ ਵਿੱਚ ਬਿਜਲੀ ਕੱਟ, 5 ਘੰਟੇ ਬਿਜਲੀ ਬੰਦ

ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ

ਛਤਰਪਤੀ ਸ਼ਿਵਾਜੀ ਮਹਾਰਾਜ ਭਾਰਤ ਦੇ ਮਹਾਨ ਯੋਧਿਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਹਿੰਦਵੀ ਸਵਰਾਜ ਦੀ ਸਥਾਪਨਾ ਕੀਤੀ ਅਤੇ ਲੋਕਾਂ ਨੂੰ ਦੇਸ਼, ਧਰਮ ਅਤੇ ਸੱਭਿਆਚਾਰ ਦੀ ਰੱਖਿਆ ਲਈ ਪ੍ਰੇਰਿਤ ਕੀਤਾ। ਸ਼ਿਵਾਜੀ ਮਹਾਰਾਜ ਦਾ ਜਨਮ 19 ਫਰਵਰੀ 1630 ਨੂੰ ਇੱਕ ਮਰਾਠਾ ਪਰਿਵਾਰ ਵਿੱਚ ਹੋਇਆ ਸੀ।

ਉਹਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਇਤਿਹਾਸ ਵਿੱਚ ਅਮਰ ਹਨ। ਸਿਰਫ਼ 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁਗਲਾਂ ਵਿਰੁੱਧ ਪਹਿਲਾ ਹਮਲਾ ਕੀਤਾ। 16 ਸਾਲ ਦੀ ਉਮਰ ਵਿੱਚ ਟੋਰਨਾ ਕਿਲ੍ਹੇ ’ਤੇ ਕਬਜ਼ਾ ਕੀਤਾ ਅਤੇ 17 ਸਾਲ ਦੀ ਉਮਰ ਵਿੱਚ ਰਾਏਗੜ੍ਹ ਅਤੇ ਕੋਂਡਨਾ ਕਿਲ੍ਹੇ ਜਿੱਤ ਲਏ। ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਦੇ ਮੌਕੇ ਕਈ ਰਾਜਾਂ ਵਿੱਚ ਸਕੂਲਾਂ ਵਿੱਚ ਛੁੱਟੀ ਰਹਿੰਦੀ ਹੈ। ਭਾਵੇਂ ਫਰਵਰੀ ਮਹੀਨਾ ਅਕਾਦਮਿਕ ਤੌਰ ’ਤੇ ਵਿਆਸਤ ਰਹਿੰਦਾ ਹੈ, ਪਰ ਇਸ ਦੌਰਾਨ ਆਉਣ ਵਾਲੇ ਕੁਝ ਤਿਉਹਾਰ ਵਿਦਿਆਰਥੀਆਂ ਨੂੰ ਛੁੱਟੀਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਮਾਣਣ ਦਾ ਮੌਕਾ ਦਿੰਦੇ ਹਨ।

ਆਪ ਆਗੂ ਦੇ ਕਤਲ ਮਾਮਲੇ ‘ਚ ਪੁਲਿਸ ਵਲੋਂ ਕੀਤੇ ਐਨਕਾਊਂਟਰ ਬਾਰੇ ਦੇਖੋ, ਕੀ ਬੋਲੇ Deepak Bali

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.