skip to content

Last Updated: November 22, 2026

Dainik Savera Times Logo

ਡਾ. ਐਸ ਜੈਸ਼ੰਕਰ ਅਮਰੀਕਾ ਦੌਰਾ: ਕ੍ਰਿਟੀਕਲ ਮਿਨਰਲਜ਼ ਮੀਟਿੰਗ ‘ਚ ਪਹਿਲਾ ਦਿਨ

3 February 2026 ਅੱਪਡੇਟ ਕੀਤਾ ਗਿਆ

ਡਾ. ਐਸ ਜੈਸ਼ੰਕਰ ਅਮਰੀਕਾ ਦੌਰਾ: ਕ੍ਰਿਟੀਕਲ ਮਿਨਰਲਜ਼ ਮੀਟਿੰਗ ‘ਚ ਪਹਿਲਾ ਦਿਨ

ਅੰਤਰਰਾਸ਼ਟਰੀ ਡੈਕਸ:  ਵਿਦੇਸ਼ ਮਾਮਲਿਆਂ ਦੇ ਕੇਂਦਰੀ ਮੰਤਰੀ ਡਾ. ਐਸ ਜੈਸ਼ੰਕਰ ਤਿੰਨ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚੇ ਹਨ। ਇਹ ਦੌਰਾ ਕੱਲ੍ਹ ਤੋਂ ਸ਼ੁਰੂ ਹੋਇਆ ਹੈ। ਦੌਰੇ ਦੌਰਾਨ ਉਹ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੱਲੋਂ ਆਯੋਜਿਤ ਕੀਤੀ ਗਈ ‘ਕ੍ਰਿਟੀਕਲ ਮਿਨਰਲਜ਼ ਮੰਤਰੀ ਸਤਰ’ ਵਿੱਚ ਭਾਗ ਲੈਣਗੇ।

ਧੁਰੰਧਰ 2 : ਦ ਰਿਵੇਂਜ ਦਾ ਟੀਜ਼ਰ ਅੱਜ ਹੋਵੇਗਾ ਰਿਲੀਜ਼, ਰਣਵੀਰ ਸਿੰਘ ਦੇ ਨਵੇਂ ਰੂਪ ਨੇ ਮਚਾਇਆ ਧਮਾਲ

ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਮੰਤਰੀ ਸਤਰ ਮੁੱਖ ਤੌਰ ‘ਤੇ ਕ੍ਰਿਟੀਕਲ ਮਿਨਰਲਜ਼ ਦੇ ਸਪਲਾਈ ਚੇਨ ਦੀ ਮਜ਼ਬੂਤੀ, ਸਾਫ਼ ਊਰਜਾ ਦੀ ਤਬਦੀਲੀ ਅਤੇ ਰਣਨੀਤਕ ਸਹਿਯੋਗ ‘ਤੇ ਕੇਂਦਰਿਤ ਹੋਵੇਗੀ। ਇਸ ਮੌਕੇ ਡਾ. ਜੈਸ਼ੰਕਰ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।

ਇਹ ਦੌਰਾ ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਸਾਫ਼ ਊਰਜਾ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਾਂਝੇ ਉਪਰਾਲਿਆਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

 

dr-s-jaishankar

dr-s-jaishankar

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.