ਅੰਤਰਰਾਸ਼ਟਰੀ ਡੈਕਸ: ਵਿਦੇਸ਼ ਮਾਮਲਿਆਂ ਦੇ ਕੇਂਦਰੀ ਮੰਤਰੀ ਡਾ. ਐਸ ਜੈਸ਼ੰਕਰ ਤਿੰਨ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚੇ ਹਨ। ਇਹ ਦੌਰਾ ਕੱਲ੍ਹ ਤੋਂ ਸ਼ੁਰੂ ਹੋਇਆ ਹੈ। ਦੌਰੇ ਦੌਰਾਨ ਉਹ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੱਲੋਂ ਆਯੋਜਿਤ ਕੀਤੀ ਗਈ ‘ਕ੍ਰਿਟੀਕਲ ਮਿਨਰਲਜ਼ ਮੰਤਰੀ ਸਤਰ’ ਵਿੱਚ ਭਾਗ ਲੈਣਗੇ।
ਧੁਰੰਧਰ 2 : ਦ ਰਿਵੇਂਜ ਦਾ ਟੀਜ਼ਰ ਅੱਜ ਹੋਵੇਗਾ ਰਿਲੀਜ਼, ਰਣਵੀਰ ਸਿੰਘ ਦੇ ਨਵੇਂ ਰੂਪ ਨੇ ਮਚਾਇਆ ਧਮਾਲ
ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਮੰਤਰੀ ਸਤਰ ਮੁੱਖ ਤੌਰ ‘ਤੇ ਕ੍ਰਿਟੀਕਲ ਮਿਨਰਲਜ਼ ਦੇ ਸਪਲਾਈ ਚੇਨ ਦੀ ਮਜ਼ਬੂਤੀ, ਸਾਫ਼ ਊਰਜਾ ਦੀ ਤਬਦੀਲੀ ਅਤੇ ਰਣਨੀਤਕ ਸਹਿਯੋਗ ‘ਤੇ ਕੇਂਦਰਿਤ ਹੋਵੇਗੀ। ਇਸ ਮੌਕੇ ਡਾ. ਜੈਸ਼ੰਕਰ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਇਹ ਦੌਰਾ ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਸਾਫ਼ ਊਰਜਾ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਾਂਝੇ ਉਪਰਾਲਿਆਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
