
ਅੰਤਰਰਾਸ਼ਟਰੀ ਡੈਸਕ: ਅਮਰੀਕਾ ਦੇ ਉਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ਵਿੱਚ ਇੱਕ ਚਰਚ ਦੀ ਪਾਰਕਿੰਗ ਲਾਟ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੇ ਸਥਾਨਕ ਲੋਕਾਂ ਵਿੱਚ ਭੈ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੇਂਟਸ ਦੇ ਮੀਟਿੰਗ ਹਾਊਸ ਦੇ ਬਾਹਰ ਹੋਈ ਇਸ ਹਿੰਸਕ ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਛੇ ਹੋਰ ਵਿਅਕਤੀ ਜ਼ਖਮੀ ਹੋਏ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀਬਾਰੀ ਦੇ ਸਮੇਂ ਚਰਚ ਦੇ ਅੰਦਰ ਕਈ ਲੋਕ ਇੱਕ ਅੰਤਿਮ ਸੰਸਕਾਰ ਸਮਾਗਮ ਵਿੱਚ ਹਾਜ਼ਰ ਸਨ। ਹਮਲੇ ਤੋਂ ਬਾਅਦ ਚਰਚ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸੁਰੱਖਿਆ ਕਾਰਨ ਇਲਾਕੇ ਨੂੰ ਘੇਰ ਲਿਆ ਗਿਆ।
ਜੂਡੋ ਅਤੇ ਗਤਕੇ ‘ਚ ਪੰਜਾਬ ਦੇ ਸ਼ੇਰਾਂ ਦੀ ਦਹਾੜ ਰਾਸ਼ਟਰੀ ਪੱਧਰ ‘ਤੇ ਗੂੰਜੀ
ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਹੋਰ ਤਿੰਨ ਦੀ ਸਥਿਤੀ ਬਾਰੇ ਹਾਲੇ ਤਕ ਸਪਸ਼ਟ ਜਾਣਕਾਰੀ ਨਹੀਂ ਮਿਲੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਘਟਨਾ ਇੱਕ ਵਾਰ ਫਿਰ ਅਮਰੀਕਾ ਵਿੱਚ ਗਨ ਵਾਇਲੈਂਸ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣ ਗਈ ਹੈ।

मेष: दिन शुभ रहेगा...