
ਨਵੀਂ ਦਿਲੀ: ਕਟਿਹਾਰ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਬਾਜ਼ਾਰ ਵਿੱਚ ਕੇਕ ਖਰੀਦਣ ਆਏ ਸਾਗਰ ਝਾ ਉਰਫ਼ ਮਿੱਟੂ ਝਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਦੇ ਅਨੁਸਾਰ ਮਿੱਟੂ ਝਾ ਉੱਤੇ ਪਹਿਲਾਂ ਹੀ ਕਈ ਗੰਭੀਰ ਆਪਰਾਧਿਕ ਮਾਮਲੇ ਦਰਜ ਸਨ। ਇਸ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਪੁਲਿਸ ਨੇ ਪ੍ਰਾਰੰਭਿਕ ਜਾਂਚ ਵਿੱਚ ਇਸ ਹੱਤਿਆ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਹੈ। ਜਾਣਕਾਰੀ ਮੁਤਾਬਕ ਮਿੱਟੂ ਝਾ ਆਪਣੀ ਧੀ ਲਈ ਕੇਕ ਲੈਣ ਕੁਰਸੇਲਾ ਬਾਜ਼ਾਰ ਪਹੁੰਚਿਆ ਸੀ। ਇਸ ਦੌਰਾਨ ਬਾਈਕ ‘ਤੇ ਸਵਾਰ ਦੋ ਅਪਰਾਧੀਆਂ ਨੇ ਉਸਦੇ ਸਿਰ ‘ਤੇ ਨਜ਼ਦੀਕ ਤੋਂ ਤਿੰਨ ਗੋਲੀਆਂ ਚਲਾਈਆਂ ਜਿਸ ਨਾਲ ਉਸਦੀ ਮੌਤ ਮੌਕੇ ‘ਤੇ ਹੀ ਹੋ ਗਈ। ਹਮਲਾਵਰ ਹਵਾਈ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਭੱਜ ਗਏ। ਬਾਜ਼ਾਰ ਵਿੱਚ ਅਚਾਨਕ ਗੋਲੀਬਾਰੀ ਨਾਲ ਲੋਕਾਂ ਵਿੱਚ ਭਗਦੜ ਮਚ ਗਈ ਅਤੇ ਦੁਕਾਨਾਂ ਤੁਰੰਤ ਬੰਦ ਹੋ ਗਈਆਂ।
ਸਿਡਨੀ ਟੈਸਟ ਤੋਂ ਬਾਅਦ ਖ਼ਵਾਜ਼ਾ ਦਾ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਹੁਣ ਨਹੀ ਖੇਡਣਗੇ
ਸਾਗਰ ਝਾ ਉਰਫ਼ ਮਿੱਟੂ ਝਾ ਸ਼ਹਿਰ ਦਾ ਅਪਰਾਧੀ ਮੰਨਿਆ ਜਾਂਦਾ ਸੀ। ਉਹ ਆਪਣੀ ਭਾਂਜੀ ਸਾਨੀਆ ਅਤੇ ਭਰਾ ਗੌਰਵ ਝਾ ਨਾਲ ਮਿਲ ਕੇ ਇੱਕ ਸਾਲ ਦੀ ਧੀ ਜਾਹਨਵੀ ਦੇ ਜਨਮਦਿਨ ਲਈ ਕੇਕ ਖਰੀਦਣ ਗੁਪਤਾ ਹੋਟਲ ਆਇਆ ਸੀ। ਨਾਸ਼ਤਾ ਕਰਨ ਤੋਂ ਬਾਅਦ ਜਦੋਂ ਉਹ ਕੇਕ ਦਾ ਆਰਡਰ ਦੇ ਕੇ ਕਾਰ ਵਿੱਚ ਬੈਠਣ ਲੱਗਾ ਤਦ ਹੀ ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ ਉਸਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਦੇ ਇੰਤਜ਼ਾਮ ਹੋਰ ਵਧਾ ਦਿੱਤੇ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਮਿੱਟੂ ਝਾ ਉੱਤੇ ਪਹਿਲਾਂ ਹੀ ਕਤਲ ਅਤੇ ਆਰਮਜ਼ ਐਕਟ ਦੇ ਮਾਮਲੇ ਦਰਜ ਸਨ। ਬਾਜ਼ਾਰ ਵਿੱਚ ਦਿਨ ਦਿਹਾੜੇ ਹੋਈ ਇਸ ਹੱਤਿਆ ਨੇ ਕਟਿਹਾਰ ਵਿੱਚ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

मेष: दिन शुभ रहेगा...