ਅੰਤਰਰਾਸ਼ਟਰੀ ਡੈਸਕ: ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਸਕਾਰਬੋਰੋ ਕੈਂਪਸ ਦੇ ਨੇੜੇ ਹੋਈ ਗੋਲੀਬਾਰੀ ਵਿੱਚ ਭਾਰਤ ਤੋਂ ਪੜ੍ਹਾਈ ਕਰਨ ਗਏ 20 ਸਾਲਾ ਵਿਦਿਆਰਥੀ ਸ਼ਿਵਾਂਕ ਅਵਸਥੀ ਦੀ ਮੌਤ ਹੋ ਗਈ। ਇਹ ਘਟਨਾ ਕੁਝ ਹੀ ਦਿਨਾਂ ਵਿੱਚ ਭਾਰਤੀ ਨਾਗਰਿਕਾਂ ਨਾਲ ਜੁੜੀ ਦੂਜੀ ਵੱਡੀ ਹਿੰਸਕ ਘਟਨਾ ਹੈ। ਇਸ ਤੋਂ ਪਹਿਲਾਂ 30 ਸਾਲਾ ਭਾਰਤੀ ਮੂਲ ਦੀ ਮਹਿਲਾ ਹਿਮਾਂਸ਼ੀ ਖੁਰਾਨਾ ਦੀ ਵੀ ਹੱਤਿਆ ਹੋਈ ਸੀ। ਪੁਲਿਸ ਇਸ ਮਾਮਲੇ ਵਿੱਚ ਟੋਰਾਂਟੋ ਦੇ ਰਹਿਣ ਵਾਲੇ ਅਬਦੁਲ ਗਫੂਰੀ ਦੀ ਤਲਾਸ਼ ਕਰ ਰਹੀ ਹੈ।
ਟੋਰਾਂਟੋ ਸਥਿਤ ਭਾਰਤੀ ਮਹਾਵਾਣਿਜ ਦੂਤਾਵਾਸ ਨੇ ਸ਼ਿਵਾਂਕ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਦੂਤਾਵਾਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਆਫ ਟੋਰਾਂਟੋ ਸਕਾਰਬੋਰੋ ਕੈਂਪਸ ਦੇ ਨੇੜੇ ਹੋਈ ਗੋਲੀਬਾਰੀ ਵਿੱਚ ਨੌਜਵਾਨ ਭਾਰਤੀ ਡਾਕਟੋਰਲ ਵਿਦਿਆਰਥੀ ਸ਼ਿਵਾਂਕ ਅਵਸਥੀ ਦੀ ਮੌਤ ਨਾਲ ਸਾਨੂੰ ਗਹਿਰਾ ਆਘਾਤ ਪਹੁੰਚਿਆ ਹੈ। ਇਸ ਮੁਸ਼ਕਲ ਸਮੇਂ ਵਿੱਚ ਦੂਤਾਵਾਸ ਪਰਿਵਾਰ ਨਾਲ ਸੰਪਰਕ ਵਿੱਚ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਹਰ ਸੰਭਵ ਸਹਾਇਤਾ ਦੇ ਰਿਹਾ ਹੈ।
12 ਪੋਹ ਦਾ ਇਤਿਹਾਸ: ਸਾਹਿਬਜ਼ਾਦਿਆਂ ਦੀ ਦੂਜੀ ਪੇਸ਼ੀ ਕਚਹਿਰੀ ਵਿੱਚ ਨੀਹਾਂ ‘ਚ ਚਿਣੇ ਜਾਣ ਦਾ ਫਤਵਾ
ਪੁਲਿਸ ਦੇ ਅਨੁਸਾਰ ਸ਼ਿਵਾਂਕ ਨੂੰ ਮੰਗਲਵਾਰ ਸਵੇਰੇ ਹਾਈਲੈਂਡ ਕ੍ਰੀਕ ਟ੍ਰੇਲ ਅਤੇ ਓਲਡ ਕਿੰਗਸਟਨ ਰੋਡ ਖੇਤਰ ਵਿੱਚ ਗੋਲੀ ਮਾਰੀ ਗਈ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਪਾਇਆ ਗਿਆ ਅਤੇ ਉਨ੍ਹਾਂ ਨੂੰ ਥਾਂ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਹਮਲਾਵਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸਨ। ਘਟਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਯੂਨੀਵਰਸਿਟੀ ਕੈਂਪਸ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਇਹ ਇਸ ਸਾਲ ਟੋਰਾਂਟੋ ਵਿੱਚ ਦਰਜ ਕੀਤੀ ਗਈ 41ਵੀਂ ਹੱਤਿਆ ਹੈ।
ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਆਫ ਟੋਰਾਂਟੋ ਸਕਾਰਬੋਰੋ ਦੇ ਵਿਦਿਆਰਥੀਆਂ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਬਣ ਗਿਆ ਹੈ। ਕਈ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸ਼ਿਵਾਂਕ ਨੂੰ ਦਿਨ ਦਿਹਾੜੇ ਉਸ ਖੇਤਰ ਵਿੱਚ ਗੋਲੀ ਮਾਰੀ ਗਈ ਜੋ ਵਿਦਿਆਰਥੀਆਂ ਵੱਲੋਂ ਅਕਸਰ ਵਰਤਿਆ ਜਾਂਦਾ ਹੈ ਅਤੇ ਜਿਸਨੂੰ ਯੂਨੀਵਰਸਿਟੀ ਵੱਲੋਂ ਮਹੱਤਵਪੂਰਨ ਖੇਤਰ ਵਜੋਂ ਦਰਸਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ਉਹ ਪਹਿਲਾਂ ਵੀ ਸੁਰੱਖਿਆ ਦੀ ਘਾਟ ਬਾਰੇ ਸ਼ਿਕਾਇਤ ਕਰ ਚੁੱਕੇ ਹਨ। ਹੁਣ ਉਹਨਾਂ ਵਿੱਚੋਂ ਕਈ ਵਿਦਿਆਰਥੀ ਸ਼ਾਮ ਦੀਆਂ ਕਲਾਸਾਂ ਅਤੇ ਪ੍ਰੀਖਿਆਵਾਂ ਵਿੱਚ ਜਾਣ ਤੋਂ ਡਰ ਰਹੇ ਹਨ।
ਮੌਸਮ ਵਿਭਾਗ ਵੱਲੋਂ ਸੰਤਰੀ ਚੇਤਾਵਨੀ ਜਾਰੀ: ਅਗਲੇ ਤਿੰਨ ਦਿਨ ਰਹੇਗੀ ਸਖ਼ਤ ਠੰਢ
ਸ਼ਿਵਾਂਕ ਅਵਸਥੀ ਯੂਨੀਵਰਸਿਟੀ ਆਫ ਟੋਰਾਂਟੋ ਸਕਾਰਬੋਰੋ ਦੀ ਚੀਅਰਲੀਡਿੰਗ ਟੀਮ ਦੇ ਵੀ ਸਰਗਰਮ ਮੈਂਬਰ ਸਨ। ਟੀਮ ਨੇ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਕਿ ਉਹ ਹਮੇਸ਼ਾਂ ਸਭ ਨੂੰ ਉਤਸ਼ਾਹਿਤ ਕਰਦੇ ਸਨ ਅਤੇ ਹਰ ਕਿਸੇ ਦੇ ਚਿਹਰੇ ‘ਤੇ ਮੁਸਕਾਨ ਲਿਆਉਂਦੇ ਸਨ। ਉਹ ਹਮੇਸ਼ਾਂ UTSC ਚੀਅਰ ਪਰਿਵਾਰ ਦਾ ਹਿੱਸਾ ਰਹਿਣਗੇ।
ਇਸ ਤਰ੍ਹਾਂ ਟੋਰਾਂਟੋ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਜਾਨ ਗੁਆਉਣ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜੇ ਹੋ ਗਏ ਹਨ ਅਤੇ ਭਾਰਤੀ ਸਮਾਜ ਵਿੱਚ ਗਹਿਰਾ ਦੁੱਖ ਅਤੇ ਚਿੰਤਾ ਦਾ ਮਾਹੌਲ ਹੈ।

मेष: दिन शुभ रहेगा...