skip to content

Last Updated: November 25, 2026

Dainik Savera Times Logo

Extra Marital Affairs ਦੇ ਸ਼ੱਕ ‘ਚ ਪਤੀ-ਪਤਨੀ ‘ਚ ਹੋਈ ਲੜਾਈ, ਢਿੱਡ ਦੀਆਂ ਨਾੜਾਂ ਆਈਆਂ ਬਾਹਰ, ਹਸਪਤਾਲ ਭਰਤੀ

21 December 2025 ਅੱਪਡੇਟ ਕੀਤਾ ਗਿਆ

Extra Marital Affairs ਦੇ ਸ਼ੱਕ ‘ਚ ਪਤੀ-ਪਤਨੀ ‘ਚ ਹੋਈ ਲੜਾਈ, ਢਿੱਡ ਦੀਆਂ ਨਾੜਾਂ ਆਈਆਂ ਬਾਹਰ, ਹਸਪਤਾਲ ਭਰਤੀ

Ludhiana News : ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦੇ ਸ਼ੱਕ ‘ਚ ਪਤੀ-ਪਤਨੀ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਨਾਲ ਲੜ ਪਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਜਿਸ ਦੇ ਚਲਦੇ ਦੋਵਾਂ ਦੇ ਪੇਟ ਵਿੱਚ ਵੱਡੇ ਜ਼ਖਮ ਹੋ ਗਏ ਤੇ ਨਾੜਾਂ ਬਾਹਰ ਨਿਕਲ ਆਈਆਂ। ਜਿਸ ਤੋਂ ਬਾਅਦ ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਹਨਾਂ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਮਾਮਲਾ ਲੁਧਿਆਣੇ ਦੇ ਹੈਬੋਵਾਲ ਵਿੱਚ ਆਉਂਦੇ ਇਲਾਕੇ ਸੰਤ ਵਿਹਾਰ ਤੋਂ ਸਾਹਮਣੇ ਆਇਆ ਹੈ।

NZ ਦੇ ਦੱਖਣੀ ਆਕਲੈਂਡ ‘ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ

ਜਾਣਕਾਰੀ ਦਿੰਦੇ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਉਸ ‘ਤੇ ਸ਼ੱਕ ਸੀ ਕਿ ਉਸ ਦਾ ਕਿਸੇ ਨਾਲ ਬਾਹਰ ਚੱਕਰ ਚੱਲ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਕਈ ਵਾਰ ਬਹਿਸ ਹੋ ਚੁੱਕੀ ਸੀ। ਅੱਜ ਫਿਰ ਇਸੇ ਗੱਲ ‘ਤੇ ਉਹਨਾਂ ਦੀ ਬਹਿਸ ਹੋਈ, ਜਿਸ ਦੇ ਵਿੱਚ ਦੋਵਾਂ ‘ਚ ਹੱਥੋਪਾਈ ਹੋ ਗਈ। ਉਸਨੇ ਆਰੋਪ ਲਾਇਆ ਕਿ ਪਤਨੀ ਨੇ ਪਹਿਲਾਂ ਉਸ ‘ਤੇ ਚਾਕੂ ਨਾਲ ਹਮਲਾ ਕੀਤਾ। ਇਸ ਦੇ ਵਿੱਚ ਉਸਨੇ ਵੀ ਆਪਣੇ ਬਚਾਅ ਦੇ ਵਿੱਚ ਪਤਨੀ ਦੇ ਉੱਤੇ ਹਥਿਆਰ ਨਾਲ ਵਾਰ ਕਰ ਦਿੱਤਾ।

Punjab Breaking : ਪਾਰਲਰ ਤੋਂ ਘਰ ਪਰਤ ਰਹੀ ਲੜਕੀ ਦੀ ਸਿਰ ‘ਚ ਗੋਲੀ ਮਾਰ ਕੇ ਹੱਤਿਆ, ਦੋਸ਼ੀ ਫਰਾਰ

ਮੌਕੇ ‘ਤੇ ਪਹੁੰਚੀ ਜੋੜੇ ਦੀ ਬੇਟੀ ਨੇ ਦੱਸਿਆ ਕਿ ਜਦੋਂ ਇਹ ਸਾਰਾ ਮਾਮਲਾ ਹੋਇਆ ਉਦੋਂ ਉਹ ਘਰ ਨਹੀਂ ਸੀ, ਉਸ ਨੂੰ ਜਿੱਦਾਂ ਹੀ ਪਤਾ ਲੱਗਿਆ ਤੇ ਉਹ ਹਸਪਤਾਲ ਪਹੁੰਚੀ ਹੈ। ਜਿੱਥੇ ਉਸਦੇ ਮਾਂ ਪਿਓ ਦੀ ਹਾਲਤ ਗੰਭੀਰ ਹੋਣ ਕਰਕੇ ਦੋਹਾਂ ਨੂੰ ਵੱਡੇ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.