skip to content

Last Updated: November 24, 2026

Dainik Savera Times Logo

Punjab Weather : ਮੌਸਮ ‘ਠੰਢਾ’ ਪਰ ਹਵਾ ‘ਜ਼ਹਿਰੀਲੀ’ ! ਜਾਣੋ ਮੌਸਮ ਦਾ ਹਾਲ

14 November 2025 ਅੱਪਡੇਟ ਕੀਤਾ ਗਿਆ

Punjab Weather : ਮੌਸਮ ‘ਠੰਢਾ’ ਪਰ ਹਵਾ ‘ਜ਼ਹਿਰੀਲੀ’ ! ਜਾਣੋ ਮੌਸਮ ਦਾ ਹਾਲ

Punjab Weather Today : ਚੰਡੀਗੜ੍ਹ : ਪੰਜਾਬ ‘ਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਤਾਪਮਾਨ ‘ਚ ਲਗਾਤਾਰ ਗਿਰਾਵਟ ਜਾਰੀ ਹੈ, ਜਿਸ ਨਾਲ ਠੰਢ ਤੇਜ਼ ਹੋ ਗਈ ਹੈ। ਪੰਜਾਬ ‘ਚ ਇੱਕ ਪਾਸੇ ਜਿੱਥੇ ਘੱਟੋ-ਘੱਟ ਤਾਪਮਾਨ ‘ਚ 0.3 ਡਿਗਰੀ ਦੀ ਗਿਰਾਵਟ ਦੇਖੀ ਗਈ। ਉੱਥੇ ਹੀ, ਦੂਜੇ ਪਾਸੇ, ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨੇ ਸੂਬੇ ‘ਚ ‘ਸਾਹਾਂ ਦਾ ਸੰਕਟ’ ਵੀ ਵਧਾ ਦਿੱਤਾ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ, ਵੀਰਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ‘ਚ 0.3 ਡਿਗਰੀ ਦੀ ਗਿਰਾਵਟ ਦੇਖੀ ਗਈ। ਸੂਬੇ ਦਾ ਸਭ ਤੋਂ ਘੱਟ ਤਾਪਮਾਨ ਫਰੀਦਕੋਟ ‘ਚ 7.2 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ, ਜ਼ਿਆਦਾਤਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਕਰੀਬ ਰਿਹਾ। ਅੰਮ੍ਰਿਤਸਰ ਦਾ ਤਾਪਮਾਨ 26 ਡਿਗਰੀ, ਲੁਧਿਆਣਾ ਦਾ 27 ਡਿਗਰੀ, ਪਟਿਆਲਾ ਦਾ 28 ਡਿਗਰੀ ਅਤੇ ਮੋਹਾਲੀ ਦਾ 27 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਤਰਨਤਾਰਨ ਜ਼ਿਮਨੀ ਚੋਣਾਂ ਦੀ ਵੋਟਾਂ ਦੀ ਗਿਣਤੀ ਸ਼ੁਰੂ, ਇਨ੍ਹਾਂ ਆਗੂਆਂ ’ਚ ਹੈ ਮੁਕਾਬਲਾ

ਜਾਣੋ, ਕਿਵੇਂ ਦਾ ਰਹੇਗਾ ਅੱਜ ਦਾ ਮੌਸਮ?

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਜੋ ਅਨੁਮਾਨ ਜਾਰੀ ਕੀਤਾ ਹੈ, ਉਸ ਮੁਤਾਬਕ ਜ਼ਿਆਦਾਤਰ ਸ਼ਹਿਰਾਂ ‘ਚ ਮੌਸਮ ਸਾਫ਼ ਰਹੇਗਾ ਅਤੇ ਧੁੱਪ ਵੀ ਨਿਕਲੇਗੀ। ਅੰਮ੍ਰਿਤਸਰ ਤੇ ਜਲੰਧਰ ‘ਚ ਘੱਟੋ-ਘੱਟ ਤਾਪਮਾਨ 9 ਡਿਗਰੀ, ਜਦਕਿ ਲੁਧਿਆਣਾ ‘ਚ 8 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ (14-11-2025)

ਪਰਾਲੀ ਦੇ 4662 ਮਾਮਲੇ ਆਏ ਸਾਹਮਣੇ

ਪ੍ਰਦੂਸ਼ਣ ਦੀ ਗੱਲ ਕਰੀਏ ਤਾਂ, 15 ਸਤੰਬਰ ਤੋਂ 12 ਨਵੰਬਰ ਤੱਕ ਇਸ season ‘ਚ ਪਰਾਲੀ ਸਾੜਨ ਦੇ 4662 ਮਾਮਲੇ ਸਾਹਮਣੇ ਆਏ ਹਨ। ਸੰਗਰੂਰ 402 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ‘ਚ 327, ਤਰਨਤਾਰਨ ‘ਚ 288 ਅਤੇ ਮਾਨਸਾ ‘ਚ 294 ਮਾਮਲੇ ਸਾਹਮਣੇ ਆਏ ਹਨ। ਇਸ ਪਰਾਲੀ ਦੇ ਧੂੰਏਂ ਦਾ ਅਸਰ ਸ਼ਹਿਰਾਂ ਦੇ AQI ‘ਤੇ ਸਾਫ਼ ਦਿਸ ਰਿਹਾ ਹੈ। ਵੀਰਵਾਰ ਰਾਤ 9 ਵਜੇ ਤਕ, ਖੰਨਾ ਦਾ AQI 220, ਜਲੰਧਰ ਦਾ 190 ਅਤੇ ਲੁਧਿਆਣਾ ਦਾ 171 ਦਰਜ ਕੀਤਾ ਗਿਆ, ਜੋ ‘ਖਰਾਬ’ ਸ਼੍ਰੇਣੀ ‘ਚ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.