
Tarn Taran Bypoll Results 2025 Live Updates : ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗਿਣਤੀ ਵਾਲੀ ਥਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਉਪ ਚੋਣ ਵਿੱਚ ਇਲਾਕੇ ਦੇ ਲੋਕਾਂ ਨੇ ਉਤਸ਼ਾਹ ਨਾਲ ਵੋਟ ਪਾਈ, ਇਸ ਲਈ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਕੌਣ ਜਿੱਤੇਗਾ।

Live Results Updates
BREAKING : 12091 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ।
ਤਰਨਤਾਰਨ ਜ਼ਿਮਨੀ ਚੋਣ ਨਤੀਜੇ
16ਵਾਂ ਦੌਰ
ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਵਿਧਾਨ ਸਭਾ ਉਪ ਚੋਣ ਜਿੱਤ ਲਈ ਹੈ। ਲੋਕਾਂ ਨੇ ‘ਆਪ’ ਉਮੀਦਵਾਰ ਨੂੰ ਵੱਡੇ ਫਰਕ ਨਾਲ ਵੋਟ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੂਜੇ ਸਥਾਨ ‘ਤੇ ਰਹੀ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਤੀਜੇ ਸਥਾਨ ‘ਤੇ, ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਚੌਥੇ ਸਥਾਨ ‘ਤੇ ਅਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਪੰਜਵੇਂ ਸਥਾਨ ‘ਤੇ ਰਹੀ।
ਆਪ – 42,649
ਸ਼੍ਰੋਮਣੀ ਅਕਾਲੀ ਦਲ – 30,558
ਡਬਲਯੂਪੀਡੀ – 19,620
ਕਾਂਗਰਸ – 15,078
ਭਾਜਪਾ – 6,239
ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਲਈ ਗਈ ਹੈ। ਹਾਲਾਂਕਿ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ। ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦੋਂ ਕਿ ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰਹੇ ਹਨ।
15ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
14ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
12ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 32520
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -22284
ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 14432
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 11294
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 4653
12:06 PM, Nov 14 2025
11ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 29965
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -20823
ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 13142
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 10475
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 4216
ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦੇ ਕਰੀਬ ਆਮ ਆਦਮੀ ਪਾਰਟੀ
10ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 26892
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -19598
ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 11793
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 10139
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 3659
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 7294 ਵੋਟਾਂ ਨਾਲ ਅੱਗੇ
9ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 23773
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -18263
ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 10416
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 9470
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 3009
8ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਅੱਗੇ
6ਵਾਂ ਦੌਰ
ਆਪ – 14586
ਸ਼੍ਰੋਮਣੀ ਅਕਾਲੀ ਦਲ – 13694
ਭਾਜਪਾ – 1620
CONG – 7260
WPD – 5994
ਪੰਜਵੇਂ ਦੌਰ ਦੇ ਨਤੀਜੇ ਆਏ
ਆਪ – 11,727
ਸ਼੍ਰੋਮਣੀ ਅਕਾਲੀ ਦਲ – 11,540
ਕਾਂਗਰਸ – 6,329
ਡਬਲਯੂਪੀਡੀ – 4,744
ਭਾਜਪਾ – 1,197
ਪੰਜਵੇ ਰਾਊਂਡ ਤੋਂ ਬਾਅਦ AAP ਨਿਕਲੀ ਅੱਗੇ ; 187 ਵੋਟਾਂ ਦੇ ਫਰਕ ਨਾਲ AAP ਦੇ ਹਰਮੀਤ ਸਿੰਘ ਸੰਧੂ ਹੋਏ ਅੱਗੇ
ਤਰਨਤਾਰਨ ਚੋਣ ਨਤੀਜੇ ਲਾਈਵ : ਵੱਡਾ ਫੇਰਬਦਲ, ਏਪੀਪੀ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ
ਸਿਰੇ ਦੀ ਟੱਕਰ ਹੁਣ ਹੋਈ ਸ਼ੁਰੂ ਹਰਮੀਤ ਸੰਧੂ ਨੇ ਪਛਾੜੀ ਸ਼੍ਰੋਮਣੀ ਅਕਾਲੀ ਦਲ
Tarntaran ਜਿਮਨੀ ਚੋਣ ਦੇ ਪਹਿਲੇ ਰੁਝਾਨ ਆਉਣੇ ਸ਼ੁਰੂ, ਦੇਖੋ ਸਭ ਤੋਂ Fast Election Result Live
ਏਪੀਪੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਚੌਥੇ ਗੇੜ ਵਿੱਚ ਅੱਗੇ
ਸ਼੍ਰੋਮਣੀ ਅਕਾਲੀ ਦਲ – 9373
ਭਾਜਪਾ – 955
ਆਪ – 9552
ਕਾਂਗਰਸ – 5267
WPD – 3726
ਸੁਖਵਿੰਦਰ ਕੌਰ ਰੰਧਾਵਾ ਤੀਜੇ ਦੌਰ ਵਿੱਚ ਵੀ ਅੱਗੇ
ਸ਼੍ਰੋਮਣੀ ਅਕਾਲੀ ਦਲ – 7348
ਭਾਜਪਾ – 693
ਆਪ – 6974
ਕਾਂਗਰਸ – 4090
WPD – 2736
ਤਰਨਤਾਰਨ ਜ਼ਿਮਨੀ ਚੋਣ ਨਤੀਜੇ; ਤੀਜ਼ੇ ਰਾਊਂਡ ’ਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡ ਬਰਕਰਾਰ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 374 ਵੋਟਾਂ ਨਾਲ ਅੱਗੇ। ਇਸ ਰਾਊਂਡ ‘ਚ ਵੋਟਾਂ ਦੀ ਮਾਰਜਨ ਘਟਿਆ। ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੂਜੇ ਨੰਬਰ ‘ਤੇ ਲੀਡ ਕਰ ਰਹੇ ਹਨ।
9:22 AM, Nov 14 2025
ਦੂਜੇ ਰਾਊਂਡ ’ਚ ਅਕਾਲੀ ਦਲ ਦੀ ਲੀਡ ਬਰਕਰਾਰ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -5843
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 4363
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ – 2955
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 435
ਦੂਜੇ ਦੌਰ ਵਿੱਚ ਵੀ ਅਕਾਲੀ ਦਲ ਅੱਗੇ
ਸ਼੍ਰੋਮਣੀ ਅਕਾਲੀ ਦਲ – 5843
ਭਾਜਪਾ – 435
ਆਪ – 4363
ਕਾਂਗਰਸ – 2955
ਡਬਲਯੂਪੀਡੀ – 1889
ਪਹਿਲੇ ਦੌਰ ਵਿੱਚ ਅਕਾਲੀ ਦਲ ਅੱਗੇ
ਸ਼੍ਰੋਮਣੀ ਅਕਾਲੀ ਦਲ – 2910
ਭਾਜਪਾ – 282
ਆਪ – 2285
ਕਾਂਗਰਸ – 1379
ਡਬਲਯੂਪੀਡੀ – 1005
Tarn Taran Bypoll Results Live 2025 : ਤਰਨਤਾਰਨ ਜ਼ਿਮਨੀ ਚੋਣਾਂ ਦੇ ਦੂਜੇ ਰੂਝਾਨ ‘ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਫਿਰ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 1480 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਕਰਨਬੀਰ ਸਿੰਘ ਬੁਰਜ ਆ ਗਏ ਹਨ। ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਸਭ ਤੋਂ ਪਿੱਛੇ ਚੱਲ ਰਹੇ ਹਨ।
ਇਹ ਪੰਜ ਪ੍ਰਮੁੱਖ ਉਮੀਦਵਾਰ ਚੋਣ ਮੈਦਾਨ ਵਿੱਚ ਹਨ
ਤਰਨਤਾਰਨ ਸੀਟ ਤੋਂ ਇਸ ਵਾਰ ਪੰਜ ਪ੍ਰਮੁੱਖ ਉਮੀਦਵਾਰ ਚੋਣ ਲੜ ਰਹੇ ਹਨ।
ਆਮ ਆਦਮੀ ਪਾਰਟੀ (ਆਪ) – ਹਰਮੀਤ ਸਿੰਘ ਸੰਧੂ
ਕਾਂਗਰਸ- ਕਰਨਬੀਰ ਸਿੰਘ ਬੁਰਜ
ਭਾਰਤੀ ਜਨਤਾ ਪਾਰਟੀ (ਭਾਜਪਾ) – ਹਰਜੀਤ ਸਿੰਘ ਸੰਧੂ
ਅਕਾਲੀ ਦਲ (ਅਕਾਲੀ ਦਲ)- ਸੁਖਵਿੰਦਰ ਕੌਰ ਰੰਧਾਵਾ
ਆਜ਼ਾਦ ਉਮੀਦਵਾਰ (ਵਾਰਿਸ ਪੰਜਾਬ ਦੇ)- ਮਨਦੀਪ ਸਿੰਘ
ਇਹ ਉਪ ਚੋਣ ਕਿਉਂ ਕਰਵਾਈ ਜਾ ਰਹੀ ਹੈ?
ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਹੋਣ ਕਾਰਨ ਸੀਟ ਖਾਲੀ ਹੋ ਗਈ ਸੀ, ਜਿਸ ਕਾਰਨ ਚੋਣ ਕਮਿਸ਼ਨ ਨੇ ਉਪ-ਚੋਣ ਦਾ ਐਲਾਨ ਕੀਤਾ।
ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ (14-11-2025)
Punjab Weather : ਮੌਸਮ ‘ਠੰਢਾ’ ਪਰ ਹਵਾ ‘ਜ਼ਹਿਰੀਲੀ’ ! ਜਾਣੋ ਮੌਸਮ ਦਾ ਹਾਲ
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚਕਾਰ ਹੈ। ਇਸ ਤੋਂ ਇਲਾਵਾ, ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਵੀ ਵੱਡਾ ਉਲਟਫੇਰ ਕਰ ਸਕਦੇ ਹਨ। ਤਰਨਤਾਰਨ ਸੀਟ ‘ਤੇ ਪੰਥਕ ਵੋਟ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਦੱਸ ਦਈਏ ਕਿ ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।