skip to content

Last Updated: November 7, 2026

Dainik Savera Times Logo

ਟ੍ਰੇਨ ‘ਚ ਥਾਲੀ ਦੀ ਕੀਮਤ ‘ਤੇ ਲੜ ਪਏ, ਯਾਤਰੀ ਨੂੰ ਬੈਲਟ ਨਾਲ ਕੁੱਟਿਆ

6 November 2025 ਅੱਪਡੇਟ ਕੀਤਾ ਗਿਆ

ਟ੍ਰੇਨ ‘ਚ ਥਾਲੀ ਦੀ ਕੀਮਤ ‘ਤੇ ਲੜ ਪਏ, ਯਾਤਰੀ ਨੂੰ ਬੈਲਟ ਨਾਲ ਕੁੱਟਿਆ

ਨਵੀਂ ਦਿਲੀ: ਟ੍ਰੇਨ ਦੇ ਅੰਦਰੋਂ ਇੱਕ ਹਿੰਸਕ ਘਟਨਾ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਰੋਸ ਪੈਦਾ ਕਰ ਦਿੱਤਾ ਹੈ। ਵੀਡੀਓ ਵਿੱਚ ਇੱਕ ਕੈਟਰਿੰਗ ਕਰਮਚਾਰੀ ਇੱਕ ਯਾਤਰੀ ਨੂੰ ਬੈਲਟ ਨਾਲ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ ਜਦਕਿ ਹੋਰ ਯਾਤਰੀ ਹੈਰਾਨ ਹੋ ਕੇ ਇਹ ਦ੍ਰਿਸ਼ ਦੇਖ ਰਹੇ ਹਨ। ਇਹ ਘਟਨਾ ਅਗਸਤ ਮਹੀਨੇ ਝਾਂਸੀ ਸਟੇਸ਼ਨ ‘ਤੇ ਅੰਡੇਮਾਨ ਐਕਸਪ੍ਰੈਸ ‘ਚ ਵਾਪਰੀ ਦੱਸੀ ਜਾ ਰਹੀ ਹੈ। ਮੱਧ ਪ੍ਰਦੇਸ਼ ਦੇ ਬੀਨਾ ਸ਼ਹਿਰ ਦਾ ਨਿਵਾਸੀ 25 ਸਾਲਾ ਨਿਹਾਲ 25 ਅਗਸਤ ਨੂੰ ਆਪਣੇ ਪਰਿਵਾਰ ਨਾਲ ਕਟੜਾ ਜਾ ਰਿਹਾ ਸੀ। ਉਸਨੇ ਟ੍ਰੇਨ ਵਿੱਚ ₹110 ਦੀ ਸ਼ਾਕਾਹਾਰੀ ਥਾਲੀ ਮੰਗਵਾਈ ਪਰ ਕੈਟਰਿੰਗ ਕਰਮਚਾਰੀ ਨੇ ₹130 ਵਸੂਲ ਕੀਤੇ। ਜਦ ਨਿਹਾਲ ਨੇ ਵਾਧੂ ਰਕਮ ‘ਤੇ ਇਤਰਾਜ਼ ਕੀਤਾ ਤਾਂ ਕਰਮਚਾਰੀ ਪਹਿਲਾਂ ਚਲਾ ਗਿਆ ਪਰ ਥੋੜ੍ਹੀ ਦੇਰ ਬਾਅਦ ਆਪਣੇ ਸਾਥੀਆਂ ਨਾਲ ਵਾਪਸ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਵੀਡੀਓ ਵਿੱਚ ਕਰਮਚਾਰੀ ਨੂੰ ਆਪਣੀ ਬੈਲਟ ਉਤਾਰ ਕੇ ਨਿਹਾਲ ਨੂੰ ਕੁੱਟਦੇ ਹੋਏ ਦਿਖਾਇਆ ਗਿਆ। ਹੋਰ ਯਾਤਰੀਆਂ ਨੇ ਹਿੰਸਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਇਹ ਵੀਡੀਓ NCM ਇੰਡੀਆ ਕੌਂਸਲ ਫਾਰ ਮੈਨਜ਼ ਅਫੇਅਰਜ਼ ਵੱਲੋਂ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਥਾਲੀ ਦੀ ਵਾਧੂ ਕੀਮਤ ਮੰਗਣ ‘ਤੇ ਯਾਤਰੀ ਨੂੰ ਕੁੱਟਿਆ ਗਿਆ।

ਅਮਰੀਕਾ ਦੇ ਨੌਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਰੇਲਵੇ ਕੈਟਰਿੰਗ ਸਿਸਟਮ ‘ਤੇ ਸਵਾਲ ਉਠਾਏ। ਕਈ ਯੂਜ਼ਰਾਂ ਨੇ ਕਰਮਚਾਰੀਆਂ ਨੂੰ ਗੁੰਡਾ ਕਰਾਰ ਦਿੱਤਾ ਅਤੇ ਯਾਤਰੀ ਸੁਰੱਖਿਆ ‘ਤੇ ਚਿੰਤਾ ਜਤਾਈ। #EndRailwayMafia ਹੈਸ਼ਟੈਗ ਟ੍ਰੈਂਡ ਕਰਦਾ ਦਿਖਾਈ ਦਿੱਤਾ ਅਤੇ ਰੇਲਵੇ ਮੰਤਰੀ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਜਦ ਟ੍ਰੇਨ ਬੀਨਾ ਸਟੇਸ਼ਨ ‘ਤੇ ਪਹੁੰਚੀ ਨਿਹਾਲ ਨੇ GRP ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮਾਮਲਾ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਝਾਂਸੀ ਡਿਵੀਜ਼ਨ ਦੇ PRO ਮਨੋਜ ਕੁਮਾਰ ਨੇ ਦੱਸਿਆ ਕਿ ਰੇਲਵੇ ਨੇ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਰੇਲਵੇ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਝਾਂਸੀ ਵਿੱਚ ਅਜਿਹੀ ਕੋਈ ਘਟਨਾ ਦੀ ਰਿਪੋਰਟ ਨਹੀਂ ਹੋਈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪੁਰਾਣੇ ਵੀਡੀਓ ਸਾਂਝੇ ਕਰਕੇ ਗਲਤ ਜਾਣਕਾਰੀ ਨਾ ਫੈਲਾਈ ਜਾਵੇ।

ਮੌਖਿਕ ਵਾਅਦੇ ਨਹੀਂ ਚਲਣਗੇ: ਵਿਦਿਆਰਥੀਆਂ ਨੇ ਮੰਗਿਆ ਨਵਾਂ ਨੋਟੀਫਿਕੇਸ਼ਨ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.