skip to content

Last Updated: November 25, 2026

Dainik Savera Times Logo

CBI ਅੱਜ ਮੰਗੇਗੀ DIG ਭੁੱਲਰ ਦਾ ਰਿਮਾਂਡ, ਹੋ ਸਕਦੇ ਹਨ ਹੋਰ ਖੁਲਾਸੇ

31 October 2025 ਅੱਪਡੇਟ ਕੀਤਾ ਗਿਆ

CBI ਅੱਜ ਮੰਗੇਗੀ DIG ਭੁੱਲਰ ਦਾ ਰਿਮਾਂਡ, ਹੋ ਸਕਦੇ ਹਨ ਹੋਰ ਖੁਲਾਸੇ

ਚੰਡੀਗੜ੍ਹ: ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ, ਜਿਸ ਮਗਰੋਂ ਉਨ੍ਹਾਂ ਨੂੰ ਅੱਜ CBI ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। CBI ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ ਤਾਂ ਜੋ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਾਂਚ ਦੌਰਾਨ ਇਹ ਮਾਮਲਾ ਹੁਣ ਕਰੋੜਾਂ ਦੀ ਆਮਦਨ ਤੋਂ ਵੱਧ ਜਾਇਦਾਦ (DA) ਦੇ ਕੇਸ ‘ਚ ਬਦਲ ਗਿਆ ਹੈ। CBI ਹੁਣ 2017 ਤੋਂ ਹੁਣ ਤੱਕ ਭੁੱਲਰ ਵੱਲੋਂ ਇਕੱਠੀ ਕੀਤੀ ਗਈ ਜਾਇਦਾਦ ਦੀ ਜਾਂਚ ਕਰ ਰਹੀ ਹੈ। ਵਿਚੋਲੇ ਕ੍ਰਿਸ਼ਨੂੰ ਤੋਂ ਹੋਈ ਪੁੱਛਗਿੱਛ ਦੇ ਆਧਾਰ ‘ਤੇ CBI ਨੇ ਭੁੱਲਰ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਸੰਬੰਧਤ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਿਜਲੀ ਹੋਈ ਮਹਿੰਗੀ: 1 ਨਵੰਬਰ ਤੋਂ ਨਵੀਆਂ ਦਰਾਂ ਲਾਗੂ

CBI ਦੀ ਤਲਾਸ਼ੀ ‘ਚ ਭੁੱਲਰ ਦੇ ਘਰੋਂ ₹7.36 ਕਰੋੜ ਨਕਦ, ₹2.32 ਕਰੋੜ ਦੇ ਗਹਿਣੇ, 26 ਮਹਿੰਗੀਆਂ ਘੜੀਆਂ, 5 ਲਗਜ਼ਰੀ ਗੱਡੀਆਂ ਅਤੇ 150 ਏਕੜ ਜ਼ਮੀਨ ਦੇ ਦਸਤਾਵੇਜ਼ ਮਿਲੇ ਹਨ। ਉਨ੍ਹਾਂ ਦੀ ਐਲਾਨੀ ਆਮਦਨ ਸਿਰਫ ₹45.95 ਲੱਖ ਸਾਲਾਨਾ ਸੀ। CBI ਨੇ ਦੱਸਿਆ ਕਿ ਭੁੱਲਰ ਆਪਣੀ ਜਾਇਦਾਦ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੇ ਅਹੁਦੇ ‘ਤੇ ਰਹਿੰਦਿਆਂ ਗੈਰ-ਕਾਨੂੰਨੀ ਢੰਗ ਨਾਲ ਅਮੀਰ ਬਣਨ ਦੀ ਕੋਸ਼ਿਸ਼ ਕੀਤੀ। ਇਹ ਕੇਸ ਮੰਡੀ ਗੋਬਿੰਦਗੜ੍ਹ ਦੇ ਆਕਾਸ਼ ਬੱਤਾ ਦੀ ਸ਼ਿਕਾਇਤ ‘ਤੇ ਆਧਾਰਿਤ ਹੈ, ਜਿਸ ‘ਚ ਵਿਚੋਲੇ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ। CBI ਹੁਣ ਭੁੱਲਰ ਤੋਂ DA ਮਾਮਲੇ ‘ਚ ਹੋਰ ਖੁਲਾਸਿਆਂ ਦੀ ਉਮੀਦ ਕਰ ਰਹੀ ਹੈ।

Akshaya Navami 2025 : ਅਕਸ਼ੈ ਨੌਮੀ ‘ਤੇ ਘਰ ‘ਚ ਲਾਓ ਆਂਵਲੇ ਦਾ ਪੌਦਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.