ਦੱਖਣੀ ਲੇਬਨਾਨ: ਐਤਵਾਰ ਨੂੰ ਦੱਖਣੀ ਅਤੇ ਪੂਰਬੀ ਲੇਬਨਾਨ ਵਿੱਚ ਇਜ਼ਰਾਈਲੀ ਡਰੋਨ ਅਤੇ ਲੜਾਕੂ ਜਹਾਜ਼ਾਂ ਵੱਲੋਂ ਕੀਤੇ ਹਮਲਿਆਂ ਵਿੱਚ ਤਿੰਨ ਹਿਜ਼ਬੁੱਲਾ ਮੈਂਬਰ ਅਤੇ ਇੱਕ ਸੀਰੀਆਈ ਨਾਗਰਿਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਹਮਲੇ ਜ਼ਾਵਤਾਰ, ਕਲਾਈਲੇਹ, ਨਕੁਰਾ ਅਤੇ ਨਬੀ ਸ਼ੀਤ ਖੇਤਰਾਂ ਵਿੱਚ ਹੋਏ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਹਮਲਿਆਂ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਕਮਾਂਡਰਾਂ ਸਮੇਤ ਇੱਕ ਹਥਿਆਰ ਤਸਕਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਲਾਕ ਹੋਣ ਵਾਲਿਆਂ ਵਿੱਚ ਰੇਡਵਾਨ ਫੋਰਸ ਦੇ ਐਂਟੀ-ਟੈਂਕ ਯੂਨਿਟ ਦੇ ਕਮਾਂਡਰ ਜ਼ੈਨ ਅਲ-ਆਬਿਦੀਨ, ਮੁਹੰਮਦ ਅਕਰਮ ਅਰਬੀਆ, ਅਬਦ ਮਹਿਮੂਦ ਅਲ-ਸਈਦ ਅਤੇ ਅਲੀ ਹੁਸੈਨ ਅਲ-ਮੁਸਾਵੀ ਸ਼ਾਮਲ ਹਨ।
ਭਾਰੀ ਮੀਂਹ ਕਾਰਨ ਭਿਆਨਕ ਸੜਕ ਹਾਦਸਾ — ਦੋ ਲੋਕਾਂ ਦੀ ਮੌਤ, ਟਰੱਕ ਨੇ ਕਾਰ ਨੂੰ ਰੌਂਦਿਆ
ਲੇਬਨਾਨੀ ਅਧਿਕਾਰੀਆਂ ਅਨੁਸਾਰ, ਇਸ ਹਫ਼ਤੇ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 10 ਮੌਤਾਂ ਹੋ ਚੁੱਕੀਆਂ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਨਵੰਬਰ 2024 ਦੀ ਜੰਗਬੰਦੀ ਤੋਂ ਬਾਅਦ ਲੇਬਨਾਨ ਵਿੱਚ 103 ਨਾਗਰਿਕ ਮਾਰੇ ਗਏ, ਜਦਕਿ ਲੇਬਨਾਨੀ ਸਿਹਤ ਮੰਤਰਾਲੇ ਮੁਤਾਬਕ ਕੁੱਲ ਮੌਤਾਂ 285 ਤੋਂ ਵੱਧ ਹੋ ਚੁੱਕੀਆਂ ਹਨ। ਇਜ਼ਰਾਈਲ ਨੇ ਹਮਲਿਆਂ ਨੂੰ ਹਿਜ਼ਬੁੱਲਾ ਦੀਆਂ ਸਰਹੱਦੀ ਗਤੀਵਿਧੀਆਂ ਰੋਕਣ ਦੀ ਕੋਸ਼ਿਸ਼ ਦੱਸਿਆ ਹੈ, ਜਦਕਿ ਲੇਬਨਾਨ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਇਨ੍ਹਾਂ ਹਮਲਿਆਂ ਨੂੰ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ ਹੈ।