
ਜਾਮਨਗਰ: ਅੰਬਾਨੀ ਪਰਿਵਾਰ ਦੇ ਆਕਾਸ਼ ਅਤੇ ਈਸ਼ਾ ਅੰਬਾਨੀ ਨੇ ਆਪਣਾ ਜਨਮਦਿਨ ਜਾਮਨਗਰ ਵਿੱਚ ਇੱਕ ਵਿਸ਼ੇਸ਼ ਪਾਰਟੀ ਰਾਹੀਂ ਮਨਾਇਆ, ਜਿਸ ਵਿੱਚ ਮਨੋਰੰਜਨ ਜਗਤ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਿਲ ਹੋਣ ਲਈ ਪਹੁੰਚੇ। ਇਹ ਸਮਾਰੋਹ ਸਿਰਫ਼ ਪਰਿਵਾਰਕ ਜਸ਼ਨ ਨਹੀਂ ਸੀ, ਸਗੋਂ ਇੱਕ ਗਲੈਮਰਸ ਤਿਉਹਾਰ ਬਣ ਗਿਆ ਜਿਸ ਨੇ ਪੂਰੇ ਸ਼ਹਿਰ ਨੂੰ ਚਰਚਾ ‘ਚ ਲਿਆ ਦਿੱਤਾ। ਜਾਮਨਗਰ ਹਵਾਈ ਅੱਡੇ ‘ਤੇ ਸਵੇਰੇ ਤੋਂ ਹੀ ਸਿਤਾਰਿਆਂ ਦੀ ਆਮਦ ਜਾਰੀ ਰਹੀ। ਅਨਨਿਆ ਪਾਂਡੇ, ਦਿਸ਼ਾ ਪਟਾਨੀ, ਅਰਜੁਨ ਕਪੂਰ ਅਤੇ ਫਿਲਮ ਨਿਰਦੇਸ਼ਕ ਕਰਣ ਜੋਹਰ ਦੀ ਹਾਜ਼ਰੀ ਨੇ ਏਅਰਪੋਰਟ ਨੂੰ ਰੌਸ਼ਨ ਕਰ ਦਿੱਤਾ। ਉਨ੍ਹਾਂ ਦੀ ਆਮਦ ਨਾਲ ਸ਼ਹਿਰ ‘ਚ ਉਤਸ਼ਾਹ ਦਾ ਮਾਹੌਲ ਬਣ ਗਿਆ।
ਸਪਾ ਸੈਂਟਰ ‘ਚ ਸਨਸਨੀ: ਨੌਜਵਾਨ-ਮੁਟਿਆਰਾਂ ਨੂੰ ਅਪੱਤਜਨਕ ਹਾਲਤ ‘ਚ ਫੜਿਆ!
ਮਸ਼ਹੂਰ ਗਾਇਕ ਅਰਿਜੀਤ ਸਿੰਘ, ਜੋ ‘ਤੁਮ ਹੀ ਹੋ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਹਨ, ਵੀ ਜਾਮਨਗਰ ਏਅਰਪੋਰਟ ‘ਤੇ ਨਜ਼ਰ ਆਏ। ਉਨ੍ਹਾਂ ਦੇ ਨਾਲ ਅਦਾਕਾਰਾ ਜਾਨ੍ਹਵੀ ਕਪੂਰ ਅਤੇ ਸ਼ਾਹਰੁਖ ਖਾਨ ਦੇ ਪੁੱਤਰ ਆਰਯਨ ਖਾਨ ਵੀ ਜਾਮਨਗਰ ‘ਚ ਉਤਰਦੇ ਦੇਖੇ ਗਏ। ਦੱਖਣੀ ਭਾਰਤ ਦੇ ਨਿਰਦੇਸ਼ਕ ਐਟਲੀ ਕੁਮਾਰ ਆਪਣੀ ਪਤਨੀ ਪ੍ਰੀਆ ਦੇ ਨਾਲ ਜਾਮਨਗਰ ਪਹੁੰਚੇ। ਉਨ੍ਹਾਂ ਦੀ ਆਮਦ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਨ੍ਹਾਂ ਦੇ ਇਲਾਵਾ ਸੋਸ਼ਲ ਮੀਡੀਆ ਇਨਫਲੂਐਂਸਰ ਓਰੀ ਵੀ ਇਲਾਕੇ ‘ਚ ਨਜ਼ਰ ਆਏ।
king khan: 19 ਸਾਲਾ ‘ਦਿਲਵਾਲੇ’ 14 ਸਾਲਾ ‘ਰਾਣੀ’ ਨੂੰ ਮਿਲਿਆ, ਪੜ੍ਹੋਂ ਦਾਸਤਾਨ – ਏ – ਮਹੁੱਬਤ ਦੀ ਪੂਰੀ ਕਹਾਣੀ
ਇਹ ਪਾਰਟੀ ਸਿਤਾਰਿਆਂ ਦੀ ਹਾਜ਼ਰੀ ਨਾਲ ਇੱਕ ਵਿਸ਼ੇਸ਼ ਸਮਾਰੋਹ ਬਣ ਗਈ, ਜਿਸ ਨੇ ਜਾਮਨਗਰ ਨੂੰ ਰਾਤੋ-ਰਾਤ ਗਲੈਮਰ ਅਤੇ ਚਰਚਾ ਦਾ ਕੇਂਦਰ ਬਣਾ ਦਿੱਤਾ।