skip to content

Last Updated: November 28, 2026

Dainik Savera Times Logo

ਇੰਜਣ ਖ਼ਰਾਬ ਹੋਣ ਕਾਰਨ ਸਮੁੰਦਰ ‘ਚ ਡੁੱਬੀ ਪ੍ਰਵਾਸੀਆਂ ਦੀ ਭਰੀ ਕਿਸ਼ਤੀ ; 14 ਲੋਕਾਂ ਦੀ ਮੌਤ, 90 ਲੋਕਾਂ ਨੂੰ ਕੀਤਾ ਰੈਸੀਕਿਊ

28 November 2026 ਅੱਪਡੇਟ ਕੀਤਾ ਗਿਆ

ਇੰਜਣ ਖ਼ਰਾਬ ਹੋਣ ਕਾਰਨ ਸਮੁੰਦਰ ‘ਚ ਡੁੱਬੀ ਪ੍ਰਵਾਸੀਆਂ ਦੀ ਭਰੀ ਕਿਸ਼ਤੀ ; 14 ਲੋਕਾਂ ਦੀ ਮੌਤ, 90 ਲੋਕਾਂ ਨੂੰ ਕੀਤਾ ਰੈਸੀਕਿਊ

Migrant Boat Sinking : ਅਫਰੀਕੀ ਦੇਸ਼ ‘ਦ ਗੈਂਬੀਆ’ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ‘ਤੇ ਸਵਾਰ 14 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ, ਸਪੇਨ ਦੇ ‘ਐਲ ਹੀਰੋ’ (El Hierro) ਟਾਪੂ ਦੇ ਤੱਟ ਤੋਂ 72 ਕਿਲੋਮੀਟਰ ਦੂਰ ਸਮੁੰਦਰ ਵਿੱਚ ਇੱਕ ਪ੍ਰਵਾਸੀ ਕਿਸ਼ਤੀ ਰੁੜ੍ਹਦੀ ਹੋਈ ਮਿਲੀ। ਸਥਾਨਕ ਅਧਿਕਾਰੀਆਂ ਨੇ ਕਿਸ਼ਤੀ ‘ਤੇ ਸਵਾਰ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਦਕਿ 90 ਹੋਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਕਿਸ਼ਤੀ 10 ਦਿਨ ਪਹਿਲਾਂ ‘ਦ ਗੈਂਬੀਆ’ ਦੀ ਰਾਜਧਾਨੀ ਬੰਜੁਲ ਤੋਂ ਰਵਾਨਾ ਹੋਈ ਸੀ, ਪਰ ਇੰਜਣ ਖਰਾਬ ਹੋਣ ਕਾਰਨ ਇਹ ਸਮੁੰਦਰ ਵਿੱਚ ਹੀ ਫਸ ਗਈ।

14 people died and 90 others were rescued after a migrant boat was found adrift off the Spanish island of El Hierro on Friday, Spanish news agency EFE reported. https://t.co/2yPayGCHWt— CGTN (@CGTNOfficial) November 28, 2026

ਸਪੇਨੀ ਸਮਾਚਾਰ ਏਜੰਸੀ ‘ਈ.ਐਫ.ਈ.’ (EFE) ਅਤੇ ਅਖਬਾਰ ‘ਐਲ ਪਾਈਸ’ (El País) ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਿਸ਼ਤੀ ਮਿਲਣ ਤੋਂ ਤਿੰਨ ਦਿਨ ਪਹਿਲਾਂ ਹੀ ਇਸਦਾ ਇੰਜਣ ਖਰਾਬ ਹੋ ਗਿਆ ਸੀ, ਜਿਸ ਕਾਰਨ ਇਹ ਸਮੁੰਦਰ ਵਿੱਚ ਰੁੜ੍ਹਨ ਲੱਗੀ। ਸਥਿਤੀ ਬਾਰੇ ਪਤਾ ਲੱਗਣ ‘ਤੇ, ਸਪੇਨ ਦੀ ਸਮੁੰਦਰੀ ਬਚਾਅ ਸੇਵਾ (Maritime Rescue Service) ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਕਿਸ਼ਤੀ ‘ਤੇ ਲਗਭਗ 100 ਲੋਕ ਸਵਾਰ ਸਨ, ਜੋ ਕੈਨਰੀ ਟਾਪੂਆਂ ਦੇ ਨੇੜੇ ਮਿਲੀ ਸੀ।

ਹੈਲੀਕਾਪਟਰ ਰਾਹੀਂ ਬਚਾਅ ਕਾਰਜ
ਇਸ ਬਚਾਅ ਮੁਹਿੰਮ ਵਿੱਚ ਸਪੇਨ ਦੀ ਸਮੁੰਦਰੀ ਬਚਾਅ ਸੇਵਾ ਅਤੇ ਸਿਵਲ ਗਾਰਡ ਦੇ ਜਹਾਜ਼ਾਂ ਦੇ ਨਾਲ-ਨਾਲ ਇੱਕ ਹੈਲੀਕਾਪਟਰ ਵੀ ਸ਼ਾਮਲ ਸੀ। ਗੰਭੀਰ ਹਾਲਤ ਵਿੱਚ ਮਿਲੇ ਛੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ‘ਐਲ ਹੀਰੋ’ ਟਾਪੂ ਦੇ ਇੱਕ ਹਸਪਤਾਲ ਵਿੱਚ ਪਹੁੰਚਾਇਆ ਗਿਆ। ਬਾਕੀ 84 ਲੋਕਾਂ ਨੂੰ ਸਮੁੰਦਰੀ ਬਚਾਅ ਸੇਵਾ ਦੇ ਇੱਕ ਜਹਾਜ਼ ਰਾਹੀਂ ‘ਲਾ ਰੈਸਟਿੰਗਾ’ (La Restinga) ਬੰਦਰਗਾਹ ‘ਤੇ ਲਿਆਂਦਾ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.