skip to content

Last Updated: November 28, 2026

Dainik Savera Times Logo

Houthi Attack: ਸਾਊਦੀ ਤੇਲ ਰਿਫਾਇਨਰੀ ‘ਤੇ ਹੂਤੀ ਹਮਲੇ ਦੌਰਾਨ ਮਾਰੇ ਗਏ ਆਪਣੇ ਨਾਗਰਿਕ ਦੀ ਮੌਤ ‘ਤੇ ਨੇਪਾਲ ਨੇ ਜਤਾਇਆ ਦੁੱਖ।

27 November 2026 ਅੱਪਡੇਟ ਕੀਤਾ ਗਿਆ

Houthi Attack: ਸਾਊਦੀ ਤੇਲ ਰਿਫਾਇਨਰੀ ‘ਤੇ ਹੂਤੀ ਹਮਲੇ ਦੌਰਾਨ ਮਾਰੇ ਗਏ ਆਪਣੇ ਨਾਗਰਿਕ ਦੀ ਮੌਤ ‘ਤੇ ਨੇਪਾਲ ਨੇ ਜਤਾਇਆ ਦੁੱਖ।

Saudi Arabia Attack: ਨੇਪਾਲ ਨੇ ਸਾਊਦੀ ਅਰਬ ਵਿੱਚ ਹੋਏ ਹਾਲੀਆ ਹਮਲਿਆਂ ਦੌਰਾਨ ਆਪਣੇ ਇੱਕ ਨਾਗਰਿਕ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਵਿੱਚ ਤਿੰਨ ਹੋਰ ਨੇਪਾਲੀ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਸਾਊਦੀ ਅਰਬ ਵਿੱਚ ਹੋਏ ਹਮਲਿਆਂ ਕਾਰਨ ਇੱਕ ਨੇਪਾਲੀ ਨਾਗਰਿਕ ਦੀ ਜਾਨ ਚਲੀ ਗਈ, ਜਦਕਿ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕਾ ਹੈ, ਜਦਕਿ ਬਾਕੀ ਦੋ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।

ਨੇਪਾਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਆਮ ਨਾਗਰਿਕਾਂ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸਵੀਕਾਰਯੋਗ ਨਹੀਂ ਹੈ। ਦੇਸ਼ ਨੇ ਸਾਰੇ ਸਬੰਧਤ ਪੱਖਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਅਤੇ ਆਪਸੀ ਵਿਵਾਦਾਂ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਕੱਢਣ ਦੀ ਅਪੀਲ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਹਮਲਾ ਦੱਖਣ-ਪੱਛਮੀ ਸਾਊਦੀ ਅਰਬ ਦੇ ਜਾਜ਼ਾਨ ਇਲਾਕੇ ਵਿੱਚ ਸਥਿਤ ਤੇਲ ਰਿਫਾਇਨਰੀ ’ਤੇ ਹੋਇਆ। ਹਮਲੇ ਦੌਰਾਨ ਇੱਕ ਹਵਾਈ ਹਥਿਆਰ ਰਿਫਾਇਨਰੀ ਵਿੱਚ ਡਿੱਗਿਆ, ਜਿਸ ਕਾਰਨ ਉੱਥੇ ਕੰਮ ਕਰ ਰਹੇ ਨੇਪਾਲੀ ਕਰਮਚਾਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ।

ਸਾਊਦੀ ਅਰਬ ਦੇ ਊਰਜਾ ਮੰਤਰਾਲੇ ਮੁਤਾਬਕ, ਹਮਲੇ ਤੋਂ ਬਾਅਦ ਰਿਫਾਇਨਰੀ ਦੇ ਕੁਝ ਕੰਮਕਾਜ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ। ਘਟਨਾ ਕਾਰਨ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਨੂੰ ਸੰਭਾਲਣ ਲਈ ਲੋੜੀਂਦੇ ਕਦਮ ਚੁੱਕੇ ਗਏ।

ਇਸ ਹਮਲੇ ਲਈ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ-ਮਾਲਿਕੀ ਨੇ ਦੋਸ਼ ਲਾਇਆ ਕਿ ਜਾਜ਼ਾਨ ਰਿਫਾਇਨਰੀ ਨੂੰ ਹੂਤੀ ਬਾਗੀ ਗਰੁੱਪ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.