
India Medal Tally : 2026 ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਸਫ਼ਰ ਕੁੱਲ 85 ਤਗਮੇ ਜਿੱਤਣ ਨਾਲ ਸਮਾਪਤ ਹੋਇਆ। ਇਹ ਖੇਡਾਂ 19 ਸਤੰਬਰ ਤੋਂ 4 ਅਕਤੂਬਰ 2026 ਤੱਕ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਕੀਤੀਆਂ ਗਈਆਂ ਸਨ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੇ 21 ਸੋਨੇ, 27 ਚਾਂਦੀ ਅਤੇ 37 ਕਾਂਸੀ ਦੇ ਤਗਮੇ ਜਿੱਤੇ ਅਤੇ ਸਮੁੱਚੀ ਤਗਮਾ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।
🚨IT’S OFFICIAL NOW, FOLKS!
— The Khel India (@TheKhelIndia) October 4, 2026
INDIAN TEAM HAS FINISHED 4TH IN THE MEDAL TALLY AT THE ASIAN GAMES 2026!
21 GOLD 🥇 27 SILVER 🥈 37 BRONZE
Total – 85 Medals 🎖️
Uzbekistan finished 9th today in their last event – Equestrian (Individual Jumping). pic.twitter.com/sqlQsShgcS
ਚੀਨ ਨੇ 2026 ਏਸ਼ੀਆਈ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਅਤੇ ਕੁੱਲ 338 ਤਗਮੇ ਆਪਣੇ ਨਾਂ ਕੀਤੇ। ਮੇਜ਼ਬਾਨ ਦੇਸ਼ ਜਾਪਾਨ 262 ਤਗਮਿਆਂ ਨਾਲ ਦੂਜੇ ਸਥਾਨ ‘ਤੇ ਰਿਹਾ। ਦੱਖਣੀ ਕੋਰੀਆ 147 ਤਗਮਿਆਂ ਨਾਲ ਤੀਜੇ ਸਥਾਨ ‘ਤੇ ਰਿਹਾ, ਜਦਕਿ ਭਾਰਤ 85 ਤਗਮਿਆਂ ਨਾਲ ਚੌਥੇ ਸਥਾਨ ‘ਤੇ ਰਿਹਾ। ਉਜ਼ਬੇਕਿਸਤਾਨ ਨੇ 70 ਤਗਮੇ ਜਿੱਤ ਕੇ ਪੰਜਵਾਂ ਸਥਾਨ ਹਾਸਲ ਕੀਤਾ।
ਭਾਰਤ ਨੇ ਪਹਿਲੀ ਵਾਰ ਪੁਰਸ਼ ਅਤੇ ਮਹਿਲਾ ਹਾਕੀ ਦੋਵਾਂ ਵਿੱਚ ਸੋਨ ਤਗਮਾ ਜਿੱਤਿਆ
ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ ਨੇ ਪੁਰਸ਼ ਅਤੇ ਮਹਿਲਾ ਹਾਕੀ ਦੋਵਾਂ ਵਿੱਚ ਸੋਨ ਤਗਮੇ ਜਿੱਤੇ। ਭਾਰਤੀ ਪੁਰਸ਼ ਟੀਮ ਨੇ ਰਿਕਾਰਡ ਪੰਜਵੀਂ ਵਾਰ ਸੋਨ ਤਗਮਾ ਜਿੱਤਿਆ, ਜਦਕਿ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰ ਸੋਨ ਤਗਮਾ ਹਾਸਲ ਕੀਤਾ।
ਪੁਰਸ਼ ਅਤੇ ਮਹਿਲਾ ਕ੍ਰਿਕਟ ਵਿੱਚ ਸੋਨ ਤਗਮਾ
ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੋਵਾਂ ਨੇ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਵਿੱਚ ਸੋਨ ਤਗਮੇ ਜਿੱਤੇ। ਪੁਰਸ਼ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ, ਜਦਕਿ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ।
Closing Ceremony ਵਿੱਚ ਨੀਰੂ ਢਾਂਡਾ ਹੋਵੇਗੀ ਭਾਰਤ ਦੀ flag bearer
ਸ਼ੂਟਿੰਗ ਸਟਾਰ ਨੀਰੂ ਢਾਂਡਾ 2026 ਏਸ਼ੀਆਈ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੀ ਝੰਡਾ-ਬਰਦਾਰ ਵਜੋਂ ਸ਼ਾਮਲ ਹੋਣਗੇ। ਨੀਰੂ ਢਾਂਡਾ ਨੇ ਇਨ੍ਹਾਂ ਖੇਡਾਂ ਵਿੱਚ ਇਤਿਹਾਸ ਰਚਿਆ। ਉਨ੍ਹਾਂ ਨੇ ਕੁੱਲ ਤਿੰਨ ਤਗਮੇ ਜਿੱਤੇ। ਨੀਰੂ ਢਾਂਡਾ ਨੇ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਕੀਤਾ।
ਇਨ੍ਹਾਂ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ
ਭਾਰਤ ਦੀਆਂ ਲਵਲੀਨਾ ਬੋਰਗੋਹੇਨ ਅਤੇ ਪਰਵੀਨ ਹੁੱਡਾ ਨੇ ਮੁੱਕੇਬਾਜ਼ੀ ਵਿੱਚ ਸੋਨ ਤਗਮੇ ਜਿੱਤੇ।
ਭਾਰਤੀ ਮਹਿਲਾ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ।
ਪ੍ਰਣਵੀ ਉਰਸ ਨੇ ਗੋਲਫ ਵਿੱਚ ਸੋਨ ਤਗਮਾ ਹਾਸਲ ਕੀਤਾ।
ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ (ਅੰਕਿਤਾ, ਕੀਰਤੀ, ਕੁਮਕੁਮ) ਨੇ ਵੀ ਸੋਨ ਤਗਮਾ ਜਿੱਤਿਆ।
ਅਮਨ ਸਹਿਰਾਵਤ ਅਤੇ ਸੁਜੀਤ ਕਲਕਲ ਨੇ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਦੋਵਾਂ ਨੇ ਦੇਸ਼ ਲਈ ਸੋਨ ਤਗਮੇ ਹਾਸਲ ਕੀਤੇ।
ਭਾਰਤੀ ਟੀਮਾਂ—ਮਰਦ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ—ਨੇ ਤਿੰਨ ਖੇਡਾਂ : ਕ੍ਰਿਕਟ, ਕਬੱਡੀ ਅਤੇ ਹਾਕੀ ਵਿੱਚ ਸੋਨ ਤਗਮੇ ਜਿੱਤੇ।
ਨੀਰੂ ਢਾਂਡਾ, ਕੁਮਕੁਮ ਮੋਹੋਦ, ਗੁਲਵੀਰ ਸਿੰਘ ਅਤੇ ਵਿਥਿਆ ਰਾਮਰਾਜ ਨੇ ਇੱਕ ਤੋਂ ਵੱਧ ਤਗਮੇ ਜਿੱਤੇ।
