
ਨੈਸ਼ਨਲ ਡੈਸਕ: ਬਾਲੀਵੁੱਡ ਅਦਾਕਾਰਾ ਰਿਆ ਚਕਰਵਰਤੀ ਨੇ ਲਗਭਗ ਸੱਤ ਸਾਲ ਬਾਅਦ ਫਿਰ ਤੋਂ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਵੀਡੀਓ ਸਾਂਝਾ ਕਰਦਿਆਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਿਸੇ ਵੀ ਸੈੱਟ ‘ਤੇ ਨਹੀਂ ਗਈਆਂ। ਰਿਆ ਨੇ ਕਿਹਾ ਕਿ ਹਾਲਾਤਾਂ ਨੇ ਉਨ੍ਹਾਂ ਨੂੰ ਬਦਲ ਦਿੱਤਾ ਹੈ ਪਰ ਉਹ ਅੰਦਰੋਂ ਅਜੇ ਵੀ ਉਹੀ 17 ਸਾਲ ਦੀ ਕੁੜੀ ਹਨ ਜੋ ਅਦਾਕਾਰਾ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਈ ਸੀ।
ਨਵਜਾਤ ਬੱਚੇ ਦੇ ਜਨਮ ਤੋਂ ਬਾਅਦ ਮਾਂ ਲਈ ਬਾਜਰੇ ਦੀ ਰੋਟੀ ਘਿਉ ਨਾਲ ਕਿਉਂ ਹੈ ਵਰਦਾਨ ਜਾਣੋਂ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਐਸਾ ਮੋੜ ਆਇਆ ਜਦੋਂ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ। ਹਾਲਾਂਕਿ ਉਨ੍ਹਾਂ ਨੇ ਆਪਣੇ ਵੀਡੀਓ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਮ ਨਹੀਂ ਲਿਆ ਪਰ ਇਹ ਮੰਨਿਆ ਜਾ ਰਿਹਾ ਹੈ ਕਿ 2020 ਵਿੱਚ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਰਿਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਡਰੱਗਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ 28 ਦਿਨ ਭਾਏਖਲਾ ਜੇਲ੍ਹ ਵਿੱਚ ਰਹੀਆਂ। ਬਾਅਦ ਵਿੱਚ ਉਨ੍ਹਾਂ ਨੂੰ ਬੌਂਬੇ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਅਤੇ ਲੰਬੀ ਜਾਂਚ ਤੋਂ ਬਾਅਦ ਮਾਰਚ 2025 ਵਿੱਚ ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ।
ਹੁਣ ਰਿਆ ਚਕਰਵਰਤੀ ਨੈਟਫਲਿਕਸ ਦੀ ਵੈੱਬ ਸੀਰੀਜ਼ ‘ਫੈਮਿਲੀ ਬਿਜ਼ਨਸ’ ਰਾਹੀਂ ਵਾਪਸੀ ਕਰ ਰਹੀਆਂ ਹਨ। ਇਹ ਇੱਕ ਹਾਈ-ਸਟੇਕ ਕਾਰਪੋਰੇਟ ਡਰਾਮਾ ਹੈ ਜੋ ਰਿਸ਼ਤਿਆਂ, ਸੱਤਾ ਅਤੇ ਵਿਸ਼ਵਾਸਘਾਤ ਦੇ ਆਧਾਰ ‘ਤੇ ਨਿਰਮਿਤ ਹੈ। ਇਸ ਦਾ ਨਿਰਦੇਸ਼ਨ ਪ੍ਰਸਿੱਧ ਫਿਲਮਕਾਰ ਹੰਸਲ ਮਹੇਤਾ ਕਰ ਰਹੇ ਹਨ। ਸੀਰੀਜ਼ ਵਿੱਚ ਅਨਿਲ ਕਪੂਰ, ਵਿਜੈ ਵਰਮਾ, ਨੇਹਾ ਧੂਪੀਆ, ਰਾਇਮਾ ਸੇਨ, ਆਕਾਸ਼ ਖੁਰਾਨਾ, ਕੰਵਲਜੀਤ ਸਿੰਘ ਅਤੇ ਅਨੰਤ ਨਾਗ ਵਰਗੇ ਕਈ ਮਾਹਿਰ ਕਲਾਕਾਰ ਸ਼ਾਮਲ ਹਨ।
ਰਿਆ ਲਈ ਇਹ ਸੀਰੀਜ਼ ਨਾ ਸਿਰਫ਼ ਵਾਪਸੀ ਹੈ ਸਗੋਂ ਉਨ੍ਹਾਂ ਦੇ ਕਰੀਅਰ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਵੀ ਮੰਨੀ ਜਾ ਰਹੀ ਹੈ।