ਨਵੀਂ ਦਿਲੀ: ਭਾਰਤੀ ਫੌਜ ਨੂੰ ਸ਼ਨੀਵਾਰ ਨੂੰ 491 ਨਵੇਂ ਜਵਾਨ ਅਫਸਰ ਮਿਲੇ ਹਨ। ਇਹ ਸਭ ਅਫਸਰ ਭਾਰਤੀ ਸੈਨਿਕ ਅਕਾਦਮੀ ਡੇਹਰਾਦੂਨ ਤੋਂ ਤਿਆਰ ਹੋ ਕੇ ਨਿਕਲੇ ਹਨ। ਪਾਸਿੰਗ ਆਉਟ ਪਰੇਡ ਦੌਰਾਨ ਫੌਜ ਦੇ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਸਲਾਮੀ ਲਈ। ਇਸ ਸਮਾਰੋਹ ਵਿੱਚ 14 ਮਿੱਤਰ, ਦੇਸ਼ਾਂ ਦੇ 34 ਅਫਸਰ ਵੀ ਤਿਆਰ ਹੋਏ ਜੋ ਹੁਣ ਆਪਣੇ ਦੇਸ਼ਾਂ ਦੀਆਂ ਫੌਜਾਂ ਵਿੱਚ ਸੇਵਾ ਕਰਨਗੇ।
ਕੌਣ ਹੈ ਸਤਾਦ੍ਰੁ ਦੱਤਾ ਜਿਸ ਨੇ ਮੇਸੀ ਨੂੰ ਭਾਰਤ ਬੁਲਾਇਆ ਅਤੇ ਹੁਣ ਗ੍ਰਿਫ਼ਤਾਰ ਹੋ ਗਿਆ?
ਪਰੇਡ ਦੌਰਾਨ ਇੱਕ ਵਿਲੱਖਣ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ 61 ਸਾਲ ਦੇ ਜਨਰਲ ਉਪਿੰਦਰ ਦਿਵੇਦੀ ਨੇ ਨਵੇਂ ਅਫਸਰਾਂ ਨਾਲ ਮਿਲ ਕੇ 20 ਪੁਸ਼ਅੱਪ ਕੀਤੇ। ਉਨ੍ਹਾਂ ਦੀ ਫਿਟਨੈੱਸ ਅਤੇ ਜੋਸ਼ ਨੇ ਮੌਜੂਦ ਹਰ ਕੈਡਟ ਅਤੇ ਅਧਿਕਾਰੀ ਨੂੰ ਪ੍ਰੇਰਿਤ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਫੌਜੀ ਮੁਖੀ ਨੇ ਇਸ ਤਰ੍ਹਾਂ ਨਵੇਂ ਅਫਸਰਾਂ ਨਾਲ ਅਨੌਪਚਾਰਿਕ ਤਰੀਕੇ ਨਾਲ ਮਿਲਾਪ ਕੀਤਾ ਹੋਵੇ ਪਰ ਇਸ ਵਾਰ ਦਾ ਨਜ਼ਾਰਾ ਖਾਸ ਸੀ ਕਿਉਂਕਿ ਇਸ ਨੇ ਨਵੇਂ ਰੰਗਰੂਟਾਂ ਦੇ ਮਨੋਬਲ ਨੂੰ ਹੋਰ ਮਜ਼ਬੂਤ ਕੀਤਾ।
ਪੀਪਿੰਗ ਸੈਰੇਮਨੀ ਤੋਂ ਬਾਅਦ ਜਨਰਲ ਦਿਵੇਦੀ ਸਿੱਧੇ ਮੈਦਾਨ ਵਿੱਚ ਪਹੁੰਚੇ ਅਤੇ ਨਵੇਂ ਅਫਸਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਫਸਰਾਂ ਦੇ ਪਰਿਵਾਰਾਂ ਨਾਲ ਵੀ ਮਿਲਾਪ ਕੀਤਾ ਅਤੇ ਫੋਟੋਆਂ ਖਿੱਚਵਾਉਣ ਸਮੇਂ ਪਰਿਵਾਰਕ ਮੈਂਬਰਾਂ ਨੂੰ ਆਪਣੇ ਕੋਲ ਬੁਲਾਇਆ। ਇਹ ਪਲ ਪਰਿਵਾਰਾਂ ਲਈ ਯਾਦਗਾਰ ਬਣ ਗਿਆ।
ਭਾਰਤੀ ਸੈਨਿਕ ਅਕਾਦਮੀ ਦੀ ਇਹ ਪਰੇਡ ਦੇਸ਼ ਦੀ ਫੌਜੀ ਪਰੰਪਰਾ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। 1932 ਵਿੱਚ ਸਥਾਪਿਤ ਹੋਈ ਇਹ ਅਕਾਦਮੀ ਹਜ਼ਾਰਾਂ ਅਫਸਰਾਂ ਨੂੰ ਤਿਆਰ ਕਰ ਚੁੱਕੀ ਹੈ ਜੋ ਦੇਸ਼ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ। ਇਸ ਵਾਰ ਦੇ ਪਾਸਆਉਟ ਅਫਸਰਾਂ ਵਿੱਚੋਂ ਕਈ ਨੂੰ ਸਰਹੱਦਾਂ ਤੇ ਤਾਇਨਾਤ ਕੀਤਾ ਜਾਵੇਗਾ ਜਿੱਥੇ ਉਹ ਦੇਸ਼ ਦੀ ਰੱਖਿਆ ਲਈ ਆਪਣੀ ਡਿਊਟੀ ਨਿਭਾਉਣਗੇ।
