skip to content

Last Updated: October 10, 2026

Dainik Savera Times Logo

BREAKING : ਅੰਬਾਲਾ ਵਿੱਚ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 4 ਸਾਲਾ ਬੱਚਾ, ਬਚਾਅ ਲਈ ਫੌਜ ਅਤੇ NDRF ਮੌਕੇ ‘ਤੇ

3 months ਪਹਿਲਾ

BREAKING : ਅੰਬਾਲਾ ਵਿੱਚ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 4 ਸਾਲਾ ਬੱਚਾ, ਬਚਾਅ ਲਈ ਫੌਜ ਅਤੇ NDRF ਮੌਕੇ ‘ਤੇ

ਅੰਬਾਲਾ ਡੈਸਕ : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਧਨਯੋਦਾ ਪਿੰਡ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਚਾਰ ਸਾਲਾ ਨਿਰਭੈ ਖੇਤ ਵਿੱਚ ਖੇਡਦੇ ਸਮੇਂ ਕਰੀਬ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਸਵੇਰੇ ਲਗਭਗ 6:30 ਵਜੇ ਦੀ ਦੱਸੀ ਜਾ ਰਹੀ ਹੈ। ਨਿਰਭੈ ਆਪਣੇ ਪਿਤਾ ਨਾਲ ਖੇਤ ਵਿੱਚ ਆਇਆ ਹੋਇਆ ਸੀ ਅਤੇ ਆਪਣੇ ਚਾਚਾ ਹਰਨੇਕ ਸਿੰਘ ਦੇ ਖੇਤ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਬੋਰਵੈੱਲ ਵਿੱਚ ਜਾ ਡਿੱਗਿਆ।

ਘਟਨਾ ਤੋਂ ਬਾਅਦ ਪਰਿਵਾਰ ਨੇ ਤੁਰੰਤ ਪਿੰਡ ਦੇ ਸਰਪੰਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਅਜੈ ਤੋਮਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬੋਰਵੈੱਲ ਦੀ ਡੂੰਘਾਈ ਨੂੰ ਦੇਖਦੇ ਹੋਏ ਬਚਾਅ ਕਾਰਜ ਲਈ NDRF, SDRF ਅਤੇ ਫੌਜ ਦੀਆਂ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਮੱਧ ਪ੍ਰਦੇਸ਼ ਵਿੱਚ ਮਾਨਸੂਨ ਨੇ ਫੜੀ ਰਫ਼ਤਾਰ, 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ

ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੰਗੀ ਪੱਧਰ ‘ਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਮੌਕੇ ‘ਤੇ ਭਾਰੀ ਮਸ਼ੀਨਰੀ ਅਤੇ ਵਿਸ਼ੇਸ਼ ਉਪਕਰਣਾਂ ਦੀ ਮਦਦ ਨਾਲ ਬਚਾਅ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਘਟਨਾ ਸਥਾਨ ‘ਤੇ ਇਕੱਠੇ ਹੋ ਗਏ ਹਨ ਅਤੇ ਬੱਚੇ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ। ਪ੍ਰਸ਼ਾਸਨ ਨੇ ਕਿਹਾ ਹੈ ਕਿ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੈਸਕਿਊ ਆਪਰੇਸ਼ਨ ਨੂੰ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬੋਰਵੈੱਲ ਵਿੱਚ ਕਰੀਬ 60 ਫੁੱਟ ਤੋਂ ਬਾਅਦ ਪਾਣੀ ਭਰਿਆ ਹੋਇਆ ਹੈ। ਭਾਰੀ ਮਸ਼ੀਨਰੀ ਅਤੇ ਵਿਸ਼ੇਸ਼ ਉਪਕਰਣਾਂ ਦੀ ਮਦਦ ਨਾਲ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਸ ਦਰਮਿਆਨ ਨਿਰਭੈ ਦੇ ਪਿਤਾ ਮਨਜੀਤ ਸਿੰਘ ਦਾ ਰੋਂਦੇ-ਰੋਂਦੇ ਬੁਰਾ ਹਾਲ ਹੋ ਗਿਆ, ਜਦਕਿ ਮਾਂ ਜਸਬੀਰ ਕੌਰ ਸਦਮੇ ਵਿੱਚ ਹੈ। ਪੂਰਾ ਪਿੰਡ ਬੱਚੇ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਿਹਾ ਹੈ।

NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ਵੱਡੇ ਬਦਲਾਅ, ਫਰਾਂਸੀਸੀ ਤੇ ਰੂਸੀ ਇਨਕਲਾਬ ਦੇ ਅਧਿਆਏ ਹਟੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.