skip to content

Last Updated: October 7, 2026

Dainik Savera Times Logo

BREAKING : ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਵੱਡੀ ਰਾਹਤ, 10 ਮਿੰਟ ਵੀਡੀਓ ਕਾਲ ਦੀ ਮਿਲੀ ਇਜਾਜ਼ਤ

9 minutes ਪਹਿਲਾ

BREAKING : ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਵੱਡੀ ਰਾਹਤ, 10 ਮਿੰਟ ਵੀਡੀਓ ਕਾਲ ਦੀ ਮਿਲੀ ਇਜਾਜ਼ਤ

Punjab News Desk : ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਅੰਮ੍ਰਿਤਸਰ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ ਦਸ ਮਿੰਟ ਲਈ ਵੀਡੀਓ ਕਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਬੀਤੀ ਸ਼ਾਮ ਮਾਨਯੋਗ ਜੱਜ ਬਰਿੰਦਰ ਸਿੰਘ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਫੈਸਲਾ ਸੁਣਾਇਆ ਗਿਆ। ਅੱਜ ਤੋਂ ਪੰਜ ਦਿਨਾਂ ਦੇ ਵਿੱਚ-ਵਿੱਚ ਅੰਮ੍ਰਿਤਪਾਲ ਸਿੰਘ ਇੱਕ ਵਾਰ 10 ਮਿੰਟ ਲਈ ਆਪਣੀ ਦਾਦੀ ਦਾ ਵੀਡੀਓ ਕਾਲ ਰਾਹੀਂ ਗੱਲ ਕਰ ਸਕਣਗੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.