skip to content

Last Updated: September 8, 2026

Dainik Savera Times Logo

ਗਾਜ਼ਾ ‘ਚ ਜੰਗ ਨੇ ਲੈ ਲਈ 69 ਹਜ਼ਾਰ ਤੋਂ ਵੱਧ ਜਾਨਾਂ: 300 ਅਵਸ਼ੇਸ਼ ਗਾਜ਼ਾ ਵਾਪਸ 89 ਦੀ ਹੋਈ ਪਛਾਣ

10 months ਪਹਿਲਾ

ਗਾਜ਼ਾ ‘ਚ ਜੰਗ ਨੇ ਲੈ ਲਈ 69 ਹਜ਼ਾਰ ਤੋਂ ਵੱਧ ਜਾਨਾਂ: 300 ਅਵਸ਼ੇਸ਼ ਗਾਜ਼ਾ ਵਾਪਸ 89 ਦੀ ਹੋਈ ਪਛਾਣ

ਅੰਤਰਰਾਸ਼ਟਰੀ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਲੰਬੀ ਜੰਗ ਨੇ ਗਾਜ਼ਾ ਵਿੱਚ ਭਾਰੀ ਜਾਨੀ ਨੁਕਸਾਨ ਪਹੁੰਚਾਇਆ ਹੈ। ਗਾਜ਼ਾ ਦੇ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਲੜਾਈ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 69,169 ਫਲਸਤੀਨੀ ਨਾਗਰਿਕ ਆਪਣੀ ਜਾਨ ਗਵਾ ਚੁੱਕੇ ਹਨ। ਇਹ ਅੰਕੜਾ ਜੰਗ ਦੀ ਗੰਭੀਰਤਾ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਹਿੰਸਕ ਟਕਰਾਅ ਨੂੰ ਦਰਸਾਉਂਦਾ ਹੈ। ਇਸੇ ਦੌਰਾਨ ਹਾਲ ਹੀ ਵਿੱਚ ਹੋਏ ਸੰਘਰਸ਼ ਵਿਰਾਮ ਸਮਝੌਤੇ ਦੇ ਤਹਿਤ ਇਜ਼ਰਾਈਲ ਅਤੇ ਹਮਾਸ ਨੇ ਲਾਸ਼ਾਂ ਦੇ ਅਦਾਨ ਪ੍ਰਦਾਨ ਦੀ ਪ੍ਰਕਿਰਿਆ ਪੂਰੀ ਕੀਤੀ ਹੈ ਜੋ ਕਿ ਵਿਰਾਮ ਦੀ ਸ਼ੁਰੂਆਤ ਦਾ ਇੱਕ ਮਹੱਤਵਪੂਰਨ ਪੜਾਅ ਮੰਨੀ ਜਾ ਰਹੀ ਹੈ। ਇਸ ਤਹਿਤ ਹਰੇਕ ਇਜ਼ਰਾਈਲੀ ਬੰਧਕ ਦੀ ਲਾਸ਼ ਦੇ ਅਵਸ਼ੇਸ਼ਾਂ ਦੇ ਬਦਲੇ ਇਜ਼ਰਾਈਲ ਵੱਲੋਂ 15 ਫਲਸਤੀਨੀ ਨਾਗਰਿਕਾਂ ਦੇ ਅਵਸ਼ੇਸ਼ ਵਾਪਸ ਕੀਤੇ ਜਾ ਰਹੇ ਹਨ।

100 ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ

ਸ਼ਨੀਵਾਰ ਨੂੰ ਇਜ਼ਰਾਈਲ ਨੇ 15 ਹੋਰ ਫਲਸਤੀਨੀ ਅਵਸ਼ੇਸ਼ ਗਾਜ਼ਾ ਨੂੰ ਸੌਂਪੇ ਜਦਕਿ ਇੱਕ ਦਿਨ ਪਹਿਲਾਂ ਹਮਾਸ ਵੱਲੋਂ ਇੱਕ ਇਜ਼ਰਾਈਲੀ ਬੰਧਕ ਦੇ ਅਵਸ਼ੇਸ਼ ਵਾਪਸ ਕੀਤੇ ਗਏ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਅਨੁਸਾਰ ਇਸ ਵਿਅਕਤੀ ਦੀ ਪਛਾਣ ਲਿਓਰ ਰੁਡੈਫ ਵਜੋਂ ਹੋਈ ਹੈ ਜਿਸਦਾ ਜਨਮ ਅਰਜਨਟੀਨਾ ਵਿੱਚ ਹੋਇਆ ਸੀ। ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਵਿੱਚ ਸਥਿਤ ਨਾਸਿਰ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਨਿਰਦੇਸ਼ਕ ਅਹਿਮਦ ਧੀਰ ਨੇ ਦੱਸਿਆ ਕਿ ਹੁਣ ਤੱਕ ਕੁੱਲ 300 ਅਵਸ਼ੇਸ਼ ਗਾਜ਼ਾ ਵਾਪਸ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 89 ਦੀ ਪਛਾਣ ਹੋ ਚੁੱਕੀ ਹੈ। ਇਹ ਕਾਰਵਾਈ ਹਾਲਾਤਾਂ ਨੂੰ ਕੁਝ ਹੱਦ ਤੱਕ ਸੰਭਾਲਣ ਦੀ ਕੋਸ਼ਿਸ਼ ਵਜੋਂ ਵੇਖੀ ਜਾ ਰਹੀ ਹੈ।

ਗੈਰ ਕਾਨੂੰਨੀ ਕੰਮ ਦੇ ਦੋਸ਼ ‘ਚ ਵਿਦਿਆਰਥੀਆਂ ਦੀ ਵੱਡੀ ਜਾਂਚ ਸ਼ੁਰੂ

ਇਸ ਦੌਰਾਨ ਤੇਲ ਅਵੀਵ ਵਿੱਚ ਸ਼ਨੀਵਾਰ ਰਾਤ ਨੂੰ ਬੰਧਕਾਂ ਦੀ ਵਾਪਸੀ ਦੀ ਮੰਗ ਕਰਦੇ ਹੋਏ ਪਰਿਵਾਰਾਂ ਅਤੇ ਸਮਰਥਕਾਂ ਵੱਲੋਂ ਰੈਲੀ ਕੱਢੀ ਗਈ। ਇਹ ਰੈਲੀ ਜੰਗ ਦੇ ਮਾਹੌਲ ਵਿੱਚ ਇੱਕ ਆਵਾਜ਼ ਵਜੋਂ ਸਾਹਮਣੇ ਆਈ ਜੋ ਕਿ ਬੰਧਕਾਂ ਦੀ ਸੁਰੱਖਿਅਤ ਵਾਪਸੀ ਦੀ ਮੰਗ ਕਰ ਰਹੀ ਹੈ। ਜੰਗ ਦੇ ਹਾਲਾਤ ਹਾਲੇ ਵੀ ਅਣਿਸ਼ਚਿਤ ਹਨ ਪਰ ਵਿਰਾਮ ਦੀ ਇਹ ਪ੍ਰਕਿਰਿਆ ਸੰਭਾਵਨਾ ਜਤਾਉਂਦੀ ਹੈ ਕਿ ਦੋਹਾਂ ਪਾਸਿਆਂ ਵੱਲੋਂ ਕੁਝ ਹੱਦ ਤੱਕ ਸੰਵਾਦ ਦੀ ਗੁੰਜਾਇਸ਼ ਬਣ ਰਹੀ ਹੈ।

VD : ਕਬੱਡੀ ਮੈਚ ਦੌਰਾਨ ਨੌਜਵਾਨ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.