Last Updated: November 28, 2026

Dainik Savera Times Logo

BREAKING : Zomato ਦੇ ਫਾਊਂਡਰ ਦੀਪਿੰਦਰ ਗੋਇਲ ਨੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਕਾਰਨ

21 January 2026 ਅੱਪਡੇਟ ਕੀਤਾ ਗਿਆ

BREAKING : Zomato ਦੇ ਫਾਊਂਡਰ ਦੀਪਿੰਦਰ ਗੋਇਲ ਨੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਕਾਰਨ

ਫੂਡ ਡਿਲੀਵਰੀ ਜਾਇੰਟ ਜ਼ੋਮੈਟੋ ਨਾਲ ਜੁੜੀ ਕੰਪਨੀ ‘ਇਟਰਨਲ’ (Eternal) ਵਿੱਚ ਵੱਡਾ ਲੀਡਰਸ਼ਿਪ ਬਦਲਾਅ ਸਾਹਮਣੇ ਆਇਆ ਹੈ। ਜ਼ੋਮੈਟੋ ਦੇ ਫਾਊਂਡਰ ਦੀਪਿੰਦਰ ਗੋਇਲ (Deepinder Goyal) ਨੇ ਗਰੁੱਪ CEO ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਫੈਸਲਾ ਲਾਗੂ ਕੀਤਾ ਗਿਆ ਹੈ। ਕੰਪਨੀ ਨੇ ਅਲਬਿੰਦਰ ਢੀਂਡਸਾ ਨੂੰ ਤੁਰੰਤ ਪ੍ਰਭਾਵ ਨਾਲ ‘ਇਟਰਨਲ’ ਦਾ ਨਵਾਂ ਗਰੁੱਪ CEO ਨਿਯੁਕਤ ਕੀਤਾ ਹੈ।

ਦੀਪਿੰਦਰ ਗੋਇਲ ਨੇ ਕਿਉਂ ਛੱਡਿਆ ਅਹੁਦਾ?

ਦੀਪਿੰਦਰ ਗੋਇਲ ਨੇ ਆਪਣੇ ਅਸਤੀਫ਼ੇ ਦੇ ਪਿੱਛੇ ਕਾਰਨ ਦੱਸਦੇ ਹੋਏ ਕਿਹਾ ਕਿ ਉਹ ਹੁਣ ਨਵੇਂ ਅਤੇ ਨਵਾਟੀਏ ਵਿਚਾਰਾਂ ‘ਤੇ ਕੰਮ ਕਰਨਾ ਚਾਹੁੰਦੇ ਹਨ, ਜਿੱਥੇ ਵੱਧ ਜੋਖਮ ਲੈਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰਯੋਗ ਇੱਕ ਪਬਲਿਕ ਕੰਪਨੀ ਦੇ ਢਾਂਚੇ ਅੰਦਰ ਰਹਿ ਕੇ ਕਰਨਾ ਮੁਸ਼ਕਲ ਹੁੰਦਾ ਹੈ।

https://twitter.com/deepigoyal/status/2013923469176770934?s=20

READ ALSO : ਪੰਜਾਬ ਦੇ ਸਕੂਲਾਂ ਦਾ ਸਮਾਂ ਫਿਰ ਬਦਲਿਆ, ਨਵਾਂ ਸਮਾਂ ਸਾਰਣੀ ਧਿਆਨ ਵਿੱਚ ਰੱਖੋ


ਉਨ੍ਹਾਂ ਇਹ ਵੀ ਕਿਹਾ ਕਿ ‘ਇਟਰਨਲ’ ਨੂੰ ਹੁਣ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਕੰਪਨੀ ਦੇ ਮੁੱਖ ਕਾਰੋਬਾਰ ‘ਤੇ ਪੂਰਾ ਧਿਆਨ ਦੇ ਸਕੇ ਅਤੇ ਅਨੁਸ਼ਾਸਿਤ ਢੰਗ ਨਾਲ ਫੈਸਲੇ ਲਏ।

ਕੌਣ ਹਨ ਅਲਬਿੰਦਰ ਢੀਂਡਸਾ?

ਨਵੇਂ ਗਰੁੱਪ CEO ਅਲਬਿੰਦਰ ਢੀਂਡਸਾ (ਅਲਬੀ) ਕੰਪਨੀ ਦੇ ਦਿਨ-ਪ੍ਰਤੀਦਿਨ ਦੇ ਆਪਰੇਸ਼ਨਲ ਅਤੇ ਕਾਰੋਬਾਰੀ ਫੈਸਲਿਆਂ ਦੀ ਕਮਾਨ ਸੰਭਾਲਣਗੇ।
ਉਨ੍ਹਾਂ ਦੀ ਅਗਵਾਈ ਹੇਠ ਬਲਿੰਕਿਟ (Blinkit) ਦੀ ਖਰੀਦ ਅਤੇ ਉਸਨੂੰ ਨੁਕਸਾਨ ਤੋਂ ਬਾਹਰ ਕੱਢ ਕੇ ਲਾਭਦਾਇਕ ਬਣਾਉਣ ਨੂੰ ਵੱਡੀ ਸਫਲਤਾ ਵਜੋਂ ਦੇਖਿਆ ਜਾਂਦਾ ਹੈ। ਕੰਪਨੀ ਅਨੁਸਾਰ, ਢੀਂਡਸਾ ਦੀ ਲੀਡਰਸ਼ਿਪ ਵਿੱਚ ਬਲਿੰਕਿਟ ਅੱਗੇ ਵੀ ਇਟਰਨਲ ਦੀ ਮੁੱਖ ਤਰਜੀਹ ਬਣੀ ਰਹੇਗੀ।

ਕੰਪਨੀ ਲਈ ਨਵਾਂ ਦੌਰ

ਇਸ ਲੀਡਰਸ਼ਿਪ ਬਦਲਾਅ ਨੂੰ ‘ਇਟਰਨਲ’ ਲਈ ਇੱਕ ਨਵੇਂ ਦੌਰ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਦੀਪਿੰਦਰ ਗੋਇਲ ਨਵੇਂ ਜੋਖਮੀ ਪ੍ਰਯੋਗਾਂ ਵੱਲ ਵਧਣਗੇ, ਉੱਥੇ ਹੀ ਦੂਜੇ ਪਾਸੇ ਅਲਬਿੰਦਰ ਢੀਂਡਸਾ ਕੰਪਨੀ ਦੇ ਮੁੱਖ ਕਾਰੋਬਾਰ ਨੂੰ ਮਜ਼ਬੂਤੀ ਦੇਣ ‘ਤੇ ਧਿਆਨ ਕੇਂਦਰਿਤ ਕਰਨਗੇ।

ਵੀਰਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬਿਜਲੀ ਬੰਦ ਰਹੇਗੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.