Last Updated: November 25, 2026

Dainik Savera Times Logo

ਜ਼ੋਨ ਜੰਬਰ ਬਸਤੀ ਬਲਾਕ ਸੰਮਤੀ ‘ਚ ‘ਆਪ’ ਉਮੀਦਵਾਰ ਦੀ ਹਾਰ, ਅਕਾਲੀ ਦਲ ਦੀ ਜਿੱਤ

18 December 2025 ਅੱਪਡੇਟ ਕੀਤਾ ਗਿਆ

ਜ਼ੋਨ ਜੰਬਰ ਬਸਤੀ ਬਲਾਕ ਸੰਮਤੀ  ‘ਚ ‘ਆਪ’ ਉਮੀਦਵਾਰ ਦੀ ਹਾਰ, ਅਕਾਲੀ ਦਲ ਦੀ ਜਿੱਤ

ਬੁੱਧਵਾਰ ਨੂੰ ਐਲਾਨੇ ਹੋਏ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਸੱਤਾਧਿਰ ਲਈ ਹੈਰਾਨੀਜਨਕ ਰਹੇ। ਹਲਕੇ ਦੀ ਸਭ ਤੋਂ ‘ਵੱਕਾਰੀ’ ਬਲਾਕ ਸੰਮਤੀ ਜ਼ੋਨ ਜੰਬਰ ਬਸਤੀ ਦੇ ਨਤੀਜਿਆਂ ਨੇ ਸੱਤਾਧਿਰ ਨੂੰ ਵੱਡੀ ਢਾਹ ਲਾ ਦਿੱਤੀ, ਕਿਉਂਕਿ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਪਿੰਡ ਤੇ ਆਧਾਰਿਤ ਇਸ ਬਲਾਕ ਸੰਮਤੀ ਜ਼ੋਨ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜ ਰਹੇ ਵਿਧਾਇਕਾ ਦੇ ਚਾਚੀ ਗੁਰਦੀਪ ਕੌਰ ਹਾਰ ਗਏ।

ਦੱਸਣਯੋਗ ਹੈ ਕਿ ਬਲਾਕ ਸੰਮਤੀ ਜ਼ੋਨ ਜੰਬਰ ਬਸਤੀ ਉੱਤੇ ਸਮੂਹ ਹਲਕੇ ਦੀ ਨਜ਼ਰ ਸੀ, ਕਿਉਂਕਿ ਵਿਧਾਇਕਾ ਨੇ ਆਪਣੀ ਚਾਚੀ ਗੁਰਦੀਪ ਕੌਰ ਨੂੰ ਆਮ ਆਦਮੀ ਪਾਰਟੀ (AAP) ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਦੂਜੇ ਪਾਸੇ, ਅਕਾਲੀ ਦਲ (ਬ) ਨੇ ਵਿਧਾਇਕਾ ਦੇ ਪਿੰਡ ਦੇ ਹੀ ਇੱਕ ਸਾਬਕਾ ਪੰਚਾਇਤ ਮੈਂਬਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ।

READ AlSO : ਮਾਨ ਸਰਕਾਰ ਦੀ ਭਵਿੱਖ ਦੀ ਗਰੰਟੀ: 3-19 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਸਿੱਖਿਆ ਦੀ ਰੌਸ਼ਨੀ ਮਿਲੇਗੀ

ਚੋਣ ਨਤੀਜਿਆਂ ਅਨੁਸਾਰ, ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ਨੇ ‘ਆਪ’ ਉਮੀਦਵਾਰ ਨੂੰ 23 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਦੌਰਾਨ ‘ਆਪ’ ਦੇ ਚੋਣ ਏਜੰਟਾਂ ਨੇ ਦੁਬਾਰਾ ਗਿਣਤੀ ਦੀ ਮੰਗ ਕੀਤੀ। ਇਸੇ ਦੌਰਾਨ ਅਕਾਲੀ ਵਰਕਰਾਂ ਨੇ ਨਤੀਜਿਆਂ ਵਿੱਚ ਹੇਰਫੇਰ ਹੋਣ ਦੀ ਆਸ਼ੰਕਾ ਜਤਾਈ ਅਤੇ ਅਕਾਲੀ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਬਠਿੰਡਾ ਹਾਈਵੇ ‘ਤੇ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਕਾਰਨ ਪ੍ਰਸ਼ਾਸਨ ਦੇ ਲਈ ਹੱਥ ਪੈਰਾਂ ਫੜਨ ਦੀ ਸਥਿਤੀ ਬਣ ਗਈ।

ਬਾਅਦ ਵਿੱਚ ਪ੍ਰਸ਼ਾਸਨ ਨੇ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦੇ ਕੇ ਜਿੱਤ ਦਾ ਪ੍ਰਮਾਣ ਪੱਤਰ ਜਾਰੀ ਕੀਤਾ। ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਇਕਾ ਦੇ ਪਿੰਡ ਦੇ ਲੋਕਾਂ ਨੇ ਧੱਕੇਸ਼ਾਹੀ ਅਤੇ ਵਧੀਕੀਆਂ ਖਿਲਾਫ ਫਤਵਾ ਦਿੱਤਾ ਹੈ।

ਇਹ ਚੋਣ ਨਤੀਜੇ ਹਲਕੇ ਦੀ ਸਿਆਸੀ ਸਥਿਤੀ ‘ਚ ਮਹੱਤਵਪੂਰਨ ਮੋੜ ਲੈ ਕੇ ਆਏ ਹਨ, ਜਿਸ ਨਾਲ ਅਗਲੇ ਚੋਣ ਮੈਦਾਨ ਵਿੱਚ ਰਣਨੀਤੀਆਂ ਤੇ ਧਿਆਨ ਕੇਂਦ੍ਰਿਤ ਹੋਵੇਗਾ।

Jaito ‘ਚ ਕਰੋੜਾਂ ਦੀ ਲਾਗਤ ਨਾਲ ਸੜਕ ਦਾ ਕੰਮ ਸ਼ੁਰੂ

AAP candidate loses in Jambar Basti Block Samiti Zone

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.