Last Updated: October 7, 2026

Dainik Savera Times Logo

ਪੰਜਾਬ : ਖ਼ੌਫਨਾਕ ਕਦਮ ; ਵਿਧਵਾ ਔਰਤ ਨੇ ਪਹਿਲਾਂ ਡੇਢ ਸਾਲਾ ਬੱਚੇ ਸਮੇਤ ਦੋ ਧੀਆਂ ਦਾ ਘੁੱਟਿਆ ਗਲਾ…, ਫਿਰ ਲਿਆ ਫਾਹਾ

3 months ਪਹਿਲਾ

ਪੰਜਾਬ : ਖ਼ੌਫਨਾਕ ਕਦਮ ; ਵਿਧਵਾ ਔਰਤ ਨੇ ਪਹਿਲਾਂ ਡੇਢ ਸਾਲਾ ਬੱਚੇ ਸਮੇਤ ਦੋ ਧੀਆਂ ਦਾ ਘੁੱਟਿਆ ਗਲਾ…, ਫਿਰ ਲਿਆ ਫਾਹਾ

Punjab News : ਮਾਨਸਾ ਸ਼ਹਿਰ ਦੇ ਵਾਰਡ ਨੰਬਰ 3 ‘ਚ ਕੱਲ੍ਹ ਦੇਰ ਸ਼ਾਮ ਇਕ ਮਾਂ ਨੇ ਤਿੰਨ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸੰਦੀਪ ਕੌਰ (36) ਪਤਨੀ ਮਰਹੂਮ ਨਿੱਕਾ ਸਿੰਘ ਨੇ ਸਿੰਘ ਨੇ ਆਪਣੇ 3 ਬੱਚਿਆਂ ਦਾ ਪਹਿਲਾਂ ਗਲਾ ਘੁੱਟਿਆ ਤੇ ਫਿਰ ਆਪ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜ਼ਿਕਰਯੋਗ ਹੈ ਮ੍ਰਿਤਕ ਦੇ ਪਤੀ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਹਾਦਸੇ ਦਾ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਡੀ.ਐਸ.ਪੀ ਸਬ ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਸੰਪਰਕ ਕਰਨ ‘ਤੇ ਦੱਸਿਆ ਸਾਰਿਆਂ ਦੀਆਂ ਮ੍ਰਿਤਕ ਦੇਹਾਂ ਘਰ ਵਿਚੋਂ ਹੀ ਮਿਲੀਆਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਰਿਸ਼ਤੇਦਾਰ ‘ਤੇ ਘਰ ਪਹੁੰਚਣ ‘ਤੇ ਇਸ ਹਾਦਸੇ ਬਾਰੇ ਪਤਾ ਲੱਗਿਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.